ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਕਾਦੀਆਂ ਦੀ ਝੁੱਗੀਆਂ ਦਾ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ

0
247

ਕਾਦੀਆਂ 12 ਜੂਨ(ਸਲਾਮ ਤਾਰੀ)
ਬੀਤੀ ਰਾਤ ਕਾਦੀਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਚ ਭਿਅੰਕਰ ਤੂਫ਼ਾਨ ਆਉਣ ਕਾਰਨ ਲੋਕਾਂ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਕਈ ਥਾਂਵਾ ਤੇ ਛੱਤਾਂ ਉਡਣ, ਮਕਾਨਾਂ ਚ ਭਾਰੀ ਟੁੱਟ ਫ਼ੁਟ ਹੋਣ ਅਤੇ ਦਰਖ਼ਤਾਂ ਦੇ ਡਿਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਤੂਫ਼ਾਨ ਤੋਂ ਬਾਅਦ ਕਾਦੀਆਂ ਚ 12 ਘੰਟੇ ਤੋਂ ਵੀ ਵੱਧ ਸਮੇਂ ਲਈ ਬਿਜਲੀ ਚਲੀ ਗਈ। ਜਿਸਦੇ ਕਾਰਨ ਲੋਕਾਂ ਨੰ ਭਾਰੀ ਪਰੇਸ਼ਾਨੀ ਝੇਲਣੀ ਪਈ। ਕਾਦੀਆਂ-ਬਟਾਲਾ ਟੋਡ ਤੇ ਨੇੜੇ ਬਣਿਆਂ ਝੁੱਗੀ ਝੋਂਪੜੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇੱਸ ਸਬੰਧ ਚ ਸਮਾਜ ਸੇਵਿਕਾ ਬਬਿਤਾ ਖੋਸਲਾ ਨੇ ਜਦੋਂ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੂੰ ਝੁੱਗੀ ਝੋਂਪੜੀਆਂ ਚ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਕਾਂਗਰਸੀ ਨੇਤਾ ਜੋਗਿੰਦਰਪਾਲ ਨੰਦੂ ਅਤੇ ਬਲਕਾਰ ਸਿੰਘ ਐਸ ਐਚ ਉ ਕਾਦੀਆਂ ਨਾਲ ਜਾਇਜ਼ਾ ਲੈਣ ਲਈ ਪਹੁੰਚ ਗਏ। ਇੱਸ ਮੌਕੇ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਦੋਂ ਤੂਫ਼ਾਨ ਆਇਆ ਉਦੋਂ ਬੱਚੇ ਸੁੱਤੇ ਹੋਏ ਸਨ। ਇਸੇ ਦੋਰਾਨ ਕਈ ਝੁੱਗੀਆਂ ਦੇ ਸ਼ੈਡ ਡਿੱਗ ਗਏ। ਜਦਕਿ ਝੁੱਗੀਆਂ ਚ ਸੋ ਰਹੇ ਬੱਚੇ ਬਾਲ ਬਾਲ ਬੱਚ ਗਏ। ਇੱਸ ਘਟਨਾ ਚ ਰਾਸ਼ਣ ਪਾਣੀ ਦਾ ਸਾਮਾਨ ਬਾਰਿਸ਼ ਦੀ ਭੇਂਟ ਚੜ ਗਿਆ। ਜਾਇਜ਼ਾ ਲੈਣ ਤੋਂ ਬਾਅਦ ਹਲਕਾ ਵਿਧਾਇਕ ਨੇ ਦੱਸਿਆ ਕਿ ਸਰਕਾਰੀ ਮਦਦ ਲੈਣ ਲਈ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇੱਸ ਲਈ ਉਹ ਆਪਣੇ ਪੱਧਰ ਤੇ ਝੁੱਗੀ ਝੋਂਪੜੀ ਵਾਲਿਆਂ ਦੀ ਮਾਲੀ ਮਦਦ ਕਰਨਗੇ। ਅਤੇ ਜਿਨ੍ਹਾਂ ਦੇ ਸ਼ੈਡ ਉਡ ਗਏ ਹਨ ਉਨ੍ਹਾਂ ਨੂੰ ਸ਼ੈਡ ਪਾਕੇ ਦੇਣਗੇ। ਦੂਜੇ ਪਾਸੇ ਸਮਾਜ ਸੇਵਿਕਾ ਬਬਿਤਾ ਖੋਸਲਾ ਨੇ ਫ਼ਤਿਹਜੰਗ ਸਿੰਘ ਬਾਜਵਾ ਵੱਲੋਂ ਦਿੱਤੇ ਭਰੋਸੇ ਤੇ ਸੰਤੋਸ਼ ਪ੍ਰਗਟ ਕੀਤਾ ਹੈ। ਅਤੇ ਕਿਹਾ ਹੈ ਕਿ ਉਹ ਕਿਸੇ ਵੀ ਗ਼ਰੀਬ ਨੂੰ ਪਰੇਸ਼ਾਨ ਨਹੀਂ ਹੋਣ ਦੇਣਗੇ ਅਤੇ ਜੋ ਵੀ ਮਦਦ ਹੋ ਸਕੇਗੀ ਕੀਤੀ ਜਾਵੇਗੀ।
ਦੂਜੇ ਪਾਸੇ ਫ਼ਤਿਹਜੰਗ ਸਿੰਘ ਬਾਜਵਾ ਤੋਂ ਪੱਤਰਕਾਰਾਂ ਵੱਲੋਂ ਪੁਛੇ ਗਏ ਸਵਾਲ ਕਿ ਹਲਕਾ ਮਲੋਟ ਅਤੇ ਲੰਬੀ ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਫ਼ੋਟੋ ਵਾਲੇ ਬੈਨਰ ਜਿਸ ਵਿੱਚ ਗਾਂਧੀ ਪਰਿਵਾਰ ਦੀ ਫ਼ੋਟੋ ਲਗੀਆਂ ਹਨ ਅਤੇ ਮਿਸ਼ਨ 2022 ਸਬ ਕਾ ਨਾਰਾ ਸਾਨੂੰ ਪੰਜਾਬ ਪਿਆਰਾ ਦਾ ਮਤਲਬ ਪੰਜਾਬ ਚ ਪ੍ਰਤਾਪ ਸਿੰਘ ਬਾਜਵਾ ਨੂੰ 2022 ਦੀ ਚੋਣਾਂ ਚ ਬਤੌਰ ਮੁੱਖ ਮੰਤਰੀ ਪੰਜਾਬ ਪੇਸ਼ ਕਰਨ ਦਾ ਮਕਸਦ ਹੈ ਤਾਂ ਉਨ੍ਹਾਂ ਦੱਸਿਆ ਕਿ ਇੱਹ ਤਾਂ ਪਾਰਟੀ ਹਾਈਕਮਾਨ ਨੇ ਕਰਨਾ ਹੈ। ਨਾ ਤਾਂ ਫ਼ਤਿਹਜੰਗ ਬਾਜਵਾ ਨੇ ਕਰਨਾ ਹੈ ਨਾਂ ਹੀ ਕਿਸੇ ਹੋਰ ਨੇ। ਇੱਹ ਤਾਂ ਸ਼੍ਰੀਮਤਿ ਸੋਨਿਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਦੀ ਦਾ ਪੰਜਾਬ ਤੇ ਸੰਯੁਕਤ ਫ਼ੈਸਲਾ ਹੋ ਰਿਹਾ ਹੈ। ਅਤੇ ਸਾਨੂੰ ਪੂਰੀ ਆਸ ਹੈ ਕਿ ਪੰਜਾਬ ਚ ਪੂਰੀ ਕਾਂਗਰਸ ਨੂੰ ਇੱਕ ਜੁੱਟ ਕਰਨ ਦੇ ਫ਼ਾਰਮੂਲੇ ਤੇ ਕੰਮ ਕੀਤਾ ਜਾ ਰਿਹਾ ਹੈ।
ਫ਼ੋਟੋ: ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ,ਬਬਿਤਾ ਖੋਸਲਾ ਅਤੇ ਜੋਗਿੰਦਰਪਾਲ ਨੰਦੂ ਜਾਇਜ਼ਾ ਲੈਂਦੇ ਹੋਏ

Previous articleਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਡਰਾਈਵਰ ਦੀ ਹਾਰਟ ਅਟੈਕ ਕਾਰਨ ਹੋਇਆ ਦੇਹਾਂਤ
Next articleਬੱਚਿਆਂ ਨੂੰ ਪੜਣ, ਲਿਖਣ ਅਤੇ ਖੇਡਣ ਕੁੱਦਣ ਤੋਂ ਵਾਂਝੇ ਕਰਨਾ ਸਭ ਤੋਂ ਵੱਡਾ ਅਪਰਾਧ- ਡਾੱ.  ਕੁਲਜਿੰਦਰ ਕੌਰ
Editor-in-chief at Salam News Punjab

LEAVE A REPLY

Please enter your comment!
Please enter your name here