spot_img
Homeਮਾਝਾਗੁਰਦਾਸਪੁਰਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਚ ਨਸ਼ਿਆਂ ਦੇ ਵਿਰੁੱਧ...

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਚ ਨਸ਼ਿਆਂ ਦੇ ਵਿਰੁੱਧ ਕਰਵਾਇਆ ਗਿਆ ਸੈਮੀਨਾਰ ਐੱਸਐੱਸਪੀ ਬਟਾਲਾ ਮੁੁਖਵਿੰਦਰ ਭੁੱਲਰ ਸਿੰਘ ਵੱਲੋਂ ਨਸ਼ੇ ਦੇ ਇਤਿਹਾਸ ਅਤੇ ਇਸ ਤੇ ਕੰਟਰੋਲ ਕਰਨ ਦੇ ਸਰਕਾਰ ਦੇ ਯਤਨਾਂ ਸਬੰਧੀ ਦਿੱਤੀ ਗਈ ਜਾਣਕਾਰੀ

ਕਾਦੀਆਂ 2 ਨਵੰਬਰ (ਮੁਨੀਰਾ ਸਲਾਮ ਤਾਰੀ)ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸੰਸਥਾ ਦੇ ਪ੍ਰਧਾਨ ਮੁਕੇਸ਼ ਵਰਮਾ ਦੀ ਪ੍ਰਧਾਨਗੀ ਹੇਠ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਘੁਮਾਣ ਚ ਡਰੱਗ ਅਵੇਅਰਨੈੱਸ ਸਬੰਧੀ ਇਕ ਸੈਮੀਨਾਰ ਦਾ ਆਯੋਜਨ  ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ ਤੇ ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਇਸ ਸੈਮੀਨਾਰ ਦੀ ਸ਼ੁਰੂਆਤ ਕਰਵਾਉਣ ਲਈ ਪਹੁੰਚੇ ।ਸੰਸਥਾ ਦੇ ਪ੍ਰਧਾਨ ਮੁਕੇਸ਼ ਵਰਮਾ,ਚੀਮਾ ਪਬਲਿਕ ਸਕੂਲ    ਕਿਸ਼ਨਕੋਟ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਜਸਬੀਰ ਸਿੰਘ ਸਮਰਾ ਅਤੇ ਪਵਨ ਕੁਮਾਰ ਵੱਲੋਂ ਐੱਸਐੱਸਪੀ ਬਟਾਲਾ  ਨੂੰਹ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ  ਸੁਆਗਤ ਕੀਤਾ ਗਿਆ ।ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ  ਵਿਦਿਆਰਥੀਆਂ ਨੂੰ ਨਸ਼ੇ ਵਰਗੀ ਬੁਰਾਈ ਦੇ ਵਿਰੁੱਧ ਜਾਗਰੂਕ ਕਰਨ ਲਈ  ਮਾਸਟਰ ਟ੍ਰੇਨਰ ਪਰਮਿੰਦਰ ਸਿੰਘ ਸੈਣੀ  ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ ਸਟੇਟ ਐਵਾਰਡੀ ਅਤੇ ਮੁਕੇਸ਼ ਵਰਮਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਇਸ ਮੌਕੇ ਤੇ ਐਡਵੋਕੇਟ ਪਰਮਜੀਤ ਤਲਵਾਡ਼ ਵੱਲੋਂ ਵੀ ਨਸ਼ਿਆਂ ਦੇ ਵਿਰੁੱਧ ਆਪਣੇ ਵਿਚਾਰ ਰੱਖੇ ਗਏ।ਮੁੱਖ ਮਹਿਮਾਨ ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦੇ ਹੋਏ ਜਿਥੇ ਨਸ਼ਿਅਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਵਿਦਿਆਰਥੀਆਂ ਨੂੰ ਇਸ ਨਸ਼ੇ ਵਰਗੇ ਕੋਹੜ ਤੋਂ ਆਪਣੇ ਜੀਵਨ ਨੂੰ ਹਮੇਸ਼ਾ ਦੂਰ ਰੱਖਣ ਲਈ ਵੀ  ਸਹੁੰ ਚੁਕਾਈ  ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਪ੍ਰੈਲ ਦੋ ਹਜਾਰ ਸਤਾਰਾਂ ਚ ਐੱਸ ਟੀ ਐੱਫ ਦਾ ਗਠਨ ਕੀਤਾ ਗਿਆ ਤਾਂ ਜੋ ਨਸ਼ੇ ਵੇਚਣ  ਵਾਲਿਆਂ ਤੇ ਨਕੇਲ ਕੱਸੀ ਜਾ ਸਕੇ ਅਤੇ ਇਸ ਦੀ ਆਮਦ ਨੂੰ ਰੋਕਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਪੂਰੇ ਸੂਬੇ ਵਿੱਚ 176 ਓਟ ਕਲੀਨਿਕਸ ਜਿਨ੍ਹਾਂ ਵਿਚ ਅੱਠ ਜੇਲ੍ਹਾਂ ਵਿੱਚ ਬਣਾਈਆਂ ਗਈਆਂ ਹਨ ਤਾਂ ਜੋ ਨਸ਼ੇ ਦੀ ਗ੍ਰਿਫਤ ਵਿਚ ਆ ਚੁੱਕੇ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕੇ ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਤੇਈ ਮਾਰਚ ਦੋ ਹਜਾਰ ਅਠਾਰਾਂ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਤਿੰਨ ਸੂਤਰੀ ਪ੍ਰੋਗਰਾਮ ਤਿਆਰ ਕੀਤਾ ਗਿਆ ਜਿਸ ਵਿਚ ਜਿੱਥੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ  ਡਰੱਗ ਅਬਿਊਜ਼ ਪ੍ਰੀਵੈਂਟਿਵ ਅਫ਼ਸਰਾਂ ਦੀ ਨਿਯੁਕਤੀ ਹੋਈ ਉੱਥੇ ਹੀ ਪੰਦਰਾਂ ਅਗਸਤ ਦੋ ਹਜਾਰ ਅਠਾਰਾਂ ਨੂੰ ਲੁਧਿਆਣਾ ਚ ਮੁੱਖ ਮੰਤਰੀ ਪੰਜਾਬ ਵੱਲੋਂ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾਏ ਗਏ ਅਤੇ 329 ਮਾਸਟਰ ਟ੍ਰੇਨਰ ਵਿਦਿਆਰਥੀਆਂ ਅਧਿਆਪਕਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤਿਆਰ ਕੀਤੇ ਗਏ। ਇਸ ਮੌਕੇ ਮਾਸਟਰ ਟ੍ਰੇਨਰ ਗੁਰਮੀਤ ਸਿੰਘ ਬਾਜਵਾ ਪਰਮਿੰਦਰ ਸਿੰਘ ਸੈਣੀ ਅਤੇ ਮੁਕੇਸ਼ ਵਰਮਾ ਵੱਲੋਂ ਡੀ ਅਡਿਕਸ਼ਨ ਸੈਂਟਰ ਤੇ ਰੀਹੈਬਿਲੀਟੇਸ਼ਨ ਸੈਂਟਰਜ਼ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ  ਗਈ।ਇਸ ਮੌਕੇ ਤੇ ਐੱਸਐੱਸਪੀ ਬਟਾਲਾ ਵੱਲੋਂ ਸਕੂਲ ਦੇ ਵਿਦਿਆਰਥੀਆਂ ਜਿਨ੍ਹਾਂ ਵੱਲੋਂ ਨਸ਼ੇ ਦੇ ਵਿਰੁੱਧ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ ਸਨ ਨੂੰ ਸਨਮਾਨ ਪੱਤਰ  ਨਾਲ ਨਿਵਾਜ਼ਿਆ ਗਿਆ।ਇਸ ਮੌਕੇ ਤੇ ਭਾਵਿਪ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਸੰਸਥਾ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਅਤੇ ਸੰਸਥਾ ਦੇ ਉਦੇਸ਼ ਦੇ ਬਾਰੇ ਵੀ ਐੱਸਐੱਸਪੀ ਬਟਾਲਾ ਨੂੰ ਜਾਣੂ ਕਰਵਾਇਆ ।ਇਸ ਮੌਕੇ ਤੇ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਕੋਆਰਡੀਨੇਟਰ ਰਿਸ਼ੀ ਕੋਛੜ ਵੱਲੋਂ ਸਕੂਲ ਦੀ ਰਿਪੋਰਟ ਵੀ ਪੜ੍ਹ ਕੇ ਸੁਣਾਈ ਗਈ ਅਤੇ ਪ੍ਰਿੰਸੀਪਲ ਮਨਦੀਪ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।ਸਕੂਲ ਦੇ ਚੇਅਰਮੈਨ ਅੰਮੂ ਚੀਮਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ ਨੂੰ ਸਮ੍ਰਿਤੀ ਚਿੰਨ੍ਹ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਰਦੂਲ ਸਿੰਘ ਚੀਮਾ ਸੰਜੀਤਪਾਲ ਸਿੰਘ ਸੰਧੂ ਐਡਵੋਕੇਟ ਪਰਮਜੀਤ ਤਲਵਾਡ਼ ਮਾ ਜਨਰਲ ਸਕੱਤਰ ਜਸਬੀਰ ਸਿੰਘ ਸਮਰਾ ਵਿੱਤ ਸਕੱਤਰ  ਪਵਨ ਕੁਮਾਰ ਵੀ ਮੌਜੂਦ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments