ਗੁਰਦਾਸਪੁਰ ਜ਼ਿਲੇ ਅੰਦਰ ਕੋਵਿਡ ਟੈਸਟਿੰਗ ਦੀ ਗਿਣਤੀ 8 ਲੱਖ ਤੋਂ ਟੱਪੀ

0
312

ਗੁਰਦਾਸਪੁਰ, 20 ਜੁਲਾਈ (ਸਲਾਮ ਤਾਰੀ ) ਡਾ.ਹਰਭਜਨ ਰਾਮ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ 19 ਜੁਲਾਈ ਤਕ 808004 ਕੋਵਿਡ ਟੈਸਟਿੰਗ ਕੀਤੀ ਜਾ ਚੁੱਕੀ ਹੈ ਅਤੇ ਜ਼ਿਲੇ ਵਿਚ ਪੋਜ਼ਵਿਟ ਰੇਟ 0.09 ਪ੍ਰਤੀਸ਼ਤ ਹੈ। ਐਕਟਿਵ ਕੇਸ 46 ਹਨ ਅਤੇ ਕੁਲ 797 ਮੋਤਾਂ ਹੋ ਚੁੱਕੀਆਂ ਹਨ। ਹੁਣ ਤਕ 21 ਹਜ਼ਾਰ 363 ਪੀੜਤਾਂ ਨੇ ਕੋਰੋਨਾ ਤੇ ਫਤਿਹ ਹਾਸਲ ਕਰ ਲਈ ਹੈ।

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ ਅਤੇ ਕੋਰੋਨਾ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਕੋਰੋਨਾ ਟੈਸਟ ਮੁਫਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਕੋਵਿਡ ਬਿਮਾਰੀ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਸਰਕਾਰ ਅਤੇ ਸਿਹਤ ਵਿਭਾਗ ਵਲੋ ਜੋ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਉਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਵਿਰੋਧੀ ਵੈਕਸੀਨ ਲਗਾਈ ਜਾਵੇ ਅਤੇ ਵੈਕਸੀਨ ਲਗਾਉਣ ਤੋਂ ਬਾਅਦ ਵੀ ਜਾਰੀ ਸਾਵਾਧਾਨੀਆਂ ਦੀ ਪਾਲਣਾ ਲਾਜ਼ਮੀ ਤੋਰ ਤੇ ਕੀਤੀ ਜਾਵੇ। ਮਾਸਕ ਜਰੂਰ ਪਹਿਨਿਆ ਜਾਵੇ। ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਜਰੂਰ ਧੋਤਾ ਜਾਵੇ।

Previous articleਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਈਵਰਾਂ ਦੀ ਸਹੂਲਤ ਲਈ ਉਸਾਰੇ ਗਏ ਕਮਰੇ ਦਾ ਉਦਘਾਟਨ
Next articleਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਜ਼ਰੂਰੀ: ਮੈਨੇਜਰ ਮਨਪ੍ਰੀਤ ਕੌਰ
Editor-in-chief at Salam News Punjab

LEAVE A REPLY

Please enter your comment!
Please enter your name here