spot_img
Homeਮਾਝਾਗੁਰਦਾਸਪੁਰਇੰਟਰਨੈਸ਼ਨਲ ਯੁਨਾਇਟਿਡ ਐਜੁਕੇਸ਼ਨਿਸਟ ਫਰੇਟਰਨਿਟੀ ਵੱਲੋਂ ਗੁਰਦਾਸਪੁਰ ਦੀ ਅਧਿਆਪਕ ਪੂਨਮਜੋਤ ਕੌਰ...

ਇੰਟਰਨੈਸ਼ਨਲ ਯੁਨਾਇਟਿਡ ਐਜੁਕੇਸ਼ਨਿਸਟ ਫਰੇਟਰਨਿਟੀ ਵੱਲੋਂ ਗੁਰਦਾਸਪੁਰ ਦੀ ਅਧਿਆਪਕ ਪੂਨਮਜੋਤ ਕੌਰ ਨੂੰ ਐਜੁਕੇਸ਼ਨ ਐਕਸੀਲੈਨਸ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

*ਗੁਰਦਾਸਪੁਰ 29 ਦਸੰਬਰ (ਮੁਨੀਰਾ ਸਲਾਮ ਤਾਰੀ ) *

ਇੰਟਰਨੈਸ਼ਲ ਯੁਨਾਇਟਿਡ ਐਜੁਕੇਸ਼ਨਿਸਟ ਫਰੈਟਰਨਿਟੀ ਵੱਲੋਂ ਤੀਸਰੀ ਸਲਾਨਾ ਰਿਜ਼ਨਲ ਕਨਕਲੇਵ ਤੇ ਐਜੂਕੇ਼ਸ਼ਨ ਐਕਸੀਲੇਨਸ ਅਵਾਰਡ 2021 ਦਿਲੀ ਪਬਲਿਕ ਸਕੂਲ ਮਾਨਾਂ ਵਾਲਾ ਅੰਮ੍ਰਿਤਸਰ ਵਿਖੇ ਕਰਵਾਇਆਂ ਗਿਆ। ਜਿਸ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਚੋ ਸਿੱਖਿਆ ਮਾਹਿਰਾ ਨੇ ਹਿੱਸਾ ਲਿਆ। ਡਾ.ਆਰ ਪੀ ਸਿੰਘ ਜਾਇੰਟ ਸੈਕਟਰੀ ਸੀ ਬੀ ਐਸ ਸੀ ਨਵੀਂ ਦਿਲੀ ,ਮੇਜਰ ਹਰਸ਼ ਕੁਮਾਰ ਸੈਕਟਰੀ ਐਨ ਸੀ ਆਰ ਟੀ ਨਵੀਂ ਦਿਲੀ,ਡਾ. ਹਰਦੀਪ ਸਿੰਘ ਡੀਨ ਅਕਾਡਮੀ ਅੇਫੇਅਰਜ ਜੀ ਐਨ ਡੀ ਯੂ ਅੰਮ੍ਰਿਤਸਰ , ਬਿਸਵਾਜੀਤ ਸ਼ਾਹਾ ਡਾਇਰੈਕਟਰ ਸਕੂਲ ਐਜੁਕੇਸ਼ਨ ਸੀ ਬੀ ਐਸ ਸੀ ਨਵੀਂ ਦਿਲੀ ,ਆਕਾਸ਼ ਖੰਡੇਵਾਲਾ ਪ੍ਰਧਾਨ ਪੰਜਾਬ ਚੈਪਟਰ ਡੀ ਪੀ ਐਸ ਅੰਮ੍ਰਿਤਸਰ ਨੇ ਸਿੱਖਿਆ ਨੀਤੀ ਬਾਰੇ ਗਲਬਾਤ ਕੀਤੀ। ਕਲਾਸ-ਰੂਮ ਚ ਪੜਾਈ ਦੀਆਂ ਨਵੀਂਆਂ ਤਕਨੀਕਾਂ ਕਿਹੜੀਆਂ ਤੇ ਕਿਵੇਂ ਬਾਰੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਹੋਇਆ। ਇਸ ਵਿੱਚ ਗੁਰਦਾਸਪੁਰ ਜਿਲੇ ਦੀ ਪੂਨਮਜੋਤ ਕੋਰ ਨੇ ਭਾਗ ਲਿਆ। ਜਿਸ ਨੂੰ ਟੀਚਿੰਗ ਲਰਨਿੰਗ ਬੈਸਟ ਪ੍ਰੈਕਟਿਸਸ ਇਨ ਸਕੂਲ ਐਜੁਕੇਸ਼ਨ ਐਕਸੀਲੈਨਸ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ। ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ ਜੀ ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤਾ। ਪੂਰੇ ਦੇਸ਼ ਵਿੱਚੋਂ 150 ਅਧਿਆਪਕਾ ਨੇ ਇਸ ਵਿੱਚ ਭਾਗ ਲਿਆ।ਆਈ ਯੂ ਈ ਐਫ ਦੇ ਚੇਅਰਮੈਨ ਡਾ.ਜੇਯੰਤ ਚੌਧਰੀ ,ਵਾਈਸ ਚੇਅਰਮੈਨ ਬਾਨੀ ਗੋਧਾਰਾ ,ਡਾ. ਸੁਰਜੀਤ ਕੁਮਾਰ ਜਾਨਾ ਨੇ ਸਾਰੇ ਅਵਾਰਡੀ ਅਧਿਆਪਕਾਂ ਨੂੰ ਮੁਬਾਰਕ ਦਿੱਤੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments