“ਪਹਿਲੇ ਛੇ ਮਹੀਨੇ ਤਕ ਨਵ ਜੰਮੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ”- ਐਸ ਆ ਐਮ ਓ ਡਾਕਟਰ ਪਰਮਿੰਦਰ ਸਿੰਘ

0
277

2ਅਗਸਤ,ਹਰਚੋਵਾਲ(ਸੁਰਿੰਦਰ ਕੌਰ ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਰਮਿੰਦਰ ਸਿੰਘ ਦੀ ਅਗਵਾਈ ਹੇਠ 1ਅਗਸਤ ਤੋਂ 7ਅਗਸਤ ਤਕ ਬਲਾਕ ਭਾਮ ਵਿਖੇ ਵਿਸ਼ਵ ਬ੍ਰੈਸਟਫੀਡਿੰਗ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਵਿਚ ਫੀਲਡ ਸਟਾਫ ਵੱਲੋਂ ਮਾਂਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਸਤਨਪਾਨ ਨੂੰ ਲੈਕੇ ਭਰਮ ਭੁਲੇਖੇ ਦੂਰ ਕੀਤੇ ਜਾਣਗੇ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਵਰ੍ਹੇ ਬ੍ਰੈਸਟਫਈਡਿੰਗ ਜਾਗਰੂਕਤਾ ਹਫਤਾ ਸਤਨਪਾਨ ਦੀ ਸੁਰੱਖਿਆ ਇਕ ਸਾਂਝੀ ਜਿੰਮੇਵਾਰੀ ਥੀਮ ਹੇਠ ਮਨਾਇਆ ਜਾ ਰਿਹਾ ਹੈ। ਅੱਜ ਸੀ ਐੱਚ ਸੀ ਭਾਮ ਦੇ ਜੱਚਾ ਬੱਚਾ ਵਾਰਡ ਵਿਖੇ ਮਾਵਾਂ ਨੂੰ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਸਮਝਾਇਆ ਗਿਆ । ਦੱਸਿਆ ਗਿਆ ਕਿ ਬੱਚੇ ਦੇ ਜਨਮ ਲੈਣ ਤੋਂ ਅੱਧੇ ਘੰਟੇ ਦੇ ਅੰਦਰ ਅੰਦਰ ਉਸ ਨੂੰ ਬ੍ਰੈਸਟਫੀਡਿੰਗ ਕਰਵਾਉਣੀ ਚਾਹੀਦੀ ਹੈ ਤੇ ਅਤੇ ਛੇ ਮਹੀਨੇ ਤਕ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਘੱਟੋ ਘੱਟ ਦੋ ਸਾਲ ਤਕ ਬੱਚੇ ਨੂੰ ਪੂਰਕ ਆਹਾਰ ਦੇ ਨਾਲ ਨਾਲ ਬੱਚੇ ਨੂੰ ਮਾਂ ਦਾ ਦੁੱਧ ਜ਼ਰੂਰ ਪਿਆਇਆ ਜਾਣਾ ਚਾਹੀਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ । ਇਸ ਮੌਕੇ ਤੇ ਐਸ ਐਮ ਓ ਡਾਕਟਰ ਪਰਮਿੰਦਰ ਸਿੰਘ, ਡਾਕਟਰ ਰਮਨੀਤ ਕੌਰ,ਨਰਸਿੰਗ ਸਿਸਟਰ ਸਰਬਜੀਤ ਕੌਰ,ਬੀ ਈ ਈ ਸੁਰਿੰਦਰ ਕੌਰ,ਸਟਾਫ ਨਰਸ ਵੀਰਾਂ ਜੀ, ਸਟਾਫ ਨਰਸ ਰਵਿੰਦਰ ਕੌਰ,ਮਨਦੀਪ ਕੌਰ ਸਟਾਫ, ਪਵਨਦੀਪ ਕੌਰ ਅਤੇ ਸਮੂਹ ਸਟਾਫ ਹਾਜਿਰ ਰਿਹਾ।

Previous articleਕਾਦੀਆ ਵਿਖੇ ਵੱਖ ਵੱਖ ਥਾਂ ਵੈਕਸੀਨ ਲਗਾਈ ਗਈ
Next articleਓ.ਬੀ.ਸੀ. ਨੂੰ ਮੈਡੀਕਲ ਸੰਸਥਾਵਾਂ ਵਿੱਚ 27 ਫੀਸਦੀ ਰਾਖਵਾਂਕਰਨ ਦੇਣ ਲਈ ਮੰਚ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ

LEAVE A REPLY

Please enter your comment!
Please enter your name here