spot_img
Homeਮਾਝਾਗੁਰਦਾਸਪੁਰਕੁੰਵਰ ਪ੍ਰਤਾਪ ਬਾਜਵਾ ਨੇ ਕੀਤਾ ਨਵੀਂ ਸਟਰੀਟ ਐਲਈਡੀ ਲਾਈਟਾਂ ਦਾ ਉਦਘਾਟਨ ਲਗਪਗ...

ਕੁੰਵਰ ਪ੍ਰਤਾਪ ਬਾਜਵਾ ਨੇ ਕੀਤਾ ਨਵੀਂ ਸਟਰੀਟ ਐਲਈਡੀ ਲਾਈਟਾਂ ਦਾ ਉਦਘਾਟਨ ਲਗਪਗ ਅੱਸੀ ਲੱਖ ਦੀ ਲਾਗਤ ਨਾਲ 234 ਨਵੀਂ ਐਲਈਡੀ ਲਾਈਟਾਂ ਲਗਾਈਆਂ

ਕਾਦੀਆਂ 9 ਨਵੰਬਰ (ਤਾਰਿਕ ਅਹਿਮਦ) ਯੂਥ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਦੇ ਜਨਰਲ ਸਕੱਤਰ ਕੰਵਰ ਪ੍ਰਤਾਪ ਸਿੰਘ ਬਾਜਵਾ ਨੇ ਕਾਲਜ ਰੋਡ ਤੇ ਲਗਾਈਆਂ ਗਈਆਂ ਨਵੀਂਆਂ ਐੱਲ ਈ ਡੀ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਕੰਵਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਿ ਕਾਦੀਆਂ ਵਿਚ ਸਟਰੀਟ ਲਾਈਟਾਂ ਲਗਾਉਣ ਦੀ ਲੋਕਾਂ ਦੀ ਪੁਰਾਣੀ ਮੰਗ ਸੀ ਜਿਸ ਨੂੰ ਨਗਰ ਦੇ ਪਤਵੰਤੇ ਲੋਕਾਂ ਅਤੇ ਆਮ ਲੋਕਾਂ ਵੱਲੋਂ ਇਸ ਮੰਗ ਨੂੰ ਹਲਕਾ ਵਿਧਾਇਕ ਦੇ ਸਾਹਮਣੇ ਰੱਖਣ ਤੋਂ ਬਾਅਦ ਸ਼ਹਿਰ ਦੇ ਹਰਚੋਵਾਲ ਰੋਡ ਰੇਲਵੇ ਰੋਡ ਠੀਕਰੀਵਾਲ ਰੋਡ ਕਾਲਜ ਰੋਡ ਬੁੱਟਰ ਰੋਡ ਰਜ਼ਾਦਾ ਰੋਡ ਬਟਾਲਾ ਰੋਡ ਸ਼ਹੀਦ ਭਗਤ ਸਿੰਘ ਚੌਕ ਤੋਂ ਬੱਸ ਸਟੈਂਡ ਬਾਈਪਾਸ ਅਤੇ ਹੋਰ ਸਥਾਨਾਂ ਤੇ ਲਗਪਗ ਅੱਸੀ ਲੱਖ ਰੁਪਏ ਦੀ ਲਾਗਤ ਨਾਲ ਦੋ ਸੌ ਚੌਂਤੀ ਐਲਈਡੀ ਲਾਈਟਾਂ ਵਿਧਾਇਕ ਬਾਜਵਾ ਦੀਆਂ ਕੋਸ਼ਿਸ਼ਾਂ ਨਾਲ ਲਗਾਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹਰ ਵਾਰਡ ਦੀਆਂ ਗਲੀਆਂ ਦੇ ਅੰਦਰ ਛੋਟੀ ਵੱਡੀ ਗਲੀਆਂ ਵਿੱਚ ਵੀ ਐਲਈਡੀ ਸਟ੍ਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਘਾਟ ਨਹੀਂ ਹੋਵੇਗੀ ਸ਼ਹਿਰ ਚ ਲਗਾਈਆਂ ਗਈਆਂ ਇਨ੍ਹਾਂ ਐਲਈਡੀ ਲਾਈਟਾਂ ਦੇ ਲਈ ਲੋਕਾਂ ਨੇ ਹਲਕਾ ਵਿਧਾਇਕ ਸਰਦਾਰ ਫ਼ਤਿਹ ਜੰਗ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਹੈ ਇੱਥੇ ਇਸ ਮੌਕੇ ਕੰਵਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਯੂਥ ਕਾਂਗਰਸ ਸਿਟੀ ਦੇ ਸਾਬਕਾ ਪ੍ਰਧਾਨ ਅਭੀਸ਼ੇਕ ਗੁਪਤਾ, ਨਗਰ ਕੌਂਸਲ ਪ੍ਰਧਾਨ ਨੇਹਾ ਅਤੇ ਉਨ੍ਹਾਂ ਦੇ ਨਾਲ ਜੋਗਿੰਦਰ ਕੁਮਾਰ ਨੰਦੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਿਲਕ ਰਾਜ ਮਹਾਜਨ ,ਵਿੱਕੀ ਮਹਾਜਨ, ਪੁਰਸ਼ੋਤਮ ਲਾਲ ਹੰਸ , ਕੌਂਸਲਰ ਰਤਨਦੀਪ ਸਿੰਘ ,ਕੌਂਸਲਰ ਸਟੇਟ ਐਵਾਰਡੀ ਮਾਸਟਰ ਗੁਰਬਚਨ ਸਿੰਘ, ਰਘੂ ਸ਼ਰਮਾ ,ਗੌਰਵ ਭਨੋਟ, ਦੀਪਕ ਲੱਡਾ ,ਸੁੱਚਾ ਲਾਲ ਸੋਹਲ, ਕੁਲਵੰਤ ਸਿੰਘ, ਮਨਜੀਤ ਸਿੰਘ ਭੱਠੇ ਵਾਲੇ ,ਨਵੀਨ ਸ਼ਰਮਾ ,ਕੁਲਵੰਤ ਸਿੰਘ ,ਪ੍ਰੀਤਮ ਲਾਲ ,ਕੇਸ਼ੂ ,ਸੋਮਨਾਥ ਸ਼ਰਮਾ, ਨਵਜੋਤ ਬਾਜਵਾ ਅਤੇ ਹੋਰ ਮੌਜੂਦ ਸੀ ਫੋਟੋ ਕਾਲਜ ਰੋਡ ਤੇ ਨਵੀਆਂ ਲਗਾਈਆਂ ਐਲਈਡੀ ਸਟਰੀਟ ਲਾਈਟਾਂ ਦਾ ਉਦਘਾਟਨ ਕਰਦੇ ਕੰਵਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਿਲਕ ਰਾਜ ਮਹਾਜਨ ਅਤੇ ਹੋਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments