spot_img
Homeਮਾਝਾਗੁਰਦਾਸਪੁਰ*ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ *

*ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ *

 

*ਬਟਾਲਾ 26 ਦਸੰਬਰ ( ਮੁਨੀਰਾ ਸਲਾਮ ਤਾਰੀ ) * *ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗਡ਼ ਨੰਗਲ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਸ੍ਰੀਮਤੀ ਰੇਣੂ ਬਾਲਾ ਜੀ ਦੀ ਅਗਵਾਈ ਵਿੱਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬਜ਼ਾਦਾ ਫਤਹਿ ਸਿੰਘ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਜ਼ਿਲ੍ਹੇ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਕਵਿਤਾ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਗੀਤ ਮੁਕਾਬਲਿਆਂ ਵਿੱਚ ਸਮੂਲੀਅਤ ਕੀਤੀ । ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ. ਹਰਪਾਲ ਸਿੰਘ ਸੰਧਾਵਾਲੀਆ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮਾਨਯੋਗ ਜ਼ਿਲ੍ਹਾ ਸਿੱੱਖਿਆ ਅਫ਼ਸਰ ਸਰਦਾਰ ਹਰਪਾਲ ਸਿੰਘ ਸੰਧਾਵਾਲੀਆ ਜੀ ਨੇ ਆਪਣੇ ਸੰਬੋਧਨ ਵਿਚ ਬੋਲਦਿਆਂ ਕਿਹਾ ਕਿ ਇਹਨਾਂ ਛੋਟੀ ਉਮਰ ਦੇ ਵੱਡੇ ਬਹਾਦਰ ਯੋਧਿਆਂ ਤੋਂ, ਜਿਨ੍ਹਾਂ ਨਿੱਕੀਆਂ ਉਮਰਾਂ ਵਿਚ ਵੱਡੇ ਸਾਕੇ ਕੀਤੇ, ਧਰਮ ਕੌਮ ਲਈ ਕੁਰਬਾਨੀ ਦਿੱਤੀ । ਉਹਨਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਆਪਣੇ ਮਾਤਾ ਪਿਤਾ ਪਰਿਵਾਰ ਕੌਮ ਅਤੇ ਅਧਿਆਪਕਾਂ ਦਾ ਨਾਮ ਉੱਚਾ ਕਰਨਾ ਚਾਹੀਦਾ ਹੈ । ਸ੍ਰੀਮਤੀ ਰੇਣੂ ਬਾਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੇ ਧੰਨਵਾਦੀ ਭਾਸ਼ਣ ਚ ਬੋਲਦਿਆਂ ਕਿਹਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ, ਉਨ੍ਹਾਂ ਦੇ ਸਮੁੱਚੇ ਸਿੱਖ ਅਤੇ ਉਹ ਖੁਦ ਭਾਰਤਵਰਸ਼ ਦੀ ਏਕਤਾ ,ਅਖੰਡਤਾ, ਧਰਮ ਅਤੇ ਕੌਮ ਲਈ ਸ਼ਹੀਦ ਹੋਏ। ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ । ਇਸ ਮੌਕੇ ਬੀ ਐਨ ਓ ਕਾਦੀਆਂ ਦੋ 2 ਹੈੱਡਮਾਸਟਰ ਮਨਪ੍ਰੀਤ ਸਿੰਘ ਪੰਜ ਗਰਾਈਆਂ, ਹੈੱਡਮਿਸਟ੍ਰੈਸ ਭਾਰਤੀ ਦੱਤਾ ,ਗਗਨਦੀਪ ਸਿੰਘ ਜ਼ਿਲਾ ਮੀਡੀਆ ਕੋ ਆਰਡੀਨੇਟਰ,ਸ.ਸਤਵਿੰਦਰ ਸਿੰਘ ,ਸ. ਗੁਰਜੀਤ ਸਿੰਘ,ਸ ਹਰਪ੍ਰੀਤ ਸਿੰਘ , ਜਸਬੀਰ ਸਿੰਘ ਸਮਰਾ, ਜਸਬੀਰ ਸਿੰਘ ਮਾਨ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਮੈਂਬਰ ਸਕੂਲ ਮੈਨੇਜਮੈਂਟ ਕਮੇਟੀ,ਸਮੂਹ ਸਟਾਫ਼, ਇਲਾਕੇ ਦੇ ਨਾਮਵਰ ਹਸਤੀਆਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਮੌਜੂਦ ਸਨ।*

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments