spot_img
Homeਮਾਝਾਗੁਰਦਾਸਪੁਰ27ਸਤੰਬਰ ਨੂੰ ਕਪੜਾ ਐਸੋਸੀਏਸ਼ਨ ਭਾਰਤ ਬੰਦ ਚ ਬੰਦ ਰਖੇਗੀ ਦੁਕਾਨਾਂ

27ਸਤੰਬਰ ਨੂੰ ਕਪੜਾ ਐਸੋਸੀਏਸ਼ਨ ਭਾਰਤ ਬੰਦ ਚ ਬੰਦ ਰਖੇਗੀ ਦੁਕਾਨਾਂ

ਕਾਦੀਆਂ/25 ਸਤੰਬਰ (ਮੁਨੀਰਾ ਸਲਾਮ ਤਾਰੀ)
27 ਸਤੰਬਰ ਨੂੰ ਕਾਦੀਆਂ ਚ ਕਿਸਾਨਾਂ ਦੇ ਹੱਕ ਚ ਰੱਖੇ ਗਏ ਭਾਰਤ ਬੰਦ ਚ ਆਪਣਾ ਸਮਰਥਨ ਦਿੰਦੇ ਹੋਏ ਕਪੜਾ ਵਪਾਰੀ ਦੁਕਾਨਾਂ ਬੰਦ ਰੱਖਣਗੇ। ਇੱਸ ਸੰਬੰਧ ਚ ਜਾਣਕਾਰੀ ਦਿੰਦੇ ਹੋਏ ਕਾਦੀਆਂ ਕਪੜਾ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ  ਗਿੱਨੀ ਭਾਟੀਆ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਬਾਰਡਰ ਚ ਆਪਣੀ ਮੰਗਾਂ ਦੇ ਹੱਕ ਚ ਬੈਠੇ ਹੋਏ ਹਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਖ਼ਾਮੋਸ਼ ਤਮਾਸ਼ਾਈ ਬਣੀ ਬੈਠੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਉਨ੍ਹਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕਰਦੇ ਹਾਂ। ਉਨ੍ਹਾਂ ਸਮੂਹ ਕਪੜਾ ਵਪਾਰੀ ਅਤ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਬੰਦ ਚ ਆਪਣੀਆਂ ਦੁਕਾਨਾਂ ਬੰਦ ਰਖਣ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments