spot_img
Homeਮਾਝਾਗੁਰਦਾਸਪੁਰਮਿਸ਼ਨ ਇੰਦਰਧਨੁਸ਼ ਮਿਤੀ 07.02.2022 ਤੋਂ 07.04.2022 ਤੱਕ ਮਨਾਇਆ ਜਾਵੇਗਾ

ਮਿਸ਼ਨ ਇੰਦਰਧਨੁਸ਼ ਮਿਤੀ 07.02.2022 ਤੋਂ 07.04.2022 ਤੱਕ ਮਨਾਇਆ ਜਾਵੇਗਾ

ਗੁਰਦਾਸਪੁਰ, 18 ਜਨਵਰੀ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ, ਗੁਰਦਾਸਪੁਰ ਡਾ.ਵਿਜੈ ਕੁਮਾਰ ਦੀ ਯੋਗ ਅਗਵਾਈ ਹੇਠ ਅਜਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਮਿਤੀ 07.02.2022 ਤੋਂ 07.04.2022 ਤੱਕ ਮਿਸ਼ਨ ਇੰਦਰਧਨੁਸ਼ ਜ਼ਿਲਾ ਗੁਰਦਾਸਪੁਰ ਵਿੱਚ ਮਨਾਇਆ ਜਾਵੇਗਾ ।

ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ ਕੁਮਾਰ ਨੇ ਦੱਸਿਆ ਕਿ ਜਿਹਨਾਂ ਇਲਾਕਿਆ ਵਿੱਚ ਕੋਵਿਡ-19 ਮਹਾਮਾਰੀ ਦੋਰਾਨ ਰੂਟੀਨ ਟੀਕਾਕਰਨ ਦੇ ਸੈਸ਼ਨ ਨਹੀ ਲਗਾਏ ਗਏ ਸਨ।ਉਸ ਏਰੀਏ ਦੇ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਜਾ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਝੇ ਰਹਿ ਗਏ ਹੋਣ ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ।

ਉਨ੍ਹਾਂ ਦਸਿਆ ਕਿ ਭੱਠਿਆਂ ਤੇ ਕੰਮ ਕਰਦੀ ਲੇਬਰ,ਗੁੱਜਰਾਂ ਦੇ ਡੇਰੇ ,ਝੁੱਗੀਆਂ ਝੋਪੜੀਆਂ ਅਤੇ ਸਲੱਮ ਏਰੀਆ ਦੇ ਅਧੂਰੇ ਟੀਕਾਕਰਨ ਨੂੰ ਪੂਰੇ ਕੀਤਾ ਜਾਵੇਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments