ਫ਼ਰੀਦਕੋਟ, 20 ਜੁਲਾਈ (ਧਰਮ ਪ੍ਰਵਾਨਾਂ)- ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਪ੍ਰਾਇਮਰੀ ਸਕੂਲ ਹਰੀ ਨੌ ਵਿਖੇ ਬੱਚਿਆਂ,ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਲਈ ਕਿਤਾਬਾਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਪਿੰਡ ਦੇ ਵੱਖ ਵੱਖ ਲੋਕਾਂ, ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਨੇ ਇਸ ਵਿੱਚ ਭਾਗ ਲਿਆ ਅਤੇ ਆਪਣੀ ਆਪਣੀ ਰੁਚੀ ਅਨੁਸਾਰ ਪੜ੍ਹਨ ਲਈ ਪੁਸਤਕਾਂ ਦੀ ਚੋਣ ਕੀਤੀ। ਬੱਚਿਆਂ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਅਨੁਸਾਰ ਲਾਇਬਰੇਰੀ ਲੰਗਰ ਦਾ ਉਪਰਾਲਾ ਇਕ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਬੱਚਿਆਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਵਿੱਚ ਛੁੱਪੀ ਹੋਈ ਪ੍ਰਤੀਭਾ ਨੂੰ ਨਿਖਾਰਨ ਵਿੱਚ ਵੀ ਮਦਦ ਮਿਲਦੀ ਹੈ। ਇਸ ਮੌਕੇ ਸ੍ਰੀ ਗੇਜ ਰਾਮ ਭੌਰਾ ਸੇਵਾ ਮੁਕਤ ਹੈੱਡ ਟੀਚਰ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕੇ ਪੁਸਤਕਾਂ ਵਿਅਕਤੀ ਦੀਆਂ ਸਭ ਤੋਂ ਵਧੀਆਂ ਮਿੱਤਰ ਹਨ ਸਾਨੂੰ ਸਾਰਿਆਂ ਨੂੰ ਆਪਣੇ ਵਿਹਲੇ ਸਮੇਂ ਵਿਚ ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਮੌਕੇ ਲਗਭਗ 250 ਵਿਦਿਆਰਥੀਆਂ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨੂੰ ਲਾਇਬ੍ਰੇਰੀ ਦੀਆਂ ਪੁਸਤਕਾਂ ਪੜ੍ਹਨ ਲਈ ਜਾਰੀ ਕੀਤੀਆਂ ਗਈਆਂ। ਸਕੂਲ ਮੁਖੀ ਸ਼੍ਰੀ ਦੀਪਕ ਬਾਂਸਲ ਜੀ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਤਾਂ ਜੋ ਬੱਚਿਆਂ ਵਿਚ ਚੰਗੇ ਗੁਣਾਂ ਦਾ ਵਿਕਾਸ ਹੋ ਸਕੇ ਅਤੇ ਉਹ ਵੱਡੇ ਹੋ ਕੇ ਇਕ ਚੰਗੇ ਨਾਗਰਿਕ ਬਣ ਸਕਣ। ਇਸ ਮੌਕੇ ਸ਼੍ਰੀਮਤੀ ਨਿਸ਼ਾ ਰਾਣੀ , ਸ੍ਰੀਮਤੀ ਗੁਰਦਾਤ ਕੌਰ ਸ੍ਰੀਮਤੀ ਚਰਨਜੀਤ ਕੌਰ ਸ.ਜਸਕਰਨ ਸਿੰਘ ਸ.ਰਜਿੰਦਰ ਸਿੰਘ ਸ.ਗੁਰਟੇਕ ਸਿੰਘ ਸ. ਹਰਿੰਦਰਜੀਤ ਸਿੰਘ ਅਧਿਆਪਕ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ।
ਸ.ਪ.ਸ. ਹਰੀ ਨੌ ਵਿਖੇ ਲਾਇਆ ਗਿਆ ਪੁਸਤਕਾਂ ਦਾ ਲੰਗਰ
RELATED ARTICLES