spot_img
Homeਮਾਝਾਗੁਰਦਾਸਪੁਰਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਰੁਜਗਾਰ ਪ੍ਰਾਪਤੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ...

ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਰੁਜਗਾਰ ਪ੍ਰਾਪਤੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਆਪਣਾ ਨਾ ਦਰਜ ਕਰਵਾਉਣ : ਰਣਜੀਤ ਕੌਰ

ਗੁਰਦਾਸਪੁਰ , 14 ਜੂਨ : ( ਸਲਾਮ ਤਾਰੀ )  ਰਣਜੀਤ ਕੌਰ ਪੁੱਤਰੀ ਦੇਵਰਾਜ ਪਿੰਡ ਕਿਸ਼ਨ ਕੋਟ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ  ਉਸ ਨੇ ਦੱਸਿਆ ਕਿ  ਮੈਂ ਕਾਫ਼ੀ ਲੰਬੇ ਸਮੇਂ ਤੋਂ ਬੇਰੁਜ਼ਗਾਰ ਚੱਲ ਰਹੀ ਸੀ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀਂ ਘਰਘਰ ਰੋਜ਼ਗਾਰ ਸਕੀਮ ਬਾਰੇ ਮੈਂਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਨਾਲ ਹੀ ਮੈਂ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ , ਜਦੋਂ ਮੈਂ ਪਹਿਲੀ ਵਾਰ ਦਫ਼ਤਰ ਦੇਖਿਆ ਤਾਂ ਮੈਂਨੂੰ ਇਹ ਅਹਿਸਾਸ ਹੋਇਆ ਕਿ ਮੈਂ ਕਿਸੇ ਪਾਈਵੇਟ ਕੰਪਨੀ ਦੇ ਦਫ਼ਤਰ ਵਿੱਚ ਆਈ ਹਾਂ ਕਿਉਂਕਿ ਦਫ਼ਤਰ ਨੂੰ ਬਹੁਤ ਹੀ ਸੋਹਣਾ ਮੇਨਟੇਨ ਕੀਤਾ ਹੋਇਆ ਸੀ ਅਤੇ ਕਿਸ ਪ੍ਰਾਈਵੇਟ ਕੰਪਨੀ ਦੇ ਵਾਂਗ ਸਾਫ਼ ਸੁਥਰਾ ਅਤੇ ਹਾਈਟੇਕ ਬਣਾਇਆ ਹੋਇਆ ਸੀ ਪਬਲਿਕ ਦੇ ਬੈਠਣ ਲਈ ਬੈਂਚਪੀਣ ਲਈ ਆਰ.ਦਾ ਪਾਣੀਪਬਲਿਕ ਯੂਜ ਵਾਸਤੇ  ਕੰਪਿਊਟਰ , ਵੈਕੰਸੀ  ਬੋਰਡ ਦੇ ਹਰ ਤਰ੍ਹਾਂ ਦੀਆਂ ਦੀ ਆਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਸਰਕਾਰੀ ਦਫ਼ਤਰ ਹੀ ਹੈਮੈਂ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ  www.pgrkam.com ਦੀ ਵੈੱਬਸਾਇਟ ਤੇ ਵੀ ਦਰਜ ਕਰਵਾਇਆ  ਸਟਾਫ਼ ਵੱਲੋਂ ਮੈਂਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਗਿਆ  ਥੋੜੇ ਹੀ ਦਿਨਾਂ ਬਾਅਦ ਮੈਂਨੂੰ ਦਫ਼ਤਰ ਵਲੋਂ ਇਕ ਕਾਲ ਅਤੇ ਮੈਸੇਜ ਆਇਆ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਮੈਂ ਦਫ਼ਤਰ ਵਿਖੇ ਇੰਟਰਵਿਊ ਦੇਣ ਲਈ ਆਈ ਅਤੇ ਏਥੇ ਮੈਂਨੂੰ ਇਥੇ 2 ਕੰਪਨੀਆਂ ਇੰਟਰਵਿਊ ਦੇਣ ਦੀ ਪੇਸ਼ਕਸ ਦਿੱਤੀ ਗਈ  ਮੈਂ Pukharj Company ਵਲੋਂ Senior Wellness Advisor ਵਜੋਂ ਸਲੈਕਸ਼ਨ ਕੀਤੀ ਗਈ ਅਤੇ ਮੈਂਨੂੰ  6000 ਰੁਪਏ ਪ੍ਰਤੀ ਮਹੀਨਾਂ ਤਨਖਾਹ ਦੇਣ ਦੀ ਪੇਸ਼ਕਸ ਦਿੱਤੀ ਗਈ  ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਜੋ ਨੋਜਵਾਨ ਰੋਜ਼ਗਾਰ ਲੈਣ ਦੇ ਚਾਹਵਾਨ ਹਨ ਉਹ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜ਼ਰੂਰ ਦਰਜ ਕਰਵਾਉਣ ਅਤੇ ਨੋਕਰੀਆਂ ਪ੍ਰਾਪਤ ਕਰਨ  ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments