ਫ਼ਰੀਦਕੋਟ, 16 ਜੂਨ (ਧਰਮ ਪ੍ਰਵਾਨਾ )-ਦੇਸ਼ ਭਰ ‘ਚ ਡਾਕਟਰਾਂ ਅਤੇ ਹਸਪਤਾਲਾਂ ਉਪਰ ਹਮਲਿਆਂ ਅਤੇ ਹਿੰਸਾ ‘ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ| ਡਾਕਟਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਮਾਨਸਿਕ ਤਣਾਅ ਹੇਠ ਕੰਮ ਕਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ.ਐੱਸ.ਐੱਸ.ਬਰਾੜ ਪ੍ਰਧਾਨ ਇੰਡੀਅਨ ਮੈਡੀਕਲ ਐਸ਼ੋਸ਼ੀਏਸ਼ਨ ਫ਼ਰੀਦਕੋਟ ਨੇ ਪ੍ਰੈੱਸ ਨੋਟ ਜਾਰੀ ਕਰਕੇ ਕੀਤਾ ਹੈ | ਉਨ੍ਹਾਂ ਕਿਹਾ ਡਾਕਟਰ ਸਾਹਿਬਾਨ ਵੱਲੋਂ ਵੱਖ-ਵੱਖ ਸਮਿਆਂ ਤੇ ਸਰਕਾਰਾਂ ਨੂੰ ਇਸ ਸਬੰਧੀ ਬੇਨਤੀਆਂ ਕੀਤੀਆਂ ਗਈ ਪਰ ਦਾ ਕੋਈ ਸਿੱਟਾ ਨਹੀਂ ਨਿਕਲਿਆ |ਆਖਰ ਦੇਸ਼ ਭਰ ਦੇ ਡਾਕਟਰਾਂ ਨੇ 18 ਜੂਨ ਨੂੰ ਕੌਮੀ ਵਿਰੋਧ ਦਿਵਸ (ਨੈਸ਼ਨਲ ਪ੍ਰੋਟੈੱਸਟ ਡੇ) ਮਨਾਉਣਾ ਪੈ ਰਿਹਾ ਹੈ |ਉਨ੍ਹਾਂ ਕਿਹਾ ਇਸ ਦਿਨ ਡਾਕਟਰ ਕਾਲੇ ਬਿੱਲੇ ਲਗਾ ਕੇ ‘ਜ਼ਿੰਦਗੀ ਬਚਾਉਣ ਵਾਲਿਆਂ ਦੀ ਜ਼ਿੰਦਗੀ ਨੂੰ ਬਚਾਓ’ ਦੇ ਨਾਅਰੇ ਹੇਠ ਇੱਕਠੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਆਪਣੀਆਂ ਮੰਗਾਂ ਦੇ ਸਬੰਧੀ ‘ਚ ਮੰਗ ਪੱਤਰ ਦੇਣਗੇ | ਉਨ੍ਹਾਂ ਕਿਹਾ ਇਸ ਦਿਨ ਮਰੀਜ਼ਾਂ ਦੀ ਸਹੂਲਤ ਨੂੰ ਵੇਖਦੇ ਹਸਪਤਾਲ ਆਮ ਦਿਨਾਂ ਦੀ ਤਰ੍ਹਾਂ ਖੁੱਲੇ ਰਹਿਣਗੇ |ਉਨ੍ਹਾਂ ਕਿਹਾ ਦੂਜੇ ਪਾਸੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੁਝ ਵਿਅਕਤੀਆਂ ਵੱਲੋਂ ਡਾਕਟਰਾਂ ਅਤੇ ੲੈਲੋਪੈੱਥੀ ਇਲਾਜ ਨੂੰ ਗਲਤ ਦੱਸਿਆ ਜਾ ਰਿਹਾ ਹੈ, ਜੋ ਕਿ ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਮਾਨਤਾ ਪ੍ਰਾਪਤ ਇਲਾਜ ਹੈ |ਕੋਰੋਨਾ ਤੋਂ ਬਚਾਓ ਦਾ ਟੀਕਾ ਜੋ ਕਿ ਭਾਰਤ ਸਰਕਾਰ ਅਤੇ ਮਾਹਿਰ ਡਾਕਟਰਾਂ ਵੱਲੋਂ ਕਰੜੀ ਮਿਹਨਤ ਨਾਲ ਤਿਆਰ ਕਰਕੇ ਲਗਾਇਆ ਜਾ ਰਿਹਾ ਹੈ | ਉਸ ਨੂੰ ਨਿੰਦਿਆ ਜਾ ਰਿਹਾ ਹੈ ਅਤੇ ਗੁੰਮਰਾਹ ਕੀਤਾ ਜਾ ਰਹੀ ਹੈ| ਉਨ੍ਹਾਂ ਕਿਹਾ ਡਾਕਟਰ ਮੰਗ ਕਰਦੇ ਹਨ ਕਿ ਡਾਕਟਰਾਂ ਅਤੇ ਹਸਪਤਾਲਾਂ ਦੇ ਬਚਾਓ ਲਈ ਕੇਂਦਰੀ ਕਾਨੂੰਨ ਬਣਾਕੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ | ਕੋਰੋਨਾ ਨੂੰ ਠੱਲ ਪਾਉਣ ਲਈ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ |
ਜ਼ਿੰਦਗੀ ਬਚਾਉਣ ਵਾਲਿਆਂ ਦੀ ਜ਼ਿੰਦਗੀ ਨੂੰ ਬਚਾਓ ਡਾ.ਐੱਸ.ਐੱਸ.ਬਰਾੜ
RELATED ARTICLES