Home ਪੰਜਾਬ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕੀਆ ਤੇ ...

ਭਾਜਪਾ ਆਗੂਆਂ ਦੇ ਘਰਾਂ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕੀਆ ਤੇ ਕਿਹਾ ਕੇ ਭਾਜਪਾ ਸਰਕਾਰ ਹਰ ਫਰੰਟ ਤੇ ਫੇਲ ਕੰਵਲਜੀਤ ਖੰਨਾ

149
0

ਜਗਰਾਉਂ 5 ਜੂੂਨ (  ਰਛਪਾਲ ਸਿੰਘ ਸ਼ੇਰਪੁਰੀ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਥਾਨਕ ਰੇਲ ਪਾਰਕ ਜਗਰਾਂਓ ਚ ਇਕਤਰ ਹੋਏ ਸੈਂਕੜੇ ਕਿਸਾਨ ਮਜ਼ਦੂਰ ਮਰਦ ਔਰਤਾਂ ਨੇ ਖੇਤੀ ਸਬੰਧੀ ਕਾਲੇ ਕਨੂੰਨਾਂ ਦੇ ਜਾਰੀ ਹੋਣ ਦੇ ਇਕ ਸਾਲ ਪੂਰੇ ਹੋਣ ਨੂੰ ਕਾਲੇ ਦਿਵਸ ਵਜੋਂ ਮਨਾਇਆ। ਇਸ ਸਮੇਂ ਕਿਸਾਨ ਸੰਘਰਸ਼ ਮੋਰਚੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਵਾ ਪੰਜ ਸੋ ਸ਼ਹੀਦੀਆਂ ਦੇਣ , ਲੰਮੇ ਜਾਨ ਹੁਲਵੇਂ ਸੰਘਰਸ਼ ਦੇ ਬਾਵਜੂਦ ਭਾਜਪਾ ਸਰਕਾਰ ਕਾਲੇ ਕਨੂੰਨ ਰੱਦ ਕਰਨ ਤੋਂ ਇਨਕਾਰੀ ਹੋ ਕੇ ਅਪਣਾ ਲੋਕ ਵਿਰੋਧੀ ਫਾਸ਼ੀਵਾਦੀ ਕਿਰਦਾਰ ਦਾ ਕੋਹਜ ਹੋਰ ਨੰਗਾ ਕਰ ਰਹੀ ਹੈ। ਅੱਜ ਦੇਸ਼ ਭਰ ਚ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਹਰ ਫਰੰਟ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਭਾਜਪਾ ਸਰਕਾਰ ਦੇ ਸਤ ਸਾਲ ਦੇ ਦੁਰਰਾਜ ਖਿਲਾਫ ਦੇਸ਼ ਵਾਸੀਆਂ ਦੇ ਗੁੱਸੇ ਦਾ ਇਜ਼ਹਾਰ ਹੋਰ  ਤਿੱਖਾ ਕੀਤਾ ਜਾ ਰਿਹਾ ਹੈ।ਨਿਰਵਿਘਨ,ਨਿਰੰਤਰ ਕਿਸਾਨ ਮਜ਼ਦੂਰ ਸੰਘਰਸ਼ ਨੇ ਮੋਦੀ ਦੀ ਅਗਵਾਈ ਚ ਚਲ ਰਹੀ ਸਰਕਾਰ ਤੇ ਪਾਰਟੀ ਦੀਆਂ ਜੜਾਂ ਹਿਲਾ ਦਿਤੀਆਂ ਹਨ।ਸੰਬੋਧਨ ਕਰਨ ਵਾਲਿਆਂ ਚ ਜਗਤਾਰ ਸਿੰਘ ਦੇਹੜਕਾ,ਗੁਰਪ੍ਰੀਤ ਸਿੰਘ ਸਿਧਵਾਂ,ਸੁਰਜੀਤ ਸਿੰਘ ਦੋਧਰ,ਨਿਰਮਲ ਸਿੰਘ ਭਮਾਲ,ਤਾਰਾ ਸਿੰਘ ਅੱਚਰਵਾਲ,ਕੰਵਲਜੀਤ ਖੰਨਾ, ਧਰਮ ਸਿੰਘ ਸੂਜਾਪੁਰ ਸ਼ਾਮਲ ਸਨ।ਉਪਰੰਤ ਧਰਨਾਕਾਰੀ ਮੁਜਾਹਰੇ ਦੀ ਸ਼ਕਲ ਚ ਪੁੱਜੇ  ਮੁਜਾਹਰਾ ਕਾਰੀਆਂ ਨੇ ਪਹਿਲਾਂ ਇੰਦਰਪੁਰੀ ਸਿਥਤ ਬੀ ਜੇ ਪੀ ਆਗੂ ਹਨੀ ਗੋਇਲ ਦੇ ਘਰ ਦੇ ਅੱਗੇ ਪੁਲਸ ਰੋਕਾਂ ਦੇ ਬਾਵਜੂਦ ਰੋਸ ਪ੍ਰਗਟ ਕਰਨ ਉਪਰੰਤ ਕਾਲੇ ਕਨੂੰਨਾਂ ਦੀਆਂ ਕਾਪੀਆਂ ਫੂਕੀਆਂ। ਇਸ ਤੋ ਬਾਅਦ ਮੁਜ਼ਾਹਰਾਕਾਰੀ ਪੁਰਾਣੇ ਸ਼ਹਿਰ ਸਥਿਤ ਬੀ ਜੇ ਪੀ ਦੇ ਮੰਡਲ ਪ੍ਰਧਾਨ ਗੋਰਵ ਖੁੱਲਰ ਦੇ ਘਰ ਅੱਗੇ ਮੁਜਾਹਰੇ ਦੀ ਸ਼ਕਲ ਚ ਪੁੱਜੇ।  ਉਥੇ ਵੀ ਰੋਹ ਭਰਪੂਰ ਨਾਰਿਆਂ ਦੀ ਗੂੰਜ ਚ   ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਫੂਕੀਆਂ ਗਈਆਂ ਇਥੇ ਅਪਣੇ ਸੰਬੋਧਨ ਚ  ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਹੈ।ਇਹ ਹਰੇਕ ਦੇਸ਼ ਵਾਸੀ ਦਾ ਸੰਘਰਸ਼ ਹੈ। ਇਹ ਕਨੂੰਨ ਲਾਗੂ ਹੋਣ ਨਾਲ ਛੋਟੇ ਕਾਰੋਬਾਰੀ ਤੇ ਵਪਾਰੀ ਵੀ ਤਬਾਹ ਹੋਣੇ ਲਾਜਮੀ ਹਨ।ਉਨਾਂ ਭਾਜਪਾਈਆਂ ਨੂੰ ਅੰਧ ਭਗਤੀ ਛਡ ਕੇ ਕਿਸਾਨਾਂ ਦੇ ਨਾਲ ਖੜਨ ਜਾਂ ਫਿਰ ਪੰਜਾਬੀਆਂ ਦਾ ਬਾਈਕਾਟ ਝੱਲਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ।ਉਨਾਂ ਐਲਾਨ ਕੀਤਾ ਕਿ ਇਲਾਕੇ ਭਰਚ ਭਾਜਪਾਈਆਂ ਦਾ ਕੋਈ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ।ਇਸ ਸਮੇ ਇਹ ਮੁਜਾਹਰਾ ਕਾਰੀ ਸਾਰੇ ਸ਼ਹਿਰ ਚ ਮਾਰਚ ਕੀਤਾ ਅਤੇ ਆਮ ਲੋਕਾਂ ਨੂੰ ਕਿਸਾਨ ਸੰਘਰਸ਼ ਨਾਲ ਖੜਣ ਦੀ ਅਪੀਲ ਕੀਤੀ।ਇਸ ਸਮੇਂ ਸੁਰਿੰਦਰ ਸ਼ਰਮਾ,ਦਲਜੀਤ ਕੌਰ ਬਸੂਵਾਲ,ਕੁਲਦੀਪ ਸਿੰਘ ਗੁਰੂਸਰ, ਨਵਗੀਤ ਸਿੰਘ, ਜਗਦੀਸ਼ ਸਿੰਘ,ਮਦਨ ਸਿੰਘ, ਦਰਸ਼ਨ ਸਿੰਘ ਗਾਲਬ  ,ਰਾਮਸ਼ਰਨ ਗੁਪਤਾ, ਬੇਅੰਤ ਸਿੰਘ ਦੇਹੜਕਾ, ਗੁਰਮੀਤ ਸਿੰਘ ਮੱਲਾ ਆਦਿ ਹਾਜਰ ਸਨ ।

Previous articleਨਗਰ ਕੌਂਸਲ ਵੱਲੋ ਵਾਤਾਵਰਨ ਦਿਵਸ ਮਨਾਇਆ
Next articleਦਰਬਾਰ ਸ਼ਾਹੀ ਪੀਰ ਪਿੰਡ ਟਾਂਡਾ-ਨਰੂੜ-ਬਘਾਣਾ ਵਿਖੇ ਕਰਵਾਇਆ ਸਲਾਨਾ ਜੋੜ ਮੇਲਾ * ਸੰਗਤਾਂ ਨੇ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਲਗਵਾਈ ਹਾਜ਼ਰੀ

LEAVE A REPLY

Please enter your comment!
Please enter your name here