ਪਿੰਡ ਵਰਿਆਮ ਨੰਗਲ ਦੀ ਵਸਨੀਕ ਕਾਜ਼ਲ ਦੀ ਸੀਨੀਅਰ ਵੈਲਨੱਸ ਐਡਵਾਈਜਰ ਵੱਲੋ ਹੋਈ ਚੋਣ

0
200

ਗੁਰਦਾਸਪੁਰ, 8 ਜੂਨ (ਸਲਾਮ ਤਾਰੀ ) ਕਾਜਲ ਪੁੱਤਰੀ ਸੁਰਜੀਤ ਕੁਮਾਰ ਵਸਨੀਕ ਵਰਿਆਮ ਨੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਘਰ ਘਰ ਰੋਜਗਾਰ ਸਕੀਮ ਬਾਰੇ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਮੈ ਆਪਣਾ ਨਾਮ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ । ਉਸ ਨੇ ਦੱਸਿਆ ਕਿ ਦਫਤਰ ਵਿੱਚ ਪਬਲਿਕ ਦੇ ਬੈਠਣ ਲਈ ਬੈਚ, ਪੀਣ ਲਈ ਆਰ ੳ ਦਾ ਪਾਣੀ , ਪਬਲਿਕ ਯੂਜ ਵਾਸਤੇ ਕੰਪਿਊਟਰ, ਵੈਕੰਸੀ ਬੋਰਡ ਦੇ ਹਰ ਤਰ੍ਹਾਂ ਦੀਆਂ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਹੈ। ਮੈ ਆਪਣਾ ਨਾਮ ਦਰਜ਼ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ www.pgrkam.com ਦੀ ਵੈਬਸਾਇਟ ਤੇ ਵੀ ਦਰਜ ਕਰਵਾਇਆ। ਸਟਾਫ ਵੱਲੋ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ ਦਰੀਕੇ ਨਾਲ ਡੀਲ ਕੀਤਾ ਗਿਆ।

ਉਸ ਨੇ ਦੱਸਿਆ ਕਿ ਥੋੜੇ ਹੀ ਦਿਨਾ ਬਾਅਦ ਮੈਨੂੰ ਦਫਤਰ ਵੱਲੋ ਇਕ ਕਾਲ ਅਤੇ ਮੈਸਜ਼ ਆਇਆ ਕਿ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਮੈ ਦਫਤਰ ਵਿਚ ਇੰਟਰਵਿਊ ਦੇਣ ਲਈ ਆਈ ਅਤੇ ਮੈਨੂੰ ਇਥੇ ਦੋ ਕੰਪਨੀਆ ਨੇ ਇੰਟਰਵਿਊ ਦੇਣ ਦੀ ਪੇਸ਼ਕਸ ਕੀਤੀ। ਮੈ Agile Company ਵੱਲੋ Senior Wellness Advisor ਵਜੋ ਸਲੈਕਸ਼ਨ ਕੀਤੀ ਗਈ ਮੈਨੂ 6000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਪੇਸ਼ਕਸ ਦਿੱਤੀ ਗਈ । ਉਸ ਨੇ ਜਿਲ੍ਹੇ ਦੇ ਨੌਜਵਾਨ ਰੋਜਗਾਰ ਲੈਣ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਦਰਜ਼ ਕਰਵਾਉਣ ਅਤੇ ਰੁਜਗਾਰ ਪ੍ਰਾਪਤ ਕਰਨ। ਉਸ ਨੇ ਰੁਜਗਾਰ ਮਿਲਣ ਤੇ ਧੰਨਵਾਦ ਕੀਤਾ

Previous articleਦਲਿਤ ਪ੍ਰੀਵਾਰ ਨਾਲ ਹੋਈ ਵਧੀਕੀ ਦਾ ਮਾਮਲਾ ਪੰਜਾਬ ਰਾਜ ਐੱਸ.ਸੀ. ਕਮਿਸ਼ਨ ਕੋਲ ਪਹੁੰਚਾ 21 ਜੂਨ ਤੱਕ ਐੱਸ.ਐੱਸ.ਪੀ ਬਟਾਲਾ ਤੋਂ ਰਿਪੋਰਟ ਤਲਬ
Next articleਕੋਵਿਡ ਦੇ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਇਆ ਜਾਵੇ-ਡਿਪਟੀ ਕਮਿਸਨਰ ਜ਼ਿਲੇ ਅੰਦਰ ਕੋਵਿਡ ਟੈਸਟਾਂ ਦੀ 6 ਲੱਖ 49 ਹਜ਼ਾਰ ਤੋਂ ਟੱਪੀ
Editor-in-chief at Salam News Punjab

LEAVE A REPLY

Please enter your comment!
Please enter your name here