ਜਗਰਾਉਂ 17 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਲਿਬਰਲ ਪਾਰਟੀ ਦੇ ਸੁਪਰੀਮੋ ਡਾਕਟਰ ਐੱਚ ਐੱਸ ਪੰਨੂੰ ਜੀ ਨੇ ਸੰਦੀਪ ਹਾਂਡਾ ਤਲਵੰਡੀ ਮੱਲੀਆਂ ਨੂੰ ਪਾਰਟੀ ਦੇ ਯੂਥ ਵਿੰਗ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ! ਡਾਕਟਰ ਐੱਚ ਐੱਸ ਪੰਨੂੰ ਨੇ ਦੱਸਿਆ ਕਿ ਅੱਜ ਤੋਂ ਬਾਅਦ ਸੰਦੀਪ ਹਾਂਡਾ ਯੂਥ ਵਿੰਗ ਦੀ ਮੈਂਬਰਸ਼ਿਪ ਨੈਸ਼ਨਲ,ਸਟੇਟ, ਜ਼ਿਲ੍ਹਾ, ਤਹਿਸੀਲ,ਵਾਰਡ, ਤੇ ਬੂਥ ਕਮੇਟੀਆਂ ਦਾ ਗਠਨ ਕਰਕੇ ਵਿੰਗ ਨੂੰ ਮਜ਼ਬੂਤ ਕਰਨਗੇ। ਹਾਂਡਾ ਨੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਦੇਸ਼ ਚੋਂ ਭਿ੍ਰਸ਼ਟਾਚਾਰ ਤੇ ਨਸ਼ਿਆਂ ਦੇ ਖਾਤਮੇ ਲਈ ਕੰਮ ਕਰਨਗੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸੰਦੀਪ ਹਾਂਡਾ ਪਹਿਲਾਂ ਵੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
ਸੰਦੀਪ ਹਾਂਡਾ ਲਿਬਰਲ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਨਿਯੁਕਤ
RELATED ARTICLES