Home ਮਾਲਵਾ ਬਾਬਰ ਤੋਂ ਵੀ ਜ਼ਾਬਰ ਬਣੀ ਕੈਪਟਨ ਸਰਕਾਰ-ਬੀਬੀ ਮਾਣੂੰਕੇ ਵੈਕਸੀਨ ਤੇ ਕਰੋਨਾਂ ਕਿੱਟ...

ਬਾਬਰ ਤੋਂ ਵੀ ਜ਼ਾਬਰ ਬਣੀ ਕੈਪਟਨ ਸਰਕਾਰ-ਬੀਬੀ ਮਾਣੂੰਕੇ ਵੈਕਸੀਨ ਤੇ ਕਰੋਨਾਂ ਕਿੱਟ ਘੋਟਾਲੇ ਨੇ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਕੀਤਾ

213
0

ਜਗਰਾਉ 7 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਬਾਬਰ ਦੇ ਹਮਲੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਸੀ ਕਿ ‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’ ਅੱਜ ਪਹਿਲੇ ਪਾਤਸ਼ਾਹ ਦੇ ਉਹ ਸ਼ਬਦ ਪੰਜਾਬ ਸਰਕਾਰ ਉਪਰ ਹੂਬਹੂ ਢੁਕ ਰਹੇ ਨੇ, ਜਦੋਂ ਇੱਕ ਪਾਸੇ ਸਾਰਾ ਪੰਜਾਬ ਭਿਆਨਕ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਕੈਪਟਨ ਸਰਕਾਰ ‘ਕਰੋਨਾ ਵੈਕਸੀਨ’ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਕੇ ਅਤੇ ‘ਕਰੋਨਾ ਕਿੱਟਾਂ’ ਚਹੇਤਿਆਂ ਕੋਲੋਂ ਮਹਿੰਗੇ ਮੁੱਲ ਖਰੀਦਕੇ ਵੱਡੇ-ਵੱਡੇ ਘੋਟਾਲੇ ਕਰਨ ਤੇ ਤੁਲੀ ਹੋਈ ਹੈ, ਜਿਸ ਨਾਲ ਕਾਂਗਰਸ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਆਪ ਆਗੂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ ਆਖਿਆ ਕਿ ਪੀ.ਪੀ.ਈ. ਕਿੱਟਾਂ ਵਿੱਚ ਘੁਟਾਲਾ ਕਰਨ ਵਾਲੀ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ 2017 ਵਿੱਚ ਸਰਕਾਰ ਬਣਦੇ ਹੀ ਕਿਹਾ ਸੀ ਕਿ ਉਹ ਅਕਾਲੀ ਸਰਕਾਰ ਵੱਲੋਂ ਕੀਤੇ 100 ਕਰੋੜ ਦੇ ਘਪਲੇ ਨੂੰ ਜੱਗ ਜ਼ਾਹਿਰ ਕਰੇਗਾ, ਪਰੰਤੂ ਸਾਧੂ ਸਿੰਘ ਅਕਾਲੀਆਂ ਨਾਲ ਮਿਲੀ-ਭੁਗਤ ਕਰਕੇ ਚੁੱਪ ਕਰ ਗਿਆ ਅਤੇ ਆਪ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦੇ ਵਜੀਫ਼ੇ ਵਿੱਚ 64 ਕਰੋੜ ਦਾ ਘਪਲਾ ਕੀਤਾ। ਜਿਸ ਨੂੰ ਮੁੱਖ ਮੰਤਰੀ ਨੇ ਕਲੀਨ ਚਿਟ ਦੇ ਕੇ ਰਫਾ-ਦਫਾ ਕਰ ਦਿੱਤਾ ਹੈ। ਉਪ ਨੇਤਾ ਬੀਬੀ ਮਾਣੂੰਕੇ ਨੇ ਕਿਹਾ ਕਿ ਹੁਣ ਪ੍ਰਾਈਵੇਟ ਕਾਲਜਾਂ ਨੇ 2 ਲੱਖ ਪੋਸਟ ਮੈਟ੍ਰਿਕ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲਏ ਨੇ, ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਦੇ 1058 ਕਰੋੜ ਰੁਪਏ ਵਜ਼ੀਫੇ ਦੇ ਜਾਰੀ ਨਹੀਂ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੱਸੇ ਕਿ ਗਰੀਬਾਂ ਤੇ ਦਲਿਤਾਂ ਦੇ ਨਾਮ ਤੇ ਰੋਟੀਆਂ ਸੇਕਣ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ ਐਸ.ਸੀ.ਵਿਦਿਆਰਥੀਆਂ ਲਈ ਬੱਜਟ ਵਿੱਚ 3200 ਕਰੋੜ ਰੁਪਏ ਰੱਖੇ ਗਏ ਸੀ, ਉਹ ਪੈਸਾ ਕਿੱਥੇ ਗਾਇਬ ਹੋ ਗਿਆ। ਬੀਬੀ ਮਾਣੂੰਕੇ ਨੇ ਮੁੱਖ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਨ ਮੌਕੇ 2017 ਵਿੱਚ ਅਕਾਲੀਆਂ ਨੂੰ ਭ੍ਰਿਸ਼ਟਾਚਾਰ ਦੀ ਲਿਸਟ ਵਿਖਾਕੇ ਡਰਾਵਾ ਦਿੱਤਾ ਸੀ, ਫਿਰ ਹੁਣ ਤੱਕ ਉਹ ਲਿਸਟ ਜੱਗ ਜ਼ਾਹਿਰ ਕਿਉਂ ਨਹੀਂ ਕੀਤੀ ਗਈ ਅਤੇ ਹੁਣ ਮੁੱਖ ਮੰਤਰੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੰਜਾਬ ਦੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਦੇ ਕੇ ਆਏ ਨੇ ਤੇ ਨਾਲ ਮੋਟਾ ਫੰਡ ਵੀ ਜ਼ਰੂਰ ਦੇ ਕੇ ਆਏ ਹੋਣਗੇ, ਤਾਂ ਜੋ ਉਹਨਾਂ ਭ੍ਰਿਸ਼ਟ ਮੰਤਰੀਆਂ ਨੂੰ ਕਾਟੋ-ਕਲੇਸ਼ ਦੌਰਾਨ ਮੰਤਰੀ ਮੰਡਲ ਵਿੱਚੋਂ ਬਾਹਰ ਨਾ ਕੱਢ ਦਿੱਤਾ ਜਾਵੇ। ਜਿਸ ਤੋਂ ਸਪੱਸ਼ਟ ਜਾਪਦਾ ਹੈ ਕਿ ਪੰਜਾਬ ਸਰਕਾਰ ਆਉਂਦੇ ਸਮੇਂ ’ਚ ਪੰਜਾਬ ਦੇ ਖਜ਼ਾਨੇ ਉਪਰ ਹੋਰ ਵੱਡੇ-ਵੱਡੇ ਡਾਕੇ ਮਾਰੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੰਮੇ ਸਮੇਂ ਤੋਂ ਹੀ ਰੌਲਾ ਪਾ ਰਹੀ ਹੈ, ਕਿ ਅਕਾਲੀ-ਕਾਂਗਰਸੀ ਦੋਵੇਂ ਭ੍ਰਿਸ਼ਟਾਚਾਰ ਦੇ ਥੰਮ ਨੇ ਇਹਨਾਂ ਲੋਟੂ ਧਿਰਾਂ ਤੋਂ ਨਿਜ਼ਾਮ ਪਾਉਣ ਲਈ 2022 ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਝੰਡਾ ਬੁਲੰਦ ਕਰਨਾ ਪਵੇਗਾ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਰਾਮ ਜਗਰਾਉਂ, ਪੱਪੂ ਭੰਡਾਰੀ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ, ਮੇਹਰ ਸਿੰਘ, ਜਸਵਿੰਦਰ ਸਿੰਘ ਛਿੰਦੀ, ਗੁਰਦੀਪ ਸਿੰਘ ਕਮਾਲਪੁਰਾ, ਮਨਦੀਪ ਸਿੰਘ ਮੀਰਪੁਰ ਹਾਂਸ, ਬੂਟਾ ਸਿੰਘ ਮਲਕ ਆਦਿ ਵੀ ਹਾਜ਼ਰ ਸਨ।

Previous articleਕਿਸਾਨ ਸੰਘਰਸ਼ ਮੋਰਚੇ ਨੇ ਕਿਰਤ ਕਨੂੰਨ ਲਾਗੂ ਕਰਨ ਖਿਲਾਫ ਕੀਤੀ ਆਵਾਜ ਬੁਲੰਦ /ਮੋਰਚੇ ਨੇ ਪੂਰੇ ਕੀਤੇ ਢਾਈ ਸੋ ਦਿਨ
Next articleਪ੍ਰਜਾਪਤ ਕੁੰਮਹਾਰ ਮਹਾਂ ਸੰਘ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਗੁਰਚਰਨ ਸਿੰਘ ਬੁੱਟਰ (ਸਾਦਿਕ) ਨੂੰ ਡੂੰਘਾ ਸਦਮਾ ਧਰਮ ਪਤਨੀ ਦਾ ਦਿਹਾਂਤ

LEAVE A REPLY

Please enter your comment!
Please enter your name here