spot_img
Homeਮਾਝਾਗੁਰਦਾਸਪੁਰਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਬਟਾਲਾ, 4 ਜਨਵਰੀ (ਮੁਨੀਰਾ ਸਲਾਮ ਤਾਰੀ) – ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ ਨਿਭਾ ਰਹੇ ਸੰਦੀਪ ਬਟਾਲਵੀ ਦਾ ਸੰਗੀਤ ਨਾਲ ਗੂੜ੍ਹਾ ਲਗਾਵ ਹੈ ਅਤੇ ਉਸਨੇ ਆਪਣੀ ਸੁਰੀਲੀ ਅਵਾਜ਼ ਵਿੱਚ ਇੱਕ ਪੰਜਾਬੀ ਗਾਣਾ ਰਿਕਾਰਡ ਕਰਵਾ ਕੇ ਮਾਰਕਿਟ ਵਿੱਚ ਉਤਾਰਿਆ ਹੈ।

ਸੰਦੀਪ ਬਟਾਲਵੀ ਦੇ ਇਸ ਗਾਣੇ ਨੂੰ ਰੀਲੀਜ਼ ਕਰਨ ਦੀ ਰਸਮ ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ, ਇੰਦਰਜੀਤ ਸਿੰਘ ਹਰਪੁਰਾ, ਪ੍ਰੋ. ਜਸਬੀਰ ਸਿੰਘ, ਦੀਪਕ ਮਹਾਜਨ, ਅਵਤਾਰ ਸਿੰਘ ਸੰਧੂ, ਓਮ ਪ੍ਰਕਾਸ਼ ਅਤੇ ਅਨੁਰਾਗ ਮਹਿਤਾ ਵੱਲੋਂ ਨਿਭਾਈ ਗਈ। ਸੰਦੀਪ ਬਟਾਲਵੀ ਨੇ ਇਸ ਗੀਤ ਦੇ ਬੋਲ ਖੁਦ ਲਿਖੇ ਹਨ ਅਤੇ ਜੇ.ਬੀ. ਮਿਊਜਿਕ, ਸੀਆ ਰਾਮ ਸਟੂਡੀਓ ਪਠਾਨਕੋਟ ਵੱਲੋਂ ਇਸ ਗਾਣੇ ਨੂੰ ਸੰਗੀਤ ਦੇਣ ਦੇ ਨਾਲ ਇਸਦਾ ਫਿਲਮਾਂਕਣ ਕੀਤਾ ਹੈ।

ਗਾਇਕ ਸੰਦੀਪ ਬਟਾਲਵੀ ਨੂੰ ਨਵੇਂ ਗੀਤ ਲਈ ਵਧਾਈ ਦਿੰਦਿਆਂ ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਹ ਗੀਤ ਬਹੁਤ ਵਧੀਆ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਹ ਜਰੂਰ ਪਸੰਦ ਆਵੇਗਾ। ਉਨ੍ਹਾਂ ਕਿਹਾ ਕਿ ਉਹ ਸੰਦੀਪ ਬਟਾਲਵੀ ਨੂੰ ਸ਼ੁਭ-ਇਛਾਵਾਂ ਦਿੰਦੇ ਹੋਏ ਕਾਮਨਾ ਕਰਦੇ ਹਨ ਕਿ ਉਨ੍ਹਾਂ ਦੀ ਸੁਰੀਲੀ ਅਵਾਜ਼ ਹੋਰ ਬੁਲੰਦੀਆਂ ਨੂੰ ਛੂਹੇ। ਇਸ ਮੌਕੇ ਇੰਦਰਜੀਤ ਸਿੰਘ ਹਰਪੁਰਾ, ਪ੍ਰੋ. ਜਸਬੀਰ ਸਿੰਘ ਅਤੇ ਦੀਪਕ ਮਹਾਜਨ ਨੇ ਗਾਇਕ ਸੰਦੀਪ ਬਟਾਲਵੀ ਨੂੰ ਨਵੇਂ ਗੀਤ ਦੀ ਮੁਬਾਰਕਬਾਦ ਦਿੱਤੀ।

ਇਸ ਦੌਰਾਨ ਸੰਦੀਪ ਬਟਾਲਵੀ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਨਵਾਂ ਪੰਜਾਬੀ ਗੀਤ ‘ਕਰਦਾ ਏ ਚੈਟ’ ਯੂਟਿਊਬ ਚੈਨਲ ਐੱਸ.ਕੇ. ਬਟਾਲਵੀ ਰਿਕਾਰਡਸ ਉੱਪਰ ਦੇਖਿਆ ਜਾ ਸਕਦਾ ਹੈ। ਸੰਦੀਪ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਹ ਹੋਰ ਵਧੀਆ ਗਾ ਕੇ ਪੰਜਾਬੀ ਗਾਇਕੀ ਦੀ ਸੇਵਾ ਕਰ ਸਕਣ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments