spot_img
Homeਮਾਝਾਗੁਰਦਾਸਪੁਰਸਪੈਸ਼ਲ ਨਾਕੇ ਲਗਾ ਕੇ ਬੁਲਟ ਮੋਟਰ ਸਾਈਕਲਾਂ ਦੀ ਚੈਕਿੰਗ ਕੀਤੀ- 30 ਪਟਾਕਾ...

ਸਪੈਸ਼ਲ ਨਾਕੇ ਲਗਾ ਕੇ ਬੁਲਟ ਮੋਟਰ ਸਾਈਕਲਾਂ ਦੀ ਚੈਕਿੰਗ ਕੀਤੀ- 30 ਪਟਾਕਾ ਲਾਈਸੰਸਰ ਕਾਬੂ ਕੀਤੇ

ਗੁਰਦਾਸਪੁਰ, 10 ਫਰਵਰੀ (ਮੁਨੀਰਾ ਸਲਾਮ ਤਾਰੀ ) ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਅਤੇ ਸੁਖਪਾਲ ਸਿੰਘ ਡੀ.ਐਸ.ਪੀ ਸਿਟੀ ਗੁਰਦਾਸਪੁਰ ਸਾਹਿਬ ਦੀਆ ਹਦਾਇਤਾਂ ਅਨੁਸਾਰ ਵੱਖ-ਵੱਖ ਥਾਵਾਂ ਤੇ ਸਪੈਸ਼ਲ ਨਾਕੇ ਲਗਾ ਕੇ ਬੁਲਟ ਮੋਟਰ ਸਾਈਕਲਾਂ ਦੀ ਚੈਕਿੰਗ ਕੀਤੀ ਗਈ

ਮੁੱਖ ਅਫਸਰ ਥਾਣਾ ਸਿਟੀ ਗੁਰਦਾਸਪੁਰ ਇੰਸ: ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੁਲਟ ਮੋਟਰ ਸਾਇਕਲਾਂ ਦੇ ਪਟਾਕਿਆਂ ਦੀ ਅਵਾਜ ਤੋਂ ਪਰੇਸ਼ਾਨ ਸ਼ਹਿਰ ਵਾਸੀਆ ਵੱਲੋ ਅਕਸਰ ਹੀ ਬੁਲਟ ਮੋਟਰ ਸਾਈਕਲਾਂ ਸਵਾਰਾਂ ਵੱਲੋ ਵਜਾਏ ਜਾਂਦੇ ਪਟਾਕਿਆ ਦੇ ਖਿਲਾਫ ਸ਼ਿਕਾਇਤਾਂ ਆਉਂਦੀਆਂ ਹਨ। ਜਿਸ ਕਰਕੇ ਉਨਾਂ ਵਲੋ ਥਾਣਾ ਸਿਟੀ ਗੁਰਦਾਸਪੁਰ ਦੇ ਏਰੀਏ ਵਿੱਚ ਪੈਂਦੇ ਬੁਲਟ ਮੋਟਰ ਸਾਈਕਲਾਂ ਦੇ ਮਕੈਨਿਕਾਂ ਤੇ ਇਹਨਾਂ ਦੇ ਸਪੇਅਰ ਪਾਰਟ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਕਠਿਆਂ ਕਰਕੇ ਮੀਟਿੰਗ ਕੀਤੀ ਗਈ ਸੀ । ਜੋ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਵਲੋਂ ਨਾਕਿਆਂ ਦੋਰਾਨ ਪਟਾਕੇ ਮਾਰਨ ਵਾਲੇ ਬੁਲਟ ਸਵਾਰਾ ਦੇ ਚਲਾਣ ਕਰਕੇ ਮੋਕਾ ਪਰ ਮਕੈਨਿਕ ਨੂੰ ਬੁਲਾ ਕੇ ਪਟਾਕਾ ਲਾਈਸੰਸਰ ਬਦਲੀ ਕਰਵਾਏ ਗਏ ਅਤੇ ਹੁਣ ਤੱਕ 30 ਪਟਾਕਾ ਲਾਈਸੰਸਰ ਕਾਬੂ ਕੀਤੇ ਗਏ ਹਨ । ਉਨਾਂ ਨੇ ਦੱਸਿਆ ਇਹ ਮੁਹਿੰਮ ਅੱਗੇ ਵੀ ਇਸੇ ਤਰਾ ਜਾਰੀ ਰਹੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments