spot_img
Homeਮਾਝਾਗੁਰਦਾਸਪੁਰਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਫਾਰ ਐਸ ਸੀ ਸਟੂਡੈਟਸ 2021-22 ਤਹਿਤ ਫ੍ਰੀ-ਸ਼ਿਪ ਕਾਰਡ 30-9-2021...

ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਫਾਰ ਐਸ ਸੀ ਸਟੂਡੈਟਸ 2021-22 ਤਹਿਤ ਫ੍ਰੀ-ਸ਼ਿਪ ਕਾਰਡ 30-9-2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ

ਗੁਰਦਾਸਪੁਰ, 16 ਸਤੰਬਰ ( ਮੁਨੀਰਾ ਸਲਾਮ ਤਾਰੀ)  ਪੰਜਾਬ ਸਰਕਾਰ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋ ਚਲਾਈ ਜਾ ਰਹੀ  ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਫਾਰ ਐਸ ਸੀ ਸਟੂਡੈਟਸ 2021-22 ਤਹਿਤ ਡਾ: ਅੰਬੇਦਕਰ ਸਕਾਲਰਸਿੰਪ ਪੋਰਟਲ ਤੇ ਵਿਦਿਆਰਥੀਆਂ ਵੱਲੋ ਫ੍ਰੀ- ਸ਼ਿਪ ਕਾਰਡ ਮਿਤੀ 30-9-2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ

ਇਸ ਸਬੰਧ ਵਿਚ ਦਫਤਰ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ,ਗੁਰਦਾਸਪੁਰ ਵਿਖੇ ਹੋਈ ਮੀਟਿੰਗ ਵਿਚ ਸ੍ਰ: ਸੁਖਵਿੰਦਰ ਸਿੰਘ ਘੁੱਮਣ ਦੁਆਰਾ ਸਕੂਲਾਂ  ਅਤੇ ਕਾਲਜਾ ਦੇ ਨੁਮਾਇੰਦਿਆਂ ਨੂੰ ਦਸਿਆ ਕਿ ਹਰ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀ ਜੋ ਕਿ ਮੈਟ੍ਰਿਕ ਤੋ ਬਾਅਦ ਕਿਸੇ ਵੀ ਪੱਧਰ ਤੇ  ਸਿੱਖਿਆ ਪ੍ਰਾਪਤ ਕਰ ਰਿਹਾ ਹੈ ਅਤੇ ਜਿਸ ਦੇ ਪਰਿਵਾਰ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋ ਘੱਟ ਹੈ, ਡਾ: ਅੰਬੇਦਕਰ ਸਕਾਲਸ਼ਿਪ ਪੋਰਟਲ ( scholarships.punjab.gov.in)ਤੇ ਅਪਲਾਈ ਕਰਕੇ ਸਕੀਮ ਦਾ ਲਾਭ ਪ੍ਰਾਪਤ ਕਰ ਸਕਦਾ ਹੈ। ਅਪਲਾਈ ਕਰਨ ਵਾਲੇ ਯੋਗ ਵਿਦਿਆਰਥੀ ਨੂੰ ਪੋਰਟਲ ਤੇ ਡਾਕੂਮੈਟਸ ਦੀ ਵੈਰੀਫਿਕੇਸ਼ਨ ਉਪਰੰਤ ਫ੍ਰੀ- ਸ਼ਿਪ ਕਾਰਡ ਜਾਰੀ ਕੀਤਾ ਜਾਵੇਗਾ। ਜਿਸ ਤਹਿਤ ਵਿਦਿਅਅਰਥੀ ਕਿਸੇ ਵੀ ਸੰਸਥਾਨ ਵਿਚ ਬਿਨਾਂ ਕਿਸੇ ਫੀਸ ਦੇ ਦਾਖਲਾ ਲੈ ਕੇ ਆਪਣੀ ਸਿੱਖਿਆ ਪੂਰੀ ਕਰ ਸਕਦਾ ਹੈ

ਉਹਨਾ ਜਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆ ਅਤੇ ਸਿਖਿਆਰਥੀਆਂ ਨੂੰ ਪੋਰਟਲ ਤੇ ਰਜਿਸਟਰ ਕਰਵਾ ਕੇ ਸਕੀਮ ਦਾ ਲਾਭ ਲੈਣ ਲਈ ਕਿਹਾ

ਇਸ ਤੋ ਇਲਾਵਾ ਸ਼੍ਰੀ ਮੁਕੱਲ ਸ਼ਰਮਾ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ,ਗੁਰਦਾਸਪੁਰ ਵੱਲੋ ਦਸਿਆ ਗਿਆ ਕਿ ਪੋਰਟਲ ਤੇ ਅਪਲਾਈ ਕਰਨ ਵਿਚ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਵੀ ਮੁਸ਼ਕਲ ਆਉਦੀ ਹੈ ਤਾਂ ਉਹ ਤਹਿਸੀਲ ਪੱਧਰ ਤੇ ਬਣਾਏ ਗਏ ਹੈਲਪਡੈਸਕ ਦੀ ਮੱਦਦ ਲੈ ਸਕਦਾ ਹੈ ਅਤੇ ਸਬੰਧਤ ਹੈਲਪਡੈਸਕ ਦਾ ਫੋਨ ਨੰਬਰ ਅਤੇ ਈ ਕੇਲ ਆਈ ਡੀ ਡਾ: ਅੰਬੇਦਕਰ ਪੋਰਟਲ ਤੋ ਪ੍ਰਾਪਤ ਕਰ ਸਕਦਾ ਹੈ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments