spot_img
Homeਮਾਝਾਗੁਰਦਾਸਪੁਰਕਾਦੀਆਂ ਦਾਰੁਲ ਅਮਾਨ ਵਿੱਚ ਮੁਸਲਿਮ ਜਮਾਤ ਅਹਿਮਦੀਆ ਦਾ 126 ਵਾਂ ਜਲਸਾ ਸਾਲਾਨਾ...

ਕਾਦੀਆਂ ਦਾਰੁਲ ਅਮਾਨ ਵਿੱਚ ਮੁਸਲਿਮ ਜਮਾਤ ਅਹਿਮਦੀਆ ਦਾ 126 ਵਾਂ ਜਲਸਾ ਸਾਲਾਨਾ ਸ਼ੁਰੂ

ਕਾਦੀਆਂ 24 ਦਸੰਬਰ (ਮੁਨੀਰਾ ਸਲਾਮ ਤਾਰੀ)
ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਅੱਜ ਮੁਸਲਿਮ ਜਮਾਤ ਅਹਿਮਦੀਆ ਦਾ ਇੱਕ ਸੌ ਛੱਬੀ ਵਾਂ ਸਾਲਾਨਾ ਜਲਸਾ ਆਪਣੀ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਉਹਦੀਆਂ ਮੈਦਾਨ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਤਲਾਵਤ ਅਤੇ ਮੁਸਲਿਮ ਜਮਾਤ ਅਹਿਮਦੀਆ ਦੇ ਕੌਮੀ ਝੰਡੇ ਨੂੰ ਲਹਿਰਾਉਣ ਤੋਂ ਬਾਅਦ ਆਰੰਭ ਹੋ ਗਿਆ ਅੱਜ ਦੇ ਇਸ ਜਲਸੇ ਦੀ ਪ੍ਰਧਾਨਗੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਸਦਰ ਸਦਰ ਅੰਜ਼ੁਮਨ ਅਹਿਮਦੀਆ ਮੌਲਾਨਾ ਕਰੀਮੂਦੀਨ ਸ਼ਾਹਿਦ ਕਰ ਰਹੇ ਸੀ ਮੌਲਾਨਾ ਕਰੀਮੂਦੀਨ ਸ਼ਾਹਿਦ ਸਾਹਿਬ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਕਿਹਾ ਕਿ ਅੱਜ ਤੋਂ 130 ਸਾਲ ਪਹਿਲਾ ਮੁਸਲਿਮ ਜਮਾਤ ਅਹਿਮਦੀਆ ਦੇ ਬਾਨੀ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਕਾਦਿਆਨੀ ਮਸੀਹ ਮਾਊਦ ਅਲੈਹਸਲਾਮ ਨੇ ਇਲਾਹੀ ਹੁਕਮ ਮੁਤਾਬਕ ਸਾਰੇ ਧਰਮਾਂ ਦੇ ਦਰਮਿਆਨ ਆਪਸੀ ਭਾਈਚਾਰਕ ਸਾਂਝ ਨੂੰ ਪੈਦਾ ਕਰਨ ਲਈ ਅਤੇ ਪੂਰੀ ਦੁਨੀਆ ਵਿਚ ਅਮਨ ਅਤੇ ਸ਼ਾਂਤੀ ਦੀ ਬੁਨਿਆਦ ਪਾਉਣ ਵਾਸਤੇ ਇਸ ਰੂਹਾਨੀ ਜਲਸੇ ਦਾ ਆਗਾਜ਼ ਕੀਤਾ ।
ਇਸ ਜਲਸੇ ਦਾ ਮਕਸਦ ਇਸਲਾਮ ਦੀ ਸੋਹਣੀ ਅਤੇ ਅਮਨ ਬਖ਼ਸ਼ ਸਿੱਖਿਆਵਾਂ ਨੂੰ ਦੁਨੀਆਂ ਨੂੰ ਰੂਸ਼ਨਾਸ ਕਰਵਾਨਾ ਹੈ ਅਤੇ ਦੁਨੀਆਂ ਨੂੰ ਆਪਣੇ ਖ਼ਾਲਿਦ ਅਤੇ ਹਕੀਕੀ ਰੱਬ ਦੇ ਵੱਲ ਬੁਲਾਉਣਾ ਹੈ ਅਤੇ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਪੈਦਾ ਕਰਨਾ ਇਹ ਜਲਸਾ ਆਪਣੀ ਖ਼ਾਸ ਇਤਹਾਸ ਦੇ ਇਤਬਾਰ ਨਾਲ ਇਕ ਵੱਖਰੀ ਪਛਾਣ ਰੱਖਦਾ ਹੈ ਇਹ ਜਲਸਾ ਇੱਕ ਰੂਹਾਨੀ ਜਲਸਾ ਹੈ ਜਿਸ ਵਿਚ ਦੁਨੀਆਂ ਵੀ ਮਕਸਦ ਨੂੰ ਪਿੱਛੇ ਛੱਡਦਿਆਂ ਹੱਕ ਦੀ ਤਲਾਸ਼ ਅਤੇ ਦੂਰ ਦੂਰ ਦੇ ਇਲਾਕਿਆਂ ਤੋਂ ਸਫ਼ਰ ਦੀਆਂ ਮੁਸ਼ਕਿਲਾਂ ਬਰਦਾਸ਼ਤ ਕਰਕੇ ਲੋਕ ਇਸ ਵਿੱਚ ਸ਼ਾਮਲ ਹੁੰਦੇ ਹਨ ਇਸ ਸਾਲ ਕੋਰੋਨਾ ਦੇ ਹਾਲਾਤਾਂ ਦੇ ਦੇ ਕਾਰਨ ਲੋਕ ਇਸ ਵਿਚ ਵੱਡੀ ਗਿਣਤੀ ਵਿੱਚ ਸ਼ਾਮਲ ਨਹੀਂ ਹੋ ਸਕੇ ਅਤੇ ਮੁਲਕੀ ਸਰਕਾਰੀ ਹਦਾਇਤਾਂ ਦੇ ਮੁਤਾਬਕ ਇਹ ਜਲਸਾ ਕੀਤਾ ਜਾ ਰਿਹਾ ਹੈ ਇਸ ਤਿੰਨ ਰੋਜ਼ਾ ਜਲਸੇ ਜਲਸੇ ਵਿਚ ਇਨਸਾਨ ਨੂੰ ਇਖ਼ਲਾਕੀ ਇਤਬਾਰ ਨਾਲ ਅਤੇ ਰੂਹਾਨੀ ਇਤਬਾਰ ਨਾਲ ਕਿਸ ਤਰ੍ਹਾਂ ਤਰੱਕੀ ਕਰਨੀ ਹੈ ਉਸ ਬਾਰੇ ਭਾਸ਼ਣ ਕੀਤੇ ਜਾਂਦੇ ਹਨ ਇਸ ਜਲਸੇ ਵਿੱਚ ਸ਼ਾਮਿਲ ਹੋਣ ਵਾਲਾ ਹਰ ਵਿਅਕਤੀ ਆਪਣੇ ਅੰਦਰ ਇਕ ਈਮਾਨੀ ਤਾਜ਼ਗੀ ਮਹਿਸੂਸ ਕਰਦਾ ਹੈ ਅਤੇ ਆਪਣੇ ਚੰਗੇ ਆਚਰਨ ਨੂੰ ਬਣਾਉਣ ਲਈ ਕੋਸ਼ਿਸ਼ ਕਰਦਾ ਹੈ ਇਸ ਜਲਸੇ ਇਸ ਜਲਸੇ ਨਾਲ ਮੁਸਲਿਮ ਜਮਾਤ ਅਹਿਮਦੀਆ ਦਾ ਇਹ ਸੰਦੇਸ਼ ਹੈ ਕਿ ਇਨਸਾਨ ਆਪਣੇ ਰੱਬ ਵੱਲ ਧਿਆਨ ਕਰੇ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਵੇ ਅਤੇ ਪ੍ਰੇਮ ਸਾਥ ਸਭਨਾਂ ਲਈ ਨਫ਼ਰਤ ਕਿਸੇ ਤੋਂ ਨਹੀਂ ਦੇ ਅਸੂਲ ਨੂੰ ਕਰੀਆਂ ਵੇਖ ਅਪਣਾਵੇ ਅਤੇ ਹਰ ਇਨਸਾਨ ਨੇ ਦੂਸਰੇ ਇਨਸਾਨ ਦੇ ਜਜ਼ਬਾਤ ਦਾ ਧਿਆਨ ਕਰੇ ਅਤੇ ਉਸ ਦਾ ਸਤਿਕਾਰ ਕਰੇ ਮੁੱਖ ਲੁਕੇ ਖ਼ੁਦਾ ਦੀ ਭਲਾਈ ਵਾਸਤੇ ਇਕੱਠਿਆਂ ਹੋ ਕੇ ਕੰਮ ਕਰੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments