spot_img
Homeਮਾਝਾਗੁਰਦਾਸਪੁਰਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦਾ ਤਿੰਨ ਰੋਜ਼ਾ ਜਲਸਾ ਸਾਲਾਨਾ ਦਾ   ਤੀਸਰੇ ਦਿਨ...

ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦਾ ਤਿੰਨ ਰੋਜ਼ਾ ਜਲਸਾ ਸਾਲਾਨਾ ਦਾ   ਤੀਸਰੇ ਦਿਨ ਦਾ ਸਮਾਗਮ ਆਯੋਜਿਤ ਹੋਇਆ

ਕਾਦੀਆਂ 26  ਦਸੰਬਰ (ਮੁਨੀਰਾ ਸਲਾਮ ਤਾਰੀ)
ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ 126  ਵੇਂ ਜਲਸਾ ਸਾਲਾਨਾ ਦੇ ਅੱਜ ਤੀਸਰੇ ਦਿਨ  ਦਾ ਸਮਾਗਮ ਅੱਜ ਸਵੇਰੇ ਦੱਸ ਵਜੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਦੇ ਨਾਲ ਆਰੰਭ ਹੋ ਗਿਆ  l
ਅੱਜ ਜਲਸਾ ਸਾਲਾਨਾ ਕਾਦੀਆਂ ਨੂੰ ਵਿਸ਼ੇਸ਼ ਤੌਰ ਤੇ ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਖ਼ਲੀਫ਼ਾ ਤੁਲ ਮਸੀਹ  ਨੇ ਮੁਸਲਿਮ ਟੈਲੀਵਿਜ਼ਨ ਅਹਿਮਦੀਆ ਦੇ ਅੰਤਰਰਾਸ਼ਟਰੀ ਸੈਟੇਲਾਈਟ ਚੈਨਲ  ਰਾਹੀਂ ਜਲਸੇ ਨੂੰ ਸੰਬੋਧਨ ਕੀਤਾ ।   ਇਹ ਜਲਸਾ ਪੂਰੀ ਦੁਨੀਆ ਵਿਚ ਮੁਸਲਿਮ ਟੈਲੀਵਿਜ਼ਨ ਅਹਿਮਦੀਆ ਰਾਹੀਂ ਦੇਖਿਆ ਅਤੇ ਸੁਣਿਆ ਗਿਆ । ਇਸ ਸੰਬੋਧਨ ਵਿੱਚ ਇਮਾਮ ਜਮਾਤ ਅਹਿਮਦੀਆ ਆਲਮਗੀਰ ਨੇ  ਫਰਮਾਇਆ ਕਿ ਇਸ ਸਾਲ ਜਲਸਾ ਸਾਲਾਨਾ ਕਾਦੀਆਂ ਜੋ ਕਿ ਥੋੜ੍ਹੀ ਗਿਣਤੀ ਵਿੱਚ  ਆਯੋਜਿਤ ਹੋ ਰਿਹਾ ਹੈ  । ਅਤੇ  ਸਿਰਫ਼ ਜਮਾਤ ਦੇ ਅਹੁਦੇਦਾਰਾਂ ਨੂੰ ਹੀ  ਸੱਦਾ ਦਿੱਤਾ ਗਿਆ ਹੈ ਅਤੇ ਇਸ ਕਾਰਨ ਤਿੰਨ ਦਿਨ ਦੀ ਜਲਸੇ ਦੀ ਲਾਈਵ ਸਟ੍ਰੀਮਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜਿਸ  ਜਿਸ ਨਾਲ ਪੂਰੇ ਦੇਸ਼ ਦੇ ਲੋਕਾਂ ਨੂੰ ਇਸ ਨਾਲ ਫਾਇਦਾ ਹੋ ਰਿਹਾ ਹੈ । ਅਤੇ ਇਸ ਮੌਕੇ ਭਾਰਤ ਦੀਆਂ ਛੇ ਵੱਡੀਆਂ ਇਲਾਕਾਈ ਜ਼ੁਬਾਨਾਂ ਦਾ ਵੀ ਟਰਾਂਸਲੇਸ਼ਨ ਨਾਲ ਨਾਲ ਹੋ ਰਿਹਾ ਹੈ । ਜਿਸ ਨਾਲ ਹਿੰਦੁਸਤਾਨ ਦੇ ਲੋਕਾਂ ਨੂੰ  ਆਪਣੀ ਆਪਣੀ ਜ਼ਬਾਨ ਵਿੱਚ ਇਸ ਜਲਸੇ ਦੇ ਪ੍ਰੋਗਰਾਮ ਸੁਣਨ ਦਾ ਮੌਕਾ ਮਿਲ ਰਿਹਾ ਹੈ । ਆਪ ਜੀ ਨੇ ਫਰਮਾਇਆ ਕਿ ਜਲਸਾ ਸਾਲਾਨਾ ਕਾਦੀਆਨ ਆਪਸੀ ਏਕਤਾ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ  ।ਅਤੇ ਜੋ ਲੋਕ ਇਸ ਜਲਸੇ ਵਿੱਚ ਸ਼ਾਮਿਲ ਹੁੰਦੇ ਹਨ ਉਨ੍ਹਾਂ ਦੇ ਅੰਦਰ  ਹਮਦਰਦੀ ਦਾ ਜਜ਼ਬਾ ਪੈਦਾ ਹੁੰਦਾ ਹੈ । ਅਤੇ ਉਹ ਦੇਸ਼ ਅਤੇ ਕੌਮ ਦੇ ਲਈ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹਨ । ਆਪ ਜੀ ਨੇ ਫਰਮਾਇਆ ਜਲਸਾ ਸਾਲਾਨਾ ਕਾਦੀਆਨ ਜਿਸ ਦੀ ਬੁਨਿਆਦ 1891 ਵਿੱਚ ਬਾਨੀ ਜਮਾਤ ਏ ਅਹਿਮਦੀਆ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਦੀ  ਰਹਿਨੁਮਾਈ ਹੇਠ ਖਿਲਾਫ਼ਤੇ ਅਹਿਮਦੀਆ ਦੇ ਸਾਏ ਹੇਠਾਂ  ਇਨਸਾਨੀ ਕਦਰਾਂ ਅਤੇ  ਧਾਰਮਿਕ  ਪੂਰਤੀਆਂ ਕਰ ਰਹੀ ਹੈ  ।ਅਤੇ ਪੂਰੀ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਜਲਸੇ ਆਯੋਜਿਤ ਹੋ ਰਹੇ ਹਨ  ।ਅਤੇ ਜਲਸੇ ਦੀਆਂ ਬਰਕਤਾਂ ਤੋਂ ਇਨਸਾਨੀਅਤ ਲਾਭ ਉਠਾ ਰਹੀ ਹੈ ।  ਅਤੇ ਅਹਿਮਦੀ ਆਪਣੀ ਰੂਹਾਨੀਅਤ ਵਿਚ ਤਰੱਕੀ ਕਰ ਰਹੇ ਹਨ  ।ਇਸ ਮੌਕੇ ਇਮਾਮ ਜਮਾਤ ਅਹਿਮਦੀਆ ਨੇ  ਪੂਰੀ ਦੁਨੀਆ ਵਿਚ ਅਮਨ ਅਤੇ ਸ਼ਾਂਤੀ ਲਈ ਵਿਸ਼ੇਸ਼ ਤੌਰ ਤੇ ਦੁਆ ਵੀ ਕਰਵਾਈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments