spot_img
Homeਮਾਝਾਗੁਰਦਾਸਪੁਰਕਾਦੀਆਂ ਚ ਮੁਸਲਿਮ ਮਹਿਲਾਂਵਾ ਸਮੇਤ ਕਾਦੀਆ ਦੀ ਵੱਖ ਵੱਖ ਵਾਰਡ ਦੀਆ ਮਹਿਲਾਵਾਂ...

ਕਾਦੀਆਂ ਚ ਮੁਸਲਿਮ ਮਹਿਲਾਂਵਾ ਸਮੇਤ ਕਾਦੀਆ ਦੀ ਵੱਖ ਵੱਖ ਵਾਰਡ ਦੀਆ ਮਹਿਲਾਵਾਂ ਨੇ ਹਲਕਾ ਵਿਧਾਇਕ ਫ਼ਤਿਹਜੰਗ ਬਾਜਵਾ ਨੂੰ ਰਾਖੀ ਬੰਨ੍ਹੀ

ਕਾਦੀਆਂ/22 ਅਗਸਤ (ਸਲਾਮ ਤਾਰੀ)
ਅੱਜ ਕਾਦੀਆਂ ਚ ਰਾਖੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੁਮਧਾਮ ਨਾਲ ਮਨਾਇਆ ਗਿਆ। ਕਾਦੀਆਂ ਦੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੇ ਵੱਡੀ ਤਾਦਾਦ ਚ ਮਹਿਲਾਂਵਾ,ਯੁਵਤੀਆਂ ਅਤੇ ਬਚਿਆਂ ਨੇ ਰਾਖੀ ਦਾ ਤਿਉਹਾਰ ਮਨਾਇਆ। ਅੱਜ ਦੇ ਸਮਾਰੋਹ ਦਾ ਮੁੱਖ ਖਿੱਚ ਦਾ ਕੇਂਦਰ ਮੁਸਲਿਮ ਮਹਿਲਾਂਵਾ ਸਨ। ਜਿਨ੍ਹਾਂ ਨੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੀ ਕਲਾਈ ਚ ਰਾਖੀ ਬੰਨ੍ਹੀ ਅਤੇ ਉਨ੍ਹਾਂ ਦਾ ਮੁੰਹ ਮਿਠਾ ਕਰਵਾਇਆ। ਇੱਸ ਮੋਕੇ ਤੇ ਹਲਕਾ ਵਿਧਾਇਕ ਨੇ ਇਨ੍ਹਾਂ ਮਹਿਲਾਂਵਾ ਨੂੰ ਕੀਮਤੀ ਸੂਟ ਦਾ ਤੋਹਫ਼ਾ ਦੇਕੇ ਆਪਣਾ ਪਿਆਰ ਪ੍ਰਗਟ ਕੀਤਾ। ਇੱਸ ਮੋਕੇ ਤੇ ਬੋਲਦੀਆਂ ਉਨ੍ਹਾਂ ਕਿਹਾ ਕਿ ਰਾਖੀ ਦਾ ਆਪਣਾ ਫ਼ਰਜ਼ ਵੀ ਹੁੰਦਾ ਹੈ ਅਤੇ ਕਰਜ਼ ਵੀ। ਉਨ੍ਹਾਂ ਕਿਹਾ ਕਿ ਰਾਖੀ ਦਾ ਧਾਗਾ ਬੰਨ੍ਹ ਕੇ ਇਹ ਨਹੀਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣਾ ਫ਼ਰਜ਼ ਪੂਰਾ ਕਰ ਲਿਆ ਹੈ ਜੋਕਿ ਗ਼ਲਤ ਗੱਲ ਹੈ।
ਕਾਦੀਆਂ ਚ ਮੁਸਲਿਮ ਮਹਿਲਾਂਵਾ ਸਮੇਤ ਵੱਡੀ ਤਾਦਾਦ ਚ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੂੰ ਮਹਿਲਾਂਵਾ ਨੇ ਰਾਖੀ ਬੰਨ੍ਹਕੇ ਆਪਸੀ ਏਕਤਾ, ਪਿਆਰ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਖੀ ਦਾ ਧਾਗਾ ਬੰਨਣ ਨਾਲ ਮੇਰੇ ਤੇ ਫ਼ਰਜ਼ ਹੋ ਗਿਆ ਹੈ ਕਿ ਜਦੋਂ ਵੀ ਇਨ੍ਹਾਂ ਵਿਚੋਂ ਕਿਸੇ ਦਾ ਵਿਆਹ ਸ਼ਾਦੀ ਹੋਵੇ ਤੇ ਮੈਂ ਇਨ੍ਹਾਂ ਦੀ ਇੱਕ ਆਵਾਜ਼ ਤੇ ਇਨ੍ਹਾਂ ਦੇ ਦਰਵਾਜ਼ੇ ਤੇ ਪਹੁੰਚਾ। ਉਨ੍ਹਾਂ ਕਿਹਾ ਕਿ ਮੇਰਾ ਫ਼ਰਜ਼ ਬਣਦਾ ਹੈ ਕਿ ਜਦੋਂ ਵੀ ਮੇਰੀ ਕਿਸੇ ਭੇਣ ਦੀ ਕੋਈ ਮੁਸ਼ਕਿਲ ਜਾਂ ਤਕਲੀਫ਼ ਹੋਵੇ ਮੈਂ ਇਨ੍ਹਾਂ ਨਾਲ ਖੜਾਂ ਹੋਵਾਂ। ਉਨ੍ਹਾਂ ਯਕੀਨ ਦਵਾਇਆ ਕਿ ਮੈਂ ਇਨ੍ਹਾਂ ਦੇ ਹਰ ਦੁੱਖ ਸੁੱਖ ਚ ਨਾਲ ਖੜਾ ਹਾਂ ਅਤੇ ਜਦੋਂ ਵੀ ਮੇਰੀਆਂ ਇਹ ਭੇਣਾ ਮੈਨੂੰ ਆਵਾਜ਼ ਲਗਾਉਣਗੀਆਂ ਮੈਂ ਇਨ੍ਹਾਂ ਦੇ ਨਾਲ ਹੋਵਾਂਗਾ। ਦੂਜੇ ਪਾਸੇ ਮੁਸਲਿਮ ਮਹਿਲਾਂਵਾ ਨੇ ਹਲਕਾ ਵਿਧਾਇਕ ਨੂੰ ਰਾਖੀ ਬੰਨਣ ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਆਪਣੇ ਘਰੀਂ ਸੱਦਕੇ ਇਨ੍ਹਾਂ ਜ਼ਿਆਦਾ ਪਿਆਰ ਦੇਣਾ ਸਾਡੇ ਲਈ ਜ਼ਿੰਦਗੀ ਦਾ ਬਹੁਤ ਵੱਡਾ ਤੋਹਫ਼ਾ ਹੈ। ਇੱਸ ਮੋਕੇ ਤੇ ਕੁੰਵਰਪ੍ਰਤਾਪ ਸਿੰਘ ਬਾਜਵਾ, ਚੋਧਰੀ ਅਬਦੁਲ ਵਾਸੇ ਮੀਤ ਪ੍ਰਧਾਨ ਨਗਰ ਕੌਂਸਲ, ਮਨੋਹਰ ਲਾਲ ਸ਼ਰਮਾਂ ਨੈਸ਼ਨਲ ਅਵਾਰਡੀ, ਬਲਵਿੰਦਰ ਸਿੰਘ ਮਿੰਟੂ ਬਾਜਵਾ, ਰਾਜਬੀਰ ਸਿੰਘ ਪੀਏ, ਰਛਪਾਲ ਸਿੰਘ ਆਈ ਪੀ ਐਸ, ਜੋਗਿੰਦਰਪਾਲ ਨੰਦੂ, ਸੁੱਖ ਭਾਟੀਆ, ਬਲਕਾਰ ਸਿੰਘ ਐਸ ਐਚ ਉ ਕਾਦੀਆਂ ਅਤੇ ਸ਼ਹਿਰ ਦੇ ਅਨੇਕ ਕੋਂਸਲਰ ਮੋਜੂਦ ਸਨ।
ਫ਼ੋਟੋ: ਫ਼ਤਿਹਜੰਗ ਸਿੰਘ ਬਾਜਵਾ ਨੂੰ ਰਾਖੀ ਬੰਨਣ ਮੋਕੇ ਦੀਆਂ ਤਸਵੀਰਾਂ ਅਤੇ ਮੋਜੂਦ ਲੋਕ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments