spot_img
Homeਮਾਝਾਗੁਰਦਾਸਪੁਰਸਮਾਜ ਨੂੰ ਮਹਾਮਾਰੀ ਤੋਂ ਬਚਾਉਣ ਲਈ ਨੈਤਿਕ ਫਰਜ ਸਮਝ ਕੇ ਲਗਵਾਓ ਵੈਕਸੀਨ...

ਸਮਾਜ ਨੂੰ ਮਹਾਮਾਰੀ ਤੋਂ ਬਚਾਉਣ ਲਈ ਨੈਤਿਕ ਫਰਜ ਸਮਝ ਕੇ ਲਗਵਾਓ ਵੈਕਸੀਨ – ਡਾ. ਹਰਪਾਲ ਸਿੰਘ

ਬਟਾਲਾ, 19 ਜਨਵਰੀ (ਮੁਨੀਰਾ ਸਲਾਮ ਤਾਰੀ) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਹਰਪਾਲ ਸਿੰਘ ਨੇ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਲੋਕਾਂ ਨੂੰ ਤੁੰਰਤ ਕੋਵਿਡ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਗਵਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਕਰੋਨਾ ਤੇਜੀ ਨਾਲ ਫੈਲ ਰਿਹਾ ਹੈ ਅਤੇ ਹਰ ਰੋਜ਼ ਕੋਰੋਨਾ ਦੇ ਨਵੇਂ ਕੇਸ ਆ ਰਹੇ ਹਨ, ਇਸ ਲਈ ਜਰੂਰੀ ਹੈ ਕਿ ਕੋਵਿਡ ਦੀ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਸਾਰੇ ਯੋਗ ਨਾਗਰਿਕ ਲਗਵਾਉਣ, ਕਿਉਂਕਿ ਵੈਕਸੀਨ ਰਾਹੀਂ ਹੀ ਕੋਵਿਡ ਦੀ ਭਿਆਨਕ ਬਿਮਾਰੀ ’ਤੇ ਰੋਕ ਲਗਾਈ ਜਾ ਸਕਦੀ ਹੈ।

ਡਾ. ਹਰਪਾਲ ਸਿੰਘ ਨੇ ਕਿਹਾ ਕਿ ਜਿਨਾਂ ਵਿਅਕਤੀਆਂ ਨੇ ਪਹਿਲੀ ਖੁਰਾਕ ਲਗਵਾ ਲਈ ਤਾਂ ਉਹ ਦੂਰੀ ਖੁਰਾਕ ਤੈਅ ਸਮੇਂ ’ਤੇ ਜਰੂਰ ਲਗਵਾਉਣ ਅਤੇ ਜਿੰਨਾਂ ਨੇ ਪਹਿਲੀ ਖੁਰਾਕ ਵੀ ਨਹੀਂ ਲਗਵਾਈ ਹੈ ਉਹ ਪਹਿਲੀ ਖੁਰਾਕ ਦਾ ਟੀਕਾ ਤੁਰੰਤ ਲਗਵਾਉਣ। ਉਨਾਂ ਨੇ ਕਿਹਾ ਕਿ ਕੋਵਿਡ ਦਾ ਨਵਾਂ ਵੈਰੀਐਂਟ ਤੇਜੀ ਨਾਲ ਫੈਲਦਾ ਹੈ ਅਤੇ ਜੇਕਰ ਅਸੀਂ ਵੈਕਸੀਨ ਨਹੀਂ ਲਗਵਾਉਂਦੇ ਤਾਂ ਆਪਣੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਾਰੇ ਸਮਾਜ ਲਈ ਵੀ ਖਤਰਾ ਬਣਦੇ ਹਾਂ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨੈਤਿਕ ਫਰਜ ਸਮਝਦੇ ਹੋਏ ਵੈਕਸੀਨ ਜਰੂਰ ਲਗਵਾਉਣ। ਡਾ. ਹਰਪਾਲ ਸਿੰਘ ਨੇ ਵੈਕਸੀਨ ਦੇ ਨਾਲ ਹਰ ਵਿਅਕਤੀ ਮਾਸਕ ਲਗਾਵੇ, 6 ਫੁੱਟ ਦੀ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕਰੇ ਅਤੇ ਵਾਰ-ਵਾਰ ਸਾਬਣ ਨਾਲ ਹੱੱਥਾਂ ਨੂੰ ਧੋਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments