spot_img
Homeਮਾਝਾਗੁਰਦਾਸਪੁਰਵਿਸ਼ਵ ਮੁੱਢਲੀ ਸਹਾਇਤਾ ਦਿਵਸ “ਮਾਨਵ ਸੇਵਾ ਸੰਕਲਪ” ਵਜੋ ਮਨਾਇਆ

ਵਿਸ਼ਵ ਮੁੱਢਲੀ ਸਹਾਇਤਾ ਦਿਵਸ “ਮਾਨਵ ਸੇਵਾ ਸੰਕਲਪ” ਵਜੋ ਮਨਾਇਆ

ਬਟਾਲਾ, 11 ਸਤੰਬਰ (ਮੁਨੀਰਾ ਸਲਾਮ ਤਾਰੀ) ਮੁਢਲੀ ਸਹਾਇਤਾ ਦੇ ਬਾਨੀ ਭਾਈ ਘਨੱਈਆ ਜੀ ਦੇ 303ਵੇਂ ਪਰਲੋਕ ਗਮਨ ਦਿਵਸ ਨੂੰ ਸਮਰਪਿਤ ਸਥਾਨਿਕ ਰਾਣਾ ਪਬਲਿਕ ਸਕੂਲ ਵਿਖੇ ਜਾਗਰੂਕ ਕੈਂਪ ਲਗਾਇਆ ਗਿਆ । ਇਹ ਦਿਨ ਵਿਸ਼ਵ ਭਰ ਵਿਚ ਹਰ ਸਾਲ ਸਤੰਬਰ ਦੇ ਦੂਸਰੇ ਸ਼ਨੀਚਰਵਾਰ ਆਮ ਨਾਗਰਿਕ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ ।
ਇਸ ਮੋਕੇ ਸਮਾਜ ਸੇਵੀ ਗੁਰਮੁਖ ਸਿੰਘ ਨੇ ਭਾਈ ਘੱਨਈਆ ਜੀ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ “ਨਾ ਕੋ ਬੈਰੀ ਨਹੀਂ ਬੇਗਾਨਾ” ਦੇ ਸਿਧਾਂਤ ਨੂੰ ਮੰਨਦੇ ਹੋਏ ਆਪਣੇ ਅਤੇ ਦੁਸ਼ਮਣ ਫੌਜ ਦੇ ਜਖਮੀਆਂ ਨੂੰ ਪਾਣੀ ਛਕਾਉਣ ਦੇ ਨਾਲ ਮਰ੍ਹਮ-ਪੱਟੀ ਵੀ ਕਰਦੇ ਸਨ । ਇਥੋ ਹੀ ਬਿਨਾਂ ਵਿਤਕਰੇ ਮਨੁੱਖੀ ਸੇਵਾ ਭਾਵ ਮੁੱਢਲੀ ਸਹਾਇਤਾ ਦੀ ਪ੍ਰੰਪਰਾ ਸ਼ੁਰੂ ਹੋਈ ।
ਜ਼ੋਨ-4-ਸਲੂਸ਼ਨ-ਨਵੀ ਦਿੱਲੀ ਦੇ ਪੰਜਾਬ ਅੰਬੈਸਡਰ ਹਰਬਖਸ਼ ਸਿੰਘ ਨੇ ਕਿਹਾ ਕਿ ਸਾਲ-2021 ਦਾ ਵਿਸ਼ਾ ‘ਫਸਟ ਏਡ ਐਂਡ ਰੋਡ ਸੇਫਟੀ” ਹੈ । ਕਿਸੇ ਵੀ ਹਾਦਸੇ ਮੌਕੇ ਐਂਬੂਲੈਂਸ ਜਾਂ ਡਾਕਟਰੀ ਸਹਾਇਤਾ ਲਈ ਫੋਨ ਕਰ ਦਿੱਤਾ ਜਾਵੇ ਤਾਂ ਇਹ ਵੀ ਇਕ ਪੀੜਤ ਦੀ ਮਦਦ ਹੀ ਹੈ ।ਬਾਹਰੀ ਸਹਾਇਤਾ ਆਉਣ ਤੱਕ ਸਹੀ ਤਰੀਕੇ ਨਾਲ ਮੁਢੱਲੀ ਸਹਾਇਤਾ ਕਰ ਦਿੱਤੀ ਜਾਵੇ ਤਾਂ ਪੀੜਤ ਦੀ ਜਾਨ ਬਚਾਈ ਜਾ ਸਕਦੀ ਹੈ । ਉਹਨਾਂ ਵਲੋ ਫਸਟ ਏਡ ਬਾਕਸ ਬਾਰੇ ਤੇ ਫਾਇਦੇ ਵੀ ਦਸੇ ਗਏ । ਸਵਾਲ ਜਵਾਬ ਦੋਰਾਨ ਰੋਹਿਤ ਤੇ ਪੰਕਜ ਕੁਮਾਰ ਨੂੰ ਇਨਾਮ ਦਿੱਤੇ ਗਏ । ਇਸ ਮੋਕੇ ਹਰਪਰੀਤ ਸਿੰਘ, ਰਜਿੰਦਰ ਸਿੰਘ, ਪ੍ਰਿੰਸੀਪਲ ਵਿਨੋਦ ਰਾਜਪੂਤ, ਸੁਨੀਤਾ, ਰਜਿੰਦਰ ਕੌਰ, ਜਨਕ ਦੇਵੀ ਤੇ ਵਿਦਿਆਰਥੀ ਮੋਜੂਦ ਸਨ ।

RELATED ARTICLES
- Advertisment -spot_img

Most Popular

Recent Comments