ਬਾਜ਼ਾਰਾਂ ਦੇ ਖੁੱਲਣ ਸਬੰਧੀ ਨਵੀਂ ਸਮਾਂ  ਸਾਰਣੀ ਜਾਰੀ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਰਾਤ 7 ਵਜੇ ਤੱਕ ਖੁੱਲਣਗੀਆਂ ਦੁਕਾਨਾਂ

0
226

 

ਕਪੂਰਥਲਾ, 16 ਜੂਨ ( ਅਸ਼ੋਕ ਸਡਾਨਾ )
ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਕੇਸ ਘਟਣ ਦੇ ਮੱਦੇਨਜ਼ਰ ਦੁਕਾਨਾਂ ਖੋਲਣ ਬਾਰੇ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਹੈ।
ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਇਨ੍ਹਾਂ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਦਾ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ, ਜਦਕਿ ਹਫਤਾਵਾਰੀ ਕਰਫਿਊ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਿਹੋਵੇਗਾ।
ਇਸ ਤੋਂ ਇਲਾਵਾ ਸਾਰੇ ਢਾਬੇ, ਹੋਟਲ, ਕੈਫੇ, ਕਾਫੀ ਸ਼ਾਪ, ਫਾਸਟ ਫੂਡ ਆਊਟ ਲੈਟ,  ਸਿਨੇਮਾ, ਜਿੰਮ, ਮਿਊਜ਼ੀਅਮ 50 ਫੀਸਦੀ ਸਮਰੱਥਾ ਨਾਲ ਖੁੱਲ ਸਕਣਗੇ ਬਸ਼ਰਤੇ ਕਿ ਉਨ੍ਹਾਂ ਦੇ ਸਟਾਫ ਨੂੰ ਘੱਟੋ ਘੱਟ ਵੈਕਸੀਨੇਸ਼ਨ ਦੀ ਇਕ ਡੋਜ਼ ਲੱਗੀ ਹੋਵੇ।
ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਰਾਤ 7 ਵਜੇ ਤੱਕ ਖੁੱਲਣਗੀਆਂ ਜਦਕਿ  ਐਤਵਾਰ ਬਾਜ਼ਾਰ ਬੰਦ ਰਹਿਣਗੇ। ਜ਼ਰੂਰੀ ਵਸਤਾਂ ਤੇ ਸੇਵਾਵਾਂ ਐਤਵਾਰ ਵੀ ਜਾਰੀ ਰਹਿਣਗੀਆਂ।
ਸਾਰੇ ਰੈਸਟੋਰੇੈਂਟ, ਢਾਬੇ , ਕੈਫੇ, ਫਾਸਟ ਫੂਡ ਆਊਟ ਲੈਟ ਸ਼ਾਮ 7 ਵਜੇ ਬੰਦ ਹੋਣਗੇ ਪਰ ਉਹ ਰਾਤ 10 ਵਜੇ ਤੱਕ ਹੋਮ ਡਿਲਵਰੀ ਕਰ ਸਕਣਗੇ। ਸਪੱਸ਼ਟ ਕੀਤਾ ਜਾਂਦਾ ਹੈ ਕਿ ਬਾਰ, ਪੱਬ, ਅਹਾਤੇ ਬਿਲਕੁਲ ਬੰਦ ਰਹਿਣਗੇ।
ਵਿਆਹਾਂ ਤੇ ਭੋਗਾਂ ਆਦਿ ਲਈ 50 ਤੋਂ ਵੱਧ ਲੋਕਾਂ ਦਾ ਇਕੱਠ ਨਹੀਂ ਹੋ ਸਕੇਗਾ।

 

Previous articleਵੱਖ ਵੱਖ ਮਾਮਲਿਆਂ ਚ ਕਾਦੀਆਂ ਪੁਲੀਸ ਨੇ ਪਰਚੇ ਦਰਜ ਕੀਤੇ
Next articleਸਿਵਲ ਹਸਪਤਾਲ ਵਿਖੇ ਰੋਗੀ ਕਲਿਆਣ ਸਮਿਤੀ ਦਾ ਗਠਨ ਜਨਭਾਗੀਦਾਰੀ ਨਾਲ ਸਿਹਤ ਸਹੂਲਤਾਂ ਨੂੰ ਬਣਾਇਆ ਜਾਏਗਾ ਹੋਰ ਬਿਹਤਰ

LEAVE A REPLY

Please enter your comment!
Please enter your name here