ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਟੈਸਟਿੰਗ ਦੀ ਗਿਣਤੀ 5 ਲੱਖ ਤੋਂ ਪਾਰ

0
351

ਕਪੂਰਥਲਾ, 18 ਜੁਲਾਈ। ( ਰਮੇਸ਼ ਬੰਮੋਤਰਾ )

ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਟੈਸਟਾਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਗਈ ਹੈ। 18 ਜੁਲਾਈ 2021 ਤੱਕ ਕੁੱਲ 5,02,207 ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਹੁਣ ਤੱਕ 19312 ਕੇਸ ਪਾਜੀਵਿਟ ਆਏ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਦੂਜੀ ਲਹਿਰ ਦੇ ਟਾਕਰੇ ਦੌਰਾਨ ਟੀਕਾਕਰਨ ਦੇ ਨਾਲ-ਨਾਲ ਟੈਸਟਿੰਗ ਉੱਪਰ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ , ਜਿਸ ਕਰਕੇ ਟੈਸਟਿੰਗ ਦੀ ਗਿਣਤੀ 5 ਲੱਖ ਤੋਂ ਜਿਆਦਾ ਹੋ ਗਈ ਹੈ।
ਹੁਣ ਤੱਕ ਕੀਤੇ ਗਏ ਕੁੱਲ 5,02,207 ਟੈਸਟਾਂ ਵਿਚੋਂ 19312 ਪਾਜੀਵਿਟ ਕੇਸ ਆਏ ਹਨ, ਜਿਨ੍ਹਾਂ ਵਿਚੋਂ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਕੇਸ 17713 ਹਨ। ਇਸ ਤੋਂ ਇਲਾਵਾ 1599 ਕੇਸ ਅਜਿਹੇ ਹਨ ਜੋ ਕਿ ਦੂਜੇ ਜਿਲਿਆਂ ਨਾਲ ਸਬੰਧਿਤ ਸਨ।
ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਕੇਸਾਂ ਵਿਚੋਂ 17123 ਕੇਸਾਂ ਵਿਚ ਕੋਵਿਡ ਪਾਜੀਵਿਟ ਵਿਅਕਤੀ ਬਿਲਕੁੱਲ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ ਜਦਕਿ 551 ਵਿਅਕਤੀਆਂ ਦੀ ਮੌਤ ਹੋਈ ਹੈ। ਵਰਤਮਾਨ ਸਮੇਂ ਜਿਲ੍ਹੇ ਅੰਦਰ 39 ਐਕਵਿਟ ਕੇਸ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਟੀਕਾਕਰਨ ਵੀ ਲਗਭਗ ਢਾਈ ਲੱਖ ਦੇ ਨੇੜੇ ਪੁੱਜ ਗਈ ਹੈ। ਬੀਤੀ 17 ਜੁਲਾਈ ਤੱਕ ਕੁੱਲ 247876 ਲੋਕਾਂ ਦਾ ਟੀਕਾਕਰਨ ਹੋਇਆ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾਉਣ ਦੇ ਨਾਲ-ਨਾਲ ਲੱਛਣ ਹੋਣ ’ਤੇ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਇਸ ਮਹਾਂਮਾਰੀ ਨੂੰ ਰੋਕਿਆ ਜਾ ਸਕੇ।
ਕੈਪਸ਼ਨ-ਪਿੰਡ ਨੰਗਲ ਨਰੈਣ ਗੜ੍ਹ ਵਿਖੇ ਕੋਵਿਡ ਟੈਸਟਿੰਗ ਦੀ ਤਸਵੀਰ।

Previous article6ਵੇਂ ਤਨਖਾਹ ਕਮਿਸ਼ਨ ਤੇ ਪੰਜਾਬ ਦੇ ਵਿਤ ਵਿਭਾਗ ਵਲੋਂ ਮੁਲਾਜਮ ਮਾਰੂ ਸਿਫਾਰਸ਼ਾਂ ਦੀ ਸ਼੍ਰੋਮਣੀ ਅਕਲੀ ਦਲ ਵਲੋਂ ਜ਼ੋਰਦਾਰ ਨਿਖੇਦੀ.ਪਰਮਜੀਤ ਸਿੰਘ
Next articleਅਕਾਲੀ ਤੇ ਕਾਂਗਰਸ ਛੱਡ 50 ਪਰਿਵਾਰਾਂ ਨੇ ਝਾੜੂ ਦਾ ਪੱਲਾ ਫੜਿਆ

LEAVE A REPLY

Please enter your comment!
Please enter your name here