spot_img
Homeਮਾਝਾਗੁਰਦਾਸਪੁਰਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਮੇਨ ਆਗੂਆਂ ਦੀ ਮੀਟਿੰਗ ਬੁਲਾਈ

ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਮੇਨ ਆਗੂਆਂ ਦੀ ਮੀਟਿੰਗ ਬੁਲਾਈ

ਕਾਦੀਆ 29 ਸਤੰਬਰ (ਮੁਨੀਰਾ ਸਲਾਮ ਤਾਰੀ)
ਅੱਜ ਆਮ ਆਦਮੀ ਪਾਰਟੀ ਦੇ ਹਲਕਾ (ਕਾਦੀਆਂ) ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਗ੍ਰਹਿ ਸੇਖਵਾਂ ਵਿਖੇ ਮੀਟਿੰਗ ਬੁਲਾਈ ਜਿਸ ਵਿਚ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਤੇ ਖੁੱਲ੍ਹ ਕੇ ਵਿਚਾਰਾਂ ਹੋਈਆਂ
ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਹੋਇਆ ਅੱਜ ਦੇ ਸਿਆਸੀ ਘਟਨਾਕ੍ਰਮ ਬਾਰੇ ਵੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ
ਕਿ ਆਉਣ ਵਾਲੇ ਸਮੇਂ ਵਿਚ 2022 ਦੀ ਇਲੈਕਸ਼ਨ ਕਿਸ ਤਰ੍ਹਾਂ ਲੜੀ ਜਾਣੀ ਚਾਹੀਦੀ ਹੈ ।
ਜਿੱਥੇ ਬੁਲਾਰਿਆਂ ਨੇ ਬੋਲਦਿਆਂ ਕਿਸਾਨੀ ਸੰਘਰਸ਼ ਬਾਰੇ ਖੁੱਲ੍ਹ ਕੇ ਸਮਰਥਨ ਕਰਨ ਦੀ ਗੱਲ ਕੀਤੀ ਉਥੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਬੋਲਦਿਆਂ ਕਿਹਾ ਕਿ ਜਲਦੀ ਹੀ ਹਲਕਾ ਕਾਦੀਆਂ ਦੇ ਪਾਰਟੀ ਦਾ ਜਥੇਬੰਧਕ ਢਾਂਚਾ ਤਿਆਰ ਕੀਤਾ ਜਾਵੇਗਾ
ਸੇਖਵਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਵਰਕਰ ਇਸ ਇਲੈਕਸ਼ਨ ਨੂੰ ਬੜੇ ਹੀ ਜੋਸ਼ ਦੇ ਨਾਲ ਲੜਨ ਦਾ ਕਮਰਕੱਸਾ ਕਰ ਲਵੇ। ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਜੋਸ਼ ਭਰਦੇ ਹੋਏ ਐਡਵੋਕੇਟ ਸੇਖਵਾਂ ਨੇ ਜੈਕਾਰਿਆਂ ਦੇ ਨਾਲ ਇਲੈਕਸ਼ਨ ਦਾ ਆਗਾਜ਼ ਕਰਦੇ ਹੋਏ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦਿਨ ਰਾਤ ਇੱਕ ਕਰਕੇ ਇਲੈਕਸ਼ਨ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਪਾ ਦਿੱਤੀ ਜਾਵੇ
ਇਸ ਮੌਕੇ ਤੇ ਚੇਅਰਮੈਨ ਚੈਂਚਲ ਸਿੰਘ ਬਾਗੜੀਆਂ ਬਲਵਿੰਦਰ ਸਿੰਘ ਮਿੱਠਾ ਰਵਿੰਦਰ ਸਿੰਘ ਅਵਾਣ ਕਰਨੈਲ ਸਿੰਘ ਘੂਕਲਾ ਜਸਵਿੰਦਰ ਗੋਰਸੀਆਂ ਰਿੰਕਾ ਖੂੰਡਾ ਅਤੇ ਸਾਥੀ ਹਰਜੀਤ ਸਿੰਘ ਬਾਜਵਾ ਹੰਸਰਾਜ ਜੀ ਫੱਜੂਪੁਰ ਸੁਵਿੰਦਰ ਸਿੰਘ ਬੱਗਾ ਰੇਨੂ ਕੰਗ ਹੈਪੀ ਕੋਟ ਸੰਤੋਖ ਰਾਏ ਸੋਨਮ ਬਾਜਵਾ ਬਲਵਿੰਦਰ ਸਿੰਘ ਭੱਠੀਆਂ ਰਮਨ ਭੱਠੀਆਂ ਡਾ ਰਕੇਸ਼ ਕਾਲੀਆ ਕਰਨ ਰੰਧਾਵਾ ਰਿੰਕੂ ਰੰਧਾਵਾ ਅਤੇ ਸਾਥੀ ਹਰਜੀਤ ਸਿੰਘ ਟਿੱਕਾ ਦਰਬਾਗ ਸਿੰਘ ਘੁੰਮਣ ਗੁਰਭੇਜ ਸਿੰਘ ਰਛਪਾਲ ਸਿੰਘ ਗੁੰਨੋਪੁਰ ਕਸ਼ਮੀਰ ਸਿੰਘ ਸੁਲਤਾਨਪੁਰ ਰੇਨੂੰ ਕੰਗ ਫਰਜੰਦ ਰਣੀਆ ਜਗਰੂਪ ਸਿੰਘ ਮੇਹੜੇ ਸੋਹਣ ਸਿੰਘ ਨੈਨੇਕੋਟ ਅਤੇ ਬਹੁਤ ਸਾਰੇ ਵਰਕਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments