spot_img
Homeਮਾਝਾਗੁਰਦਾਸਪੁਰਜਨ ਜਾਗਰੂਕਤਾ ਪ੍ਰਚਾਰ ਵੈਨ ਰਾਹੀਂ ਬਲੱਡ ਪ੍ਰੈੱਸਰ ਅਤੇ ਸ਼ੂਗਰ ਰੋਗ ਬਾਰੇ ਕੀਤਾਜਾਗਰੂਕ

ਜਨ ਜਾਗਰੂਕਤਾ ਪ੍ਰਚਾਰ ਵੈਨ ਰਾਹੀਂ ਬਲੱਡ ਪ੍ਰੈੱਸਰ ਅਤੇ ਸ਼ੂਗਰ ਰੋਗ ਬਾਰੇ ਕੀਤਾਜਾਗਰੂਕ

ਕਾਦੀਆ 16 ਦਸੰਬਰ (ਸੁਰਿੰਦਰ ਕੌਰ )

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਹਿਤ ਵੱਖ ਵੱਖ ਸਿਹਤ ਸਬੰਧੀ ਜਾਗਰੂਕਤਾ ਵੈਨ ਚਲਾਈਆਂ ਜਾਂਦੀਆਂ ਹਨ। ਇਸੇ ਲੜੀ ਅਧੀਨ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ ਐੱਚ ਸੀ ਭਾਮ ਵਿਖੇ ਗੈਰ ਸੰਚਾਰੀ ਰੋਗਾਂ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਗਿਆ। ਜਿਸ ਵਿਚ ਲੋਕਾਂ ਦੇ ਬਲੱਡ ਪ੍ਰੇਸ਼ਰ ,ਸ਼ੂਗਰ ਦੇ ਮੌਕੇ ਤੇ ਟੈਸਟ ਕੀਤੇ ਗਏ। ਇਸ ਮੌਕੇ ਤੇ ਬੋਲਦਿਆਂ ਬੀ ਈ ਈ ਸੁਰਿੰਦਰ ਕੌਰ ਨੇ ਕਿਹਾ ਕਿ ਗੈਰ ਸੰਚਾਰੀ ਰੋਗ ਬਲੱਡ ਪ੍ਰੈੱਸ਼ਰ,ਸ਼ੂਗਰ ,ਕੈਂਸਰ ਇਹਨਾਂ ਪ੍ਰਤੀ ਜਾਗਰੂਕ ਹੋਕੇ ਹੀ ਬਚਿਆ ਜਾ ਸਕਦਾ ਹੈ। ਇਸ ਲਈ ਜਰੂਰੀ ਹੈ ਸੰਤੁਲਿਤ ਆਹਾਰ ਭੋਜਨ ਵਿਚ ਲਿਆ ਜਾਵੇ। ਸਮੇਂ ਰਹਿੰਦੇ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕੀਤੀ ਜਾਵੇ। ਨਾਲ ਹੀ ਇਹ ਰੋਗ ਹੋਣ ਦੇ ਕਾਰਣ, ਲੱਛਣ ਅਤੇ ਸਾਵਧਾਨੀ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਰਾਜਵਿੰਦਰ ਕੌਰ ਅੱਲ ਐੱਚ ਵੀ, ਹਰਪਿੰਦਰ ਸਿੰਘ ਹੈਲਥ ਇੰਸਪੈਕਟਰ, ਰਾਜਵਿੰਦਰ ਕੌਰ ਸਟਾਫ ਨਰਸ, ਰਾਜਵਿੰਦਰ ਕੌਰ ਐਲ ਟੀ, ਸਰਬਜੀਤ ਕੌਰ ਆਸ਼ਾ ਫਸੀਲਿਟੇਟਰ, ਮੰਗਲ ਸਿੰਘ ਫਾਰਮੇਸੀ ਅਫਸਰ, ਸਿਮਰਨ ਕੌਰ ਫਾਰਮੇਸੀ ਅਫਸਰ, ਨਵਜੋਤ ਸਿੰਘ, ਸ਼ਮਸ਼ੇਰ ਸਿੰਘ,ਨਰਸਿੰਗ ਵਿਦਿਆਰਥੀ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments