spot_img
Homeਮਾਝਾਗੁਰਦਾਸਪੁਰਸਕੂਲ ਵਿੱਚ ਆਪਣਾ ਜਨਮ ਦਿਨ ਮਨਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਖੁਸ਼ੀਆ...

ਸਕੂਲ ਵਿੱਚ ਆਪਣਾ ਜਨਮ ਦਿਨ ਮਨਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਖੁਸ਼ੀਆ ਸਾਂਝੀਆ ਕੀਤੀਆਂ

ਕਾਦੀਆ 10 ਸਤੰਬਰ (ਮੁਨੀਰਾ ਸਲਾਮ ਤਾਰੀ) ਅੱਜ ਸਰਕਾਰੀ ਹਾਈ ਸਕੂਲ ਬਸਰਾਵਾਂ ਵਿੱਚ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਸ.ਸਤਨਾਮ ਸਿੰਘ ਕੰਪਿਊਟਰ ਫੈਕਲਟੀ ਦਾ ਜਨਮ ਦਿਨ ਮਨਾਇਆ ਗਿਆ। ਇਸ ਦਿਨ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਯੁੱਗ ਨੂੰ ਕੰਪਿਊਟਰ ਯੁੱਗ ਕਿਹਾ ਜਾਂਦਾ ਹੈ ਅਤੇ ਮੈਂ ਕੰਪਿਊਟਰ ਅਧਿਆਪਕ ਹੋਣ ਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹਾਂ। ਇਸ ਸਮੇਂ ਮੁੱਖ ਅਧਿਆਪਕ ਵਿਜੈ ਕੁਮਾਰ ਨੇ ਦੱਸਿਆ ਕਿ ਸਤਨਾਮ ਸਿੰਘ ਮਿਲਾਪੜੇ ਤੇ ਸਾਧੂ ਸੁਭਾਅ ਦੇ ਮਾਲਕ ਹਨ, ਜੋ ਆਪਣੇ ਕਿੱਤੇ ਨੂੰ ਸਮਰਪਿਤ ਹੋਣ ਦੇ ਨਾਲ ਨਾਲ, ਸਮਾਜਿਕ ਉਸਰੀਏ ਹਨ ।ਉਨਾਂ ਦੀ ਮਿਹਨਤ ਸਕੂਲ ਦੀ ਕੰਪਿਊਟਰ ਲੈਬ ਵਿੱਚ ਕੀਤੀ ਗਈ ਮਿਹਨਤ ਤੋਂ ਪਤਾ ਲੱਗਦਾ ਹੈ, ਜੋ ਕਿ ਸਿੱਖਿਆ ਵਿਭਾਗ ਦੇ ਪੇਜ ਦਾ ਸਿੰਗਾਰ ਬਣ ਚੁੱਕੀ ਹੈ ਅਤੇ ਪੂਰੇ ਪੰਜਾਬ ਲਈ ਮਿਸ਼ਾਲ ਬਣ ਗਈ ਹੈ। ਇਸ ਤਰ੍ਹਾਂ ਦੇ ਅਧਿਆਪਕ ਦਾ ਸਕੂਲ ਦਾ ਹਿੱਸਾ ਬਣਨ ਨਾਲ ਸਕੂਲ ਦੇ ਮਾਣ ਵਿੱਚ ਵਾਧਾ ਹੋਇਆ ਹੈ। ਇਸ ਤਰ੍ਹਾਂ ਦੇ ਮਿਹਨਤੀ ਅਤੇ ਯੋਗ ਅਧਿਆਪਕ ਨੂੰ ਪਰਮਾਤਮਾ ਲੰਬੀ ਉਮਰ ਅਤੇ ਮਿਹਨਤ ਕਰਨ ਦਾ ਬਲ ਬਖਸ਼ਣ। ਇਸ ਸਮੇਂ ਅਧਿਆਪਕ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਖੁਸ਼ੀਆ ਸਾਂਝੀਆ ਕੀਤੀਆਂ ਗਈਆਂ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਿਰ ਸਨ।

RELATED ARTICLES
- Advertisment -spot_img

Most Popular

Recent Comments