ਐਮ ਪੀ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀਵਾਦੀ ਬਿਆਨ ਦੇਣ ਤੇ ਬਸਪਾ ਨੇ ਫੂਕਿਆ ਪੁਤਲਾ

0
257

ਜਗਰਾਉ 16  ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਅਾਣਾ ਤੋ ਮੈਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਬਸਪਾ ਪਾਰਟੀ ਦੇ ਹੋਏ ਗਠਜੋੜ ਤੇ ਬੋਲਦੇ ਹੋਏ ਕਿਹਾ ਕਿ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਪਵਿੱਤਰ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਛੱਡਣ ਨਾਲ ਇਹਨਾਂ ਸੀਟਾਂ ਦਾ ਅਪਮਾਨ ਹੋੲਆਿ ਹੈ ।ਬਿੱਟੂ ਦੀ ਇਸ ਮਨੂੰਵਾਦੀ ਸੋਚ ਵਾਲੇ ਬਿਅਾਨ ਨਾਲ ਗਰੀਬ ਗੁਰਬੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਜਿਸ ਕਰਕੇ ਅਜ ਇਥੇ ਬਹੁਜਨ ਸਮਾਜ ਪਾਰਟੀ ਦੀ ਟੀਮ ਨੇ ਬਸਪਾ ਦੇ ਸੂਬਾ ਸਕੱਤਰ ਸ: ਸੰਤਰਾਮ ਮੱਲੀਆਂ ਦੀ ਅਗਵਾਈ ਚ ਸ਼ਹਿਰ ਚ ਰੋਸ ਪ੍ਰਦਰਸ਼ਨ ਕਰਕੇ ਬਿੱਟੂ ਦੇ ਇਸ ਜਾਤੀਵਾਦੀ ਬਿਆਨ ਦੀ ਸ਼ਖਤ ਸਬਦਾਂ ਚ ਨਿਖੇਧੀ ਕੀਤੀ ਤੇ ਨਾਲ ਹੀ ਝਾਂਸ਼ੀ ਰਾਣੀ ਚੌਕ ਚ ਉਸਦਾ ਪੁਤਲਾ ਫੂਕਿਆ ਗਿਆ ਇਸ ਮੋਕੇ ਬਾਮਸੇਫ ਆਗੂ ਮਾਸਟਰ ਰਛਪਾਲ ਸਿੰਘ ਗਾਲਿਬ ਨੇ ਬੋਲਦਿਆ ਕਿਹਾ ਕਿ ਪੁਲਸ ਪ੍ਰਸ਼ਾਸ਼ਨ ਨੇ ਅਗਰ ਇਸ ਵਿਅਕਤੀ ਤੇ ਐਸੀ ਐਸ ਟੀ ਐਕਟ ਅਧੀਨ ਪਰਚਾ ਦਰਜ ਨਾ ਕੀਤਾ ਤਾਂ ਬਸਪਾ ਇਸ ਸ਼ੰਘਰਸ਼ ਨੂੰ ਹੋਰ ਤਿੱਖਾ ਕਰੇਗੀ ਉਨਾਂ ਅਗੇ ਕਿਹਾ ਬਿੱਟੂ ਵੱਲੋ ਬਸਪਾ ਸੁਪਰੀਮੋ ਮਾਇਆਵਤੀ ਤੇ ਤਿੰਨ ਕਰੋੜ ਰੁਪਏ ਅਕਾਲੀ ਦਲ ਤੋ ਲੈਣ ਦੇ ਬਿਨਾਂ ਸਿਰ ਪੈਰ ਵਾਲੇ ਬਿਅਾਨ ਦਾ ਵੀ ਬਸਪਾ ਪੰਜਾਬ ਯੂਨਿਟ ਮਾਨਯੋਗ ਕੋਰਟ ਰਾਂਹੀ ਜਵਾਬ ਲਵੇਗੀ । ਇਸ ਮੌਕੇ ਹੋਰਨਾਂ ਤੋ ਇਲਾਵਾ ਬੂਟਾ ਸਿੰਘ ਕਾਉਕੇ ਪਰਧਾਨ ਆਤਮਾ ਸਿੰਘ ਸ਼ਹਿਰੀ ਪਰਧਾਨ ਹਰਜੀਤ ਸਿੰਘ ਜਰਨਲ ਸਕੱਤਰ ਅਮਰਜੀਤ ਸਿੰਘ ਭੱਟੀ ਗੁਰਪ੍ਰੀਤ ਸਿੰਘ ਨਛੱਤਰ ਸਿੰਘ ਬਾਰਦੇਕੇ ਬਾਬਾ ਚੜਤ ਸਿੰਘ ਗਗੜਾ ਅਾਦਿ ਵੱਡੀ ਗਿਣਤੀ ਚ ਬਸਪਾ ਵਰਕਰ ਹਾਜਰ ਸਨ

Previous articleਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ 7 ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
Next articleਤਿੰਨ ਕਿਸਾਨਾਂ ਨੂੰ ਮੋਰਚੇ ਵਲੋਂ ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ

LEAVE A REPLY

Please enter your comment!
Please enter your name here