spot_img
Homeਮਾਝਾਗੁਰਦਾਸਪੁਰਪੰਜਾਬ ਦੇ ਲੋਕ ਮਾਫ਼ੀਆ ਰਾਜ ਦੇ ਸਰਗਨੇ ਸੁਖਬੀਰ-ਮਜੀਠੀਏ ਦੀ ਥਾਂ ਵਿਕਾਸ ਪੁਰਖ...

ਪੰਜਾਬ ਦੇ ਲੋਕ ਮਾਫ਼ੀਆ ਰਾਜ ਦੇ ਸਰਗਨੇ ਸੁਖਬੀਰ-ਮਜੀਠੀਏ ਦੀ ਥਾਂ ਵਿਕਾਸ ਪੁਰਖ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਗੇ : ਤ੍ਰਿਪਤ ਬਾਜਵਾ

ਫ਼ਤਹਿਗੜ੍ਹ ਚੂੜੀਆਂ, 10 ਫਰਵਰੀ -(ਮੁਨੀਰਾ ਸਲਾਮ ਤਾਰੀ)

ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਸ ਚੋਣ ਨੇ ਫੈਸਲਾ ਕਰਨਾ ਹੈ ਕਿ ਪੰਜਾਬ ਦੀ ਵਾਗਡੋਰ ਸੂਬੇ ਵਿੱਚ ਮਾਫ਼ੀਆ ਰਾਜ ਪੈਦਾ ਕਰਨ ਵਾਲੇ ਸੁਖਬੀਰ-ਮਜੀਠੀਆ ਕੋਲ ਹੋਵੇ ਜਾਂ ਬਹੁ-ਕੌਮੀ ਕੰਪਨੀਆਂ ਦੇ ਏਜੰਟ ਅਰਵਿੰਦ ਕੇਜਰੀਵਾਲ ਦੇ ਹੱਥ ਹੋਵੇ ਅਤੇ ਜਾਂ ਫਿਰ 111 ਦਿਨਾਂ ਦੇ ਥੋੜ੍ਹੇ ਜਿਹੇ ਅਰਸੇੇ ਦੌਰਾਨ ਇਤਿਹਾਸਕ ਫੈਸਲੇ ਕਰਨ ਵਾਲੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਹੀ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ ਮਾਫ਼ੀਆ ਰਾਜ ਦੇ ਸਰਗਨੇ ਸੁਖਬੀਰ-ਮਜੀਠੀਏ ਦੀ ਥਾਂ ਵਿਕਾਸ ਪੁਰਖ ਚਰਨਜੀਤ ਸਿੰਘ ਚੰਨੀ ਨੂੰ ਹੀ ਸੂਬੇ ਦਾ ਮੁੱਖ ਮੰਤਰੀ ਬਣਾਉਣਗੇ।

ਸ. ਬਾਜਵਾ ਨੇ ਬੀਤੀ ਦੇਰ ਸ਼ਾਮ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਦੇ 9 ਨੰਬਰ ਵਾਰਡ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਦਿਆਂ ਹੀ ਬਿਜਲੀ ਦੇ ਸਾਰੇ ਬਕਾਇਆ ਬਿੱਲ ਮੁਆਫ਼ ਕੀਤੇ ਅਤੇ ਉਸਤੋਂ ਬਾਅਦ ਬਿਜਲੀ ਦੇ ਰੇਟ ਅੱਧੇ ਕਰਕੇ ਸਮਾਜ ਦੇ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀਆਂ 500 ਤੋਂ ਵਧੇਰੇ ਗਊਸ਼ਾਲਾਵਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ ਕਰਕੇ ਇਹ ਇਤਿਹਾਸਕ ਫੈਸਲਾ ਕੀਤਾ ਕਿ ਅੱਗੇ ਤੋਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਪੰਜਾਬ ਸਰਕਾਰ ਭਰੇਗੀ।

ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਪੈਟਰੋਲ 10 ਰੁਪਏ ਅਤੇ ਡੀਜ਼ਲ 5 ਰੁਪਏ ਪ੍ਰਤੀ ਲੀਟਰ ਸਸਤਾ ਕਰਕੇ ਹਰ ਵਰਗ ਅਤੇ ਖਾਸ ਕਰਕੇ ਵਪਾਰ ਜਗਤ ਨੂੰ ਵੱਡੀ ਰਾਹਤ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਸਨਅਤਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਰਿਹਾ ਹੈ ਜਦੋਂ ਕਿ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਉਦਯੋਗਾਂ ਨੂੰ 11 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਰਹੀ ਹੈ।

ਸ. ਬਾਜਵਾ ਨੇ ਸ਼ਹਿਰੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੇ ਸ਼ਹਿਰ ਵਿੱਚਲੇ ਕੂੜੇ ਦੇ ਡੰਪ ਨੂੰ ਸ਼ਹਿਰੋਂ ਬਾਹਰ ਤਬਦੀਲ ਕਰਵਾ ਕੇ ਇਸ ਥਾਂ ’ਤੇ ਸ਼ਾਨਦਾਰ ਖੇਡ ਸਟੇਡੀਅਮ ਬਣਵਾ ਕੇ ਸ਼ਹਿਰ ਦਾ ਵੱਡਾ ਮਸਲਾ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰਾਂ ਹੀ ਹੁਣ ਸ਼ਹਿਰ ਵਿਚਲੀ ਗਊਸ਼ਾਲਾ ਨੂੰ ਬਾਹਰ ਤਬਦੀਲ ਕਰਨ ਲਈ ਲੋੜੀਂਦੀ ਰਾਸ਼ੀ ਅਤੇ ਜ਼ਮੀਨ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਇਤਿਹਾਸਕ ਮੰਦਰ ਦੀ ਕਾਇਆ ਕਲਪ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਕੁਝ ਪ੍ਰਬੰਧਕੀ ਦਿੱਕਤਾਂ ਕਾਰਨ ਅੰਮ੍ਰਿਤਸਰ-ਫ਼ਤਹਿਗੜ੍ਹ ਚੂੜੀਆਂ ਸੜਕ ਨੂੰ ਚੌੜੀ ਕਰਨ ਦਾ ਪਛੜਿਆ ਕੰਮ ਛੇਤੀ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਫ਼ਤਹਿਗੜ੍ਹ ਚੂੜੀਆਂ ਦੇ ਰਹਿੰਦੇ ਅਧੂਰੇੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਉਨ੍ਹਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments