spot_img
Homeਮਾਝਾਗੁਰਦਾਸਪੁਰਏਕਤਾ ਵਿੱਚ ਹੀ ਬਲ ਹੈ - ਸੋਨਾ ਸਾਧ

ਏਕਤਾ ਵਿੱਚ ਹੀ ਬਲ ਹੈ – ਸੋਨਾ ਸਾਧ

ਕਾਦੀਆ 24 ਅਗੱਸਤ (ਸਲਾਮ ਤਾਰੀ) ਗੰਨੇ ਦਾ ਰੇਟ ਵਧਾਉਣ ਸਬੰਧੀ 20 ਅਗੱਸਤ ਤੋ ਹਾਇਵੇ ਜਾਮ ਕਰ ਕੇ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਅੱਜ ਪੰਜਾਬ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਸੀ ਅਤੇ ਸਭ ਦੀ ਨਜ਼ਰ ਇਸ ਮੀਟਿੰਗ ਚ ਸੀ ਮੀਟਿੰਗ ਤੋ ਬਾਦ ਸਰਕਾਰ ਨੇ ਗੰਨੇ ਦਾ ਰੇਟ 360 ਰੁਪਏ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਐਲਾਨ ਤੋ ਬਾਦ ਕਿਸਾਨਾਂ ਨੇ ਅਪਣੀ ਜਿਤ ਤੇ ਖੁਸ਼ੀ ਮਨਾਈ ਅਤੇ ਭੰਗੜੇ ਪਾਏ! ਇਸ ਮੌਕੇ ਜੋਨ ਪ੍ਰਧਾਨ ਡੱਲਾ ਗੁਰਵਿੰਦਰ ਸਿੰਘ ਸੋਨਾ ਸਾਧ ਨੇ ਕਿਹਾ ਕੇ ਇਹ ਕਿਸਨਾ ਦੀ ਜਿਤ ਹੈ ਏਕਤਾ ਵਿੱਚ ਹੀ ਬਲ ਹੈ ਸਾਰੀ ਕਿਸਾਨ ਜੱਥੇਬੰਦੀਆ ਨੇ ਰਲ ਕੇ ਹੁੰਗਾਰਾ ਮਾਰੀਆ ਤੇ ਮੈਦਾਨ ਫਤੇਹ ਹੋ ਗਿਆ ਹੁਣ ਸੈਂਟਰ ਸਰਕਾਰ ਦੀ ਵਾਰੀ ਹੈ ਅਸੀਂ ਇਕ ਜੁਟ ਹੋ ਕੇ ਸੈਂਟਰ ਸਰਕਾਰ ਤੋ ਕਾਲੇ ਕਾਨੂੰਨ ਵਾਪਿਸ ਕਰਵਾ ਕੇ ਅਸਲ ਜਿਤ ਦੀ ਖੁਸ਼ੀ ਮਨਾਵਾਂਗੇ ਉਹਨਾਂ ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਅਤੇ ਸਾਰੇ ਜੱਥੇਬੰਦੀਆ ਦੇ ਲੀਡਰ ਸਾਹਿਬਾਨ ਅਤੇ ਵਰਕਰਾ ਦਾ ਧਨਵਾਦ ਕੀਤਾ ਉਹਨਾਂ ਇਸ ਮੌਕੇ ਸਾਰੇ ਜ਼ੋਨਾਂ ਤੋ ਆਏ ਪ੍ਰਧਾਨ ਅਤੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments