spot_img
Homeਮਾਲਵਾਜਗਰਾਓਂਬਹੁਜਨ ਸਮਾਜ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦ ਵਲੋ ਜਗਰਾਉਂ ਚ ...

ਬਹੁਜਨ ਸਮਾਜ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦ ਵਲੋ ਜਗਰਾਉਂ ਚ ਮੋਟਰ ਸਾਈਕਲ ਰੈਲੀ ਕੀਤੀ ਗਈ

ਜਗਰਾਉਂ 25 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ,)ਅਜ ਬਹੁਜਨ ਸਮਾਜ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਗਠਜੋੜ ਵਲੋ ਵਿਧਾਨ ਸਭਾ ਹਲਕਾ ਜਗਰਾਉਂ ਚ ਰਾਜਨੀਤਿਕ ਜਾਗਰੂਕਤਾ ਲਈ ਮੋਟਰ ਸਾਈਕਲ ਰੈਲੀ ਕੀਤੀ ਗਈ ਜਿਸਨੂੰ ਸ਼ਰੋਮਣੀ ਅਕਾਲੀ ਦਲ ਦੇ ਐਸਜੀਪੀਸੀ ਮੈਬਰ ਗੁਰਚਰਨ ਸਿੰਘ ਗਰੇਵਾਲ ਤੇ ਬਸਪਾ ਦੇ ਸੂਬਾ ਸਕੱਤਰ ਸੰਤ ਰਾਮ ਮੱਲੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਚ ਅਸੀਂ ਪੰਜਾਬ ਦੇ ਉਜਵਲ ਭਵਿੱਖ ਲਈ ਅਸੀਂ ਗਠਜੋੜ ਦੀ ਸਰਕਾਰ ਬਣਾਉਣ ਲਈ ਕਮਰਕੱਸੇ ਕਰ ਕੇ ਘਰ ਘਰ ਤਕ ਪਹੁੰਚ ਕਰਨੀ ਹੈ ਤਾਂ ਕਿ ਫਿਰ ਤੋ ਕੋਈ ਵੀ ਝੂਠਾ ਬੰਦਾ ਗੁਟਕਾ ਸਾਹਿਬ ਹਥ ਚ ਫੜਕਾ ਝੂਠੀ ਸੌਂਹ ਖਾ ਕੇ ਪੰਜਾਬੀਆਂ ਨੂੰ ਗੁਮਰਾਹ ਨਾ ਕਰ ਜਾਵੇ । ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਚ ਇਸ ਪਵਿੱਤਰ ਗਠਜੋੜ ਲਈ ਇੰਨਾ ਕੁ ਜਿਆਦਾ ਉਤਸਾਹ ਪੈਦਾ ਹੋਇਆ ਏ ਕਿ ਅਜ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਆਪ ਮੁਹਾਰੇ ਸੈਂਕੜਿਆਂ ਦੀ ਗਿਣਤੀ ਚ ਲੋਕ ਆਪਣੇ ਮੋਟਰਾਈਕਲਾਂ ਤੇ ਗਡੀਆ ਨਾਲ ਰੈਲੀ ਚ ਪਹੁੰਚੇ ਹਨ ਤੇ ਗਠਜੋੜ ਦਾ ਪੰਜਾਬ ਦੇ ਸਮਾਜਿਕ ਢਾਂਚੇ ਚ ਆਪਸੀ ਪਿਆਰ ਵਾਲਾ ਰਿਸਤਾ ਵੀ ਗੂੜ੍ਹਾ ਹੋਵੇਗਾ। ਇਸ ਮੋਕੇ ਮਾਸਟਰ ਰਛਪਾਲ ਸਿੰਘ ਗਾਲਿਬ ਹਾਜਰ ਵਾਲੀ ਬਸਪਾ ਅਕਾਲੀ ਦਲ ਲੀਡਰਸ਼ਿਪ ਨੂੰ ਜੀ ਆਇਆਂ ਕਿਹਾ ਤੇ 2022 ਚ ਗਠਜੋੜ ਦੀ ਸਰਕਾਰ ਬਣਾਉਣ ਲਈ ਵਰਕਰਾਂ ਤੋ ਡਟ ਕੇ ਕੰਮ ਕਰਨ ਲਈ ਸੌਂਹ ਚੁਕਾਈ ਗਈ ।ਇਹ ਰੈਲੀ ਗਾਲਿਬ ਕਲਾਂ ਤੋ ਸੁਰੂ ਹੋ ਕੇ ਤਿੰਨੇ ਗਾਲਿਬਾਂ ਫਤਿਹਗੜ੍ਹ ਸਿਵੀਆਂ ਸੋਢੀਵਾਲ ਜਨੇਤਪੁਰਾ ਆਦਿ ਪਿੰਡਾਂ ਚ ਹੁੰਦੀ ਹੋਈ ਸ਼ੇਰਪੁਰ ਕਲਾਂ ਵਿਖੇ ਆ ਕੇ ਸਮਾਪਤ ਹੋਈ। ਰੈਲੀ ਦੌਰਾਨ ਵਖ ਵਖ ਪਿੰਡਾਂ ਚ ਬਸਪਾ ਆਗੂਆਂ ਅਮਰਜੀਤ ਸਿੰਘ ਭੱਟੀ ਬੂਟਾ ਸਿੰਘ ਕਾਉਂਕੇ ਬਬਲਾ ਸਿੰਘ ਗਾਲਿਬ ਲਛਮਣ ਗਾਲਿਬ ਲਖਵੀਰ ਸਿੰਘ ਸੀਰਾ ਜਸਪਾਲ ਸਿੰਘ ਅਕਾਲੀ ਆਗੂ ਮਨਦੀਪ ਸਿੰਘ ਬਿੱਟੂ ਗਾਲਿਬ ਭਿੰਦਾ ਗਾਲਿਬ ਰਣਜੀਤ ਸਿੰਘ ਕਾਮਰੇਡ ਅਤੇ ਵਿੱਕੀ ਸਿੰਘ ਪੰਚ ਨੇ ਵੀ ਆਪਣੇ ਆਪਣੇ ਸੰਬੋਧਨ ਚ ਅਕਾਲੀ ਦਲ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਗਠਜੋੜ ਦੀਆਂ ਨੀਤੀਆਂ ਲੋਕਾਂ ਤਕ ਲਿਜਾਣ ਲਈ ਕੰਮ ਸੁਰੂ ਕਰਨ ਦਾ ਸ਼ੰਦੇਸ ਦਿਤਾ

RELATED ARTICLES
- Advertisment -spot_img

Most Popular

Recent Comments