spot_img
Homeਮਾਝਾਗੁਰਦਾਸਪੁਰਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਬਟਾਲਾ ਤੋ ਟਿਕਟ ਦੇਣ ਦੀ ਮੰਗ ਹੋਈ...

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਬਟਾਲਾ ਤੋ ਟਿਕਟ ਦੇਣ ਦੀ ਮੰਗ ਹੋਈ ਤੇਜ਼

ਕਾਦੀਆ 18 ਜਨਵਰੀ (ਮੁਨੀਰਾ ਸਲਾਮ ਤਾਰੀ) ਪੰਜਾਬ ਵਿੱਚ ਜਿੱਥੇ ਚੁਣਾਵੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ ਅਤੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 20 ਫ਼ਰਵਰੀ ਨੂੰ ਵੋਟਾਂ ਪੈਣ ਦਾ ਐਲਾਨ ਵੀ ਹੋ ਚੁੱਕਿਆ ਹੈ ਦੂਜੇ ਪਾਸੇ ਬਟਾਲਾ ਦੀ ਸੀਟ ਨੂੰ ਲੈ ਕੇ ਵੋਟਰਾਂ ਵਿੱਚ ਕਾਫੀ ਰੌਸ਼ ਪਾਈਆ ਜਾ ਰਾਹਾ ਹੈ ਜਿਸ ਦੇ ਚਲਦੇ ਅੱਜ ਬਟਾਲਾ ਦੇ ਹਜ਼ਾਰਾਂ ਵੋਟਰਾਂ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੇ ਜਾ ਕੇ ਬਾਜਵਾ ਦੇ ਹੱਕ ਵਿਚ ਨਾਰੇ ਲਾਏ ਅਤੇ ਕਿਹਾ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਹੀ ਬਟਾਲਾ ਤੋ ਟਿਕਟ ਦਿੱਤੀ ਜਾਵੇ ਕਿਉ ਕਿ ਬਾਜਵਾ ਨੇ ਜੋ ਬਟਾਲਾ ਦਾ ਵਿਕਾਸ ਕੀਤਾ ਹੈ ਉਹ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਨਹੀਂ ਕੀਤਾ ਸਮਰੱਥਕਾਂ ਨੇ ਕਿਹਾ ਕਿ ਜੇ ਬਾਜਵਾ ਨੂੰ ਟਿਕਟ ਨਾ ਦਿੱਤੀ ਗਈ ਤਾਂ ਅਸੀਂ ਦੂਜੇ ਕਿਸੇ ਕੈੰਡੀਡੋਟ ਨੂ ਵੋਟ ਨਹੀਂ ਪਾਵਾਂਗੇ ਸਗੋ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪੁੱਤਰ ਨਿੱਕੂ ਬਾਜਵਾ ਨੂੰ ਆਜ਼ਾਦ ਉਮੀਦਵਾਰ ਖੜਾ ਕਰਾਂਗੇ! ਇਸ ਬਾਰੇ ਬੋਲਦਿਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੇ ਮੈਂਨੂੰ ਬਟਾਲਾ ਅਤੇ ਫਤੇਹਗੜ ਚੂੜੀਆਂ ਦੌਨੇ ਸੀਟਾਂ ਤੋ ਟਿਕਟ ਦਿੱਤੀ ਜਾਂਦੀ ਹੈ ਤਾਂ ਮੈ ਦੌਨੇ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਵਾਂਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments