spot_img
Homeਮਾਝਾਗੁਰਦਾਸਪੁਰਆਯੂਸ਼ਮਾਨ ਭਾਰਤ ਸਿਹਤ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲੋਕ- ਐਸ...

ਆਯੂਸ਼ਮਾਨ ਭਾਰਤ ਸਿਹਤ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲੋਕ- ਐਸ ਐਮ ਓ ਡਾਕਟਰ ਪਰਮਿੰਦਰ ਸਿੰਘ

28 ਅਗਸਤ ,ਹਰਚੋਵਾਲ (ਸੁਰਿੰਦਰ ਕੌਰ )- ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ, ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਅਤੇ ਡੀ ਐਮ ਸੀ ਡਾਕਟਰ ਰੋਮੀ ਰਾਜ ਦੀ ਅਗਵਾਈ ਹੇਠ ਬਲਾਕ ਭਾਮ ਅਧੀਨ ਵੱਖੋ ਵੱਖਰੇ ਪਿੰਡਾਂ ਵਿਚ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਬੀਮਾ ਯੋਜਨਾ ਕਾਰਡ ਰੋਜ਼ਾਨਾ ਬਣਾਏ ਜਾ ਰਹੇ । ਇਸ ਸਬੰਧੀ ਬੀ ਈ ਈ ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਅਧੀਨ ਕਾਰਡ ਧਾਰਕਾਂ ਨੂੰ ਪੰਜ ਲੱਖ ਰੁਪਏ ਤੱਕ ਦੀ ਮੁਫਤ ਇਲਾਜ ਸਹੂਲਤ ਦਿੱਤੀ ਜਾਂਦੀ ਹੈ। ਇਸ ਵੇਲੇ ਰੋਜ਼ਾਨਾ ਬਲਾਕ ਭਾਮ ਦੇ ਪਿੰਡ ਔਲਖ ਕਲਾਂ, ਕੀੜੀ ਅਫਗਾਨਾ, ਭਾਮ, ਹਰਚੋਵਾਲ, ਧੰਨਦੋਈ, ਘੋਮਾਨ,ਦਕੋਹਾ, ਮਨੇਸ਼ ਵਿਖੇ ਬੀਮਾ ਕਾਰਡ ਬਣਾਏ ਜਾ ਰਹੇ ਹਨ। ਇਸ ਯੋਜਨਾ ਅਧੀਨ ਕਾਰਡ ਧਾਰਕ ਦਾ ਸਾਰਾ ਇਲਾਜ ਇੰਪੈਨਲਡ ਸਰਕਾਰੀ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਚ ਕਰਵਾਇਆ ਜਾ ਸਕਦਾ ਹੈ। ਜੋ ਕਿ ਮੁਫ਼ਤ ਹੋਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਦਿੱਤੀ ਗਈ ਸਹੂਲਤ ਦਾ ਸਾਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਕਾਰਡ ਬਣਵਾਉਣ ਦੀ ਯੋਗਤਾ ਅਤੇ ਇੰਪੈਨਲਡ ਹਸਪਤਾਲਾਂ ਦੀ ਸੂਚੀ ਲਈ www.shapunjab.in ਵੈੱਬਸਾਈਟ ਤੋਂ ਪਤਾ ਲਗਾਇਆ ਜਾ ਸਕਦਾ ਹੈ। ਸਿਹਤ ਬੀਮਾ ਕਾਰਡ ਬਣਵਾਉਣ ਲਈ ਸਿਹਤ ਕਰਮਚਾਰੀ ਜਾਂ ਪਿੰਡ ਦੀ ਆਸ਼ਾ ਵਰਕਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ , ਸਰਬਜੀਤ ਕੌਰ, ਹਰਭਜਨ ਕੌਰ, ,ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਰਜਵੰਤ ਕੌਰ,ਪ੍ਰਭਜੋਤ ਕੌਰ, ਸਰਬਜੀਤ ਕੌਰ,ਪਰਮਜੀਤ ਕੌਰ ਸਮੂਹ ਆਸ਼ਾ ਫਸੀਲਿਟੇਟਰਸ ਹਾਜਿਰ ਰਹੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments