ਡੀ.ਈ.ਓ. ਵੱਲੋਂ ਐਨ.ਐਮ.ਐਮ.ਐਸ. ਵਿੱਚ ਜੇਤੂ ਰਹੇ ਬੱਚੇ ਨੂੰ ਕੀਤਾ ਸਨਮਾਨਿਤ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੋਹਰੀ : ਡੀ.ਈ.ਓ.

0
240

ਗੁਰਦਾਸਪੁਰ 09 ਜੂਨ (ਸਲਾਮ ਤਾਰੀ,ਤਾਰਿਕ ਅਹਿਮਦ)

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ : ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਅੱਜ ਸਰਕਾਰੀ ਸੀਨੀ: ਸੈਕੰ: ਸਕੂਲ ਡੇਹੜ ਫੱਤੂਪੁਰ ਦੇ ਬੱਚੇ ਨੂੰ ਐਨ.ਐਮ.ਐਮ.ਐਸ. ਪ੍ਰੀਖਿਆ ਵਿੱਚ ਜ਼ਿਲ੍ਹੇ ਵਿੱਚੋਂ ਅੱਵਲ ਰਹਿਣ ਤੇ ਪ੍ਰਸ਼ੰਸਾ ਪੱਤਰ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਡੀ.ਈ.ਓ. ਸੰਧਾਵਾਲੀਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੋਹਰੀ ਹਨ। ਉਨ੍ਹਾਂ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ। ਇਸ ਦੌਰਾਨ ਡੀ.ਈ.ਓ. ਸੰਧਾਵਾਲੀਆ ਵੱਲੋਂ ਪ੍ਰਿੰਸੀਪਲ ਤੇ ਸਟਾਫ਼ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਬਲਵਿੰਦਰ ਕੌਰ ਵੱਲੋਂ ਸਿੱਖਿਆ ਅਧਿਕਾਰੀਆਂ ਨੂੰ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਕੂਲ ਸਟਾਫ਼ ਵੱਲੋਂ ਬੱਚਿਆਂ ਨਾਲ ਸੰਪਰਕ ਬਣਾਉਂਦੇ ਹੋਏ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ (ਸ) ਲਖਵਿੰਦਰ ਸਿੰਘ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਡੀ.ਐਮ. ਗਣਿਤ ਗੁਰਨਾਮ ਸਿੰਘ ਤੇ ਸਕੂਲ ਸਟਾਫ਼ ਹਾਜ਼ਰ ਸੀ।

Previous articleਕੋਵਿਡ ਕੇਸਾਂ ਵਿਚ ਪਿਛਲੇ ਦਿਨ੍ਹਾਂ ਮੁਕਾਬਲੇ ਆਈ ਗਿਰਾਵਟ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਦੇ ਰਹਿਣ ਲੋਕ
Next articleਗ੍ਰਾਮ ਪੰਚਾਇਤ ਧਿਆਨਪੁਰ ਵਿਕਾਸ ਕਾਰਜਾਂ ਵਿਚ ਮੋਹਰੀ

LEAVE A REPLY

Please enter your comment!
Please enter your name here