spot_img
Homeਮਾਝਾਗੁਰਦਾਸਪੁਰਜਿਲ੍ਹਾ ਚੋਣ ਅਫਸਰ ਵਲੋਂ ‘ਨੋ ਯੂਅਰ ਕੈਂਡੀਡੇਟ’ ਐਪ ਦੀ ਵੱਧ ਤੋਂ ਵੱਧ...

ਜਿਲ੍ਹਾ ਚੋਣ ਅਫਸਰ ਵਲੋਂ ‘ਨੋ ਯੂਅਰ ਕੈਂਡੀਡੇਟ’ ਐਪ ਦੀ ਵੱਧ ਤੋਂ ਵੱਧ ਵਰਤੋਂ ਦਾ ਸੱਦਾ

ਗੁਰਦਾਸਪੁਰ, 4 ਫਰਵਰੀ  (ਮੁਨੀਰਾ ਸਲਾਮ ਤਾਰੀ) ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਬਾਰੇ ਜਾਣਕਾਰੀ ਲਈ ‘ਨੋ ਯੂਅਰ ਕੈਂਡੀਡੇਟ’ (KNOW YOUR CANDIDATE) ਐਪ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਲੋਕ ਆਪਣੇ ਖੇਤਰ ਦੇ ਉਮੀਦਵਾਰ ਬਾਰੇ ਉਸ ਵਲੋਂ ਨਾਮਜਦਗੀ ਪੱਤਰ ਵਿਚ ਦਿੱਤੇ ਵੇਰਵਿਆਂ ਬਾਰੇ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ

ਜਿਲ੍ਹਾ ਚੋਣ ਅਫਸਰ -ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋਕਾਂ ਨੂੰ ਇਸ ਐਪ ਵੱਧ ਤੋਂ ਵੱਧ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਰਾਹੀਂ ਲੋਕ  ਉਮੀਦਵਾਰ ਦੀ ਫੋਟੋ ਤੇ ਵੇਰਵੇ, ਉਸਦਾ ਅਪਰਾਧਿਕ ਪਿਛੋਕੜ ਜੇਕਰ ਕੋਈ ਹੈ ਤਾਂ, ਉਮੀਦਵਾਰਾਂ ਦਾ ਹਲਫਨਾਮਾ ਜਿਸ ਵਿਚ ਉਸਦੀ ਵਿਦਿਅਕ ਯੋਗਤਾ, ਜਾਇਦਾਦ ਤੇ ਦੇਣਦਾਰੀਆਂ ਬਾਰੇ ਜਾਣਕਾਰੀ ਸ਼ਾਮਿਲ  ਹੁੰਦੀ ਹੈ, ਬਾਰੇ ਜਾਣਕਾਰੀ ਲੈ ਸਕਦੇ ਹਨ। ਉਨਾਂ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਦਫਤਰਾਂ ਵਿਖੇ ਹੋਰਡਿੰਗ ਤੇ ਸਟੈਂਡੀਜ਼ ਲਗਵਾਉਣ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments