spot_img
Homeਮਾਝਾਗੁਰਦਾਸਪੁਰਪ੍ਰਿੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵੱਲੋੰ ਇਲਾਕਾ ਸ਼੍ਰੀਹਰਗੋਬਿੰਦਪੁਰ ਦੀ ਸੇਵਾ ਲਈ ਹਮਾਇਤੀਆਂ...

ਪ੍ਰਿੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵੱਲੋੰ ਇਲਾਕਾ ਸ਼੍ਰੀਹਰਗੋਬਿੰਦਪੁਰ ਦੀ ਸੇਵਾ ਲਈ ਹਮਾਇਤੀਆਂ ਨਾਲ ਭਰਵੀੰ ਮੀਟਿੰਗ

ਹਰਚੋਵਾਲ 9 ਅਗਸਤ (ਪ،ਪ) ਹਲਕਾ ਸ਼੍ਰੀਹਰਗੋਬਿੰਦਪੁਰ ਅਧੀਨ ਆਉੰਦੇ ਆਪਣੇ ਜੱਦੀ ਪਿੰਡ ਭੇਟ ਪੱਤਣ ਵਿਖੇ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਇਲਾਕੇ ਦੇ ਦਰਜਨ ਪਿੰਡਾਂ ਤੋਂ ਸੌ ਤੋੰ ਵੀ ਵੱਧ ਪਤਵੰਤੇ ਤੇ ਮੋਹਤਬਰ ਸੱਜਣਾਂ ਦੀ ਸਲਾਹ ਸਵੀਕਾਰ ਕਰਦੇ ਹੋਏ ਹਲਕਾ ਸ਼੍ਰੀਹਰਗੋਬਿਦਪੁਰ ਦੀ ਸੇਵਾ ਅਤੇ ਇਮਾਨਦਾਰੀ ਤੇ ਮਿਹਨਤ ਨਾਲ ਕਾਰਜ ਕਰਨ ਲਈ ਪ੍ਰਿੰਸੀਪਲ ਸੁਲੱਖਣ ਸਿੰਘ ਵੱਲੋਂ ਰਾਜਸੀ ਮੈਦਾਨ ਵਿੱਚ ਆਉਣ ਦਾ ਹਲਫ਼ ਲਿਆ ਗਿਆ ਹੈ । ਸਾਬਕਾ ਸਰਪੰਚਾਂ ਪੰਚਾਂ ਤੇ ਮੋਹਤਬਰਾੰ ਨੇ ਆਪਣੇ ਭਾਸ਼ਨ ਵਿੱਚ ਬੋਲਦਿਆਂ ਕਿਹਾ ਕਿ ਅਜੋਕੇ ਦੌਰ ਦੀ ਗੰਧਲ਼ੀ ਰਾਜਨੀਤੀ ਤੋਂ ਨਿਜਾਤ ਪਾਉਣ ਲਈ ਪੜ੍ਹੇ ਲਿਖੇ ਸੂਝਵਾਨ ਤੇ ਇਮਾਨਦਾਰ ਆਗੂ ਦਾ ਅੱਗੇ ਆਉਣਾ ਸਮੇੰ ਦੀ ਮੰਗ ਹੈ ।ਬੁਲਾਰਿਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉਠ ਕੇ ਇਕ ਸਾਂਝੀ ਵਿਚਾਰਧਾਰਾ ਨੂੰ ਅਗਾਂਹ ਤੋਰਨ ਦਾ ਪ੍ਰਣ ਕੀਤਾ । ਵੱਖ ਵੱਖ ਪਿੰਡਾਂ ਦੇ ਪਤਵੰਤੇ ਸੱਜਣਾੰ ਨੇ ਪ੍ਰਿੰਸੀਪਲ ਸੁਲੱਖਣ ਸਿੰਘ ਜੀ ਦੀ ਸੇਵਾ ਭਾਵਨਾ ਵਿੱਚ ਭਰੋਸਾ ਪ੍ਰਗਟ ਕਰਦੇ ਹੋਏ ਉਹਨਾਂ ਦੀ ਸ਼ਲਾਘਾ ਕੀਤੀ । ਉਹਨਾਂ ਦੱਸਿਆ ਕਿ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਇਸ ਪਰਿਵਾਰ ਦਾ ਬਹੁਤ ਲੰਮੇ ਸਮੇੰ ਤੋਂ ਯੋਗਦਾਨ ਰਿਹਾ ਹੈ । ਉਹ ਕਿਸਾਨ ਮੋਰਚੇ ਵਿੱਚ ਸ਼ਿਰਕਤ ਕਰਕੇ ਉੱਥੇ ਆਪਣਾ ਸਮਰਥਨ ਵੀ ਦੇ ਚੁੱਕੇ ਹਨ । ਇਹਨਾਂ ਨੇ ਹਮੇਸ਼ਾ ਕਿਸਾਨ,ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦੇ ਹੱਕ ਵਿੱਚ ਗੱਲ ਕੀਤੀ ਹੈ ।ਆਉਣ ਵਾਲ਼ੀਆਂ ਵਿਧਾਨ ਸਭਾ ਚੋਣਾਂ ਬਾਬਤ ਵਿਚਾਰ ਚਰਚਾ ਕੀਤੀ ਗਈ । ਸੱਜਣਾਂ ਨੇ ਸੁਲੱਖਣ ਸਿੰਘ ਭੇਟ ਪੱਤਣ ਨੂੰ ਚੋਣ ਲੜਨ ਲਈ ਆਪਣੇ ਕੀਮਤੀ ਸੁਝਾਅ ਵੀ ਦਿੱਤੇ ।ਇਸ ਮੌਕੇ ਕੈਪਟਨ ਮੱਖਣ ਸਿੰਘ ਸਾਬਕਾ ਸਰਪੰਚ ਭੇਟ ਪੱਤਣ , ਮਨਜੀਤ ਸਿੰਘ ਪੰਨੂੰ ,ਸਾਬਕਾ ਸਰਪੰਚ ਬਲਕਾਰ ਸਿੰਘ ਬਹਾਦਰਪੁਰ ਰਜਾਇਆ ,ਮਨਜੀਤ ਸਿੰਘ ਪਿੰਡਾ ਰੋੜੀ ,ਪਿਆਰਾ ਸਿੰਘ ਭੇਟ ਲਾਭ ਸਿੰਘ ਬੁਲਪੁਰ,ਗੁਰਲਾਲ ਸਿੰਘ, ਸੁਖਿਵੰਦਰ ਸਿੰਘ ਰਣਜੀਤ ਸਿੰਘ ਪੰਨੂੰ ਨੇ ਆਪਣੀ ਰਾਇ ਪ੍ਰਗਟ ਕੀਤੀ ਤੇ ਆਉਣ ਵਾਲੇ ਸਮੇੰ ਲਈ ਰਣਨੀਤੀ ਉਲੀਕ ਕੇ ਸੇਵਾ ਵੱਲ ਅਗਰਸਰ ਹੋਣ ਲਈ ਪਰਮਾਤਮਾ ਤੋਂ ਆਸ਼ੀਰਵਾਦ ਲਿਆ । ਅੰਤ ਵਿੱਚ ਪ੍ਰਿੰਸੀਪਲ ਸੁਲੱਖਣ ਸਿੰਘ ਜੀ ਨੇ ਆਏ ਹੋਏ ਸੈੰਕੜੇ ਸਾਥੀਆੰ ਦਾ ਨਿਮਰਤਾ ਨਾਲ ਧੰਨਵਾਦ ਕੀਤਾ ਤੇ ਸੱਚੀ ਸੇਵਾ ਲਈ ਵਾਅਦਾ ਕੀਤਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments