ਅਗਸਤ ਨੂੰ ਮੋਤੀ ਮਹਿਲ ਦੇ ਘਿਰਾਓ ਸਬੰਧੀ ਨੰਬਰਦਾਰਾਂ ਵਿਚ ਭਾਰੀ ਉਤਸ਼ਾਹ

0
259

ਜਗਰਾਓਂ, 17 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ)- ਕੈਪਟਨ ਸਰਕਾਰ ਵਲੋਂ ਸਾਢੇ 4 ਸਾਲ ਬੀਤ ਜਾਣ ਦੇ ਬਾਵਜ਼ੂਦ ਵੀ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਵਲੋਂ 2 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦੇ ਕੀਤੇ ਜਾ ਰਹੇ ਘਿਰਾਓ ਦੀ ਲਾਮਬੰਦੀ ਸਬੰਧੀ ਅੱਜ ਤਹਿਸੀਲ ਜਗਰਾਓਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨੰਬਰਦਾਰਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਗਾਲਿਬ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਨੰਬਰਦਾਰਾ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਜਿਸ ਕਰਕੇ ਸਮੁੱਚੇ ਪੰਜਾਬ ਦੇ ਨੰਬਰਦਾਰਾਂ ਵਿਚ ਕੈਪਟਨ ਸਰਕਾਰ ਪ੍ਰਤੀ ਸਖਤ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਸੁੱਤੀ ਪਈ ਕੈਪਟਨ ਸਰਕਾਰ ਨੂੰ ਜਗਾਉਣ ਲਈ 2 ਅਗਸਤ ਨੂੰ ਮੋਤੀ ਮਹਿਲ ਘੇਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਰੋਸ ਮੁਹਾਜ਼ਰੇ ਨੂੰ ਲੈ ਕੇ ਸਾਰੇ ਪੰਜਾਬ ਦੇ ਨੰਬਰਦਾਰਾਂ ਵਿਚ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਤੇ ਉਹ ਗੱਡੀਆਂ, ਬੱਸਾਂ ਤੇ ਹੋਰ ਸਾਧਨਾਂ ਰਾਹੀਂ ਵੱਡੀ ਗਿਣਤੀ ਵਿਚ ਰਿਸ ਰੋਸ ਮੁਹਾਜ਼ਰੇ ਵਿਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਸੂਬਾ ਪ੍ਰਧਾਨ ਨੂੰ ਵਿਸ਼ਵਾਸ਼ ਦਿਵਾਇਆ ਕਿ ਜਗਰਾਓਂ ਤੋਂ ਵੱਡੀ ਗਿਣਤੀ ਵਿਚ ਨੰਬਰਦਾਰ 2 ਅਗਸਤ ਨੂੰ ਰੋਸ ਮੁਹਾਜ਼ਰੇ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਜਸਵੰਤ ਸਿੰਘ ਸ਼ੇਖਦੌਲਤ, ਅਵਤਾਰ ਸਿੰਘ ਕਾਉਂਕੇ, ਸਤਨਾਮ ਸਿੰਘ ਬੱਸੂਵਾਲ, ਕੁਲਵੰਤ ਸਿੰਘ ਸ਼ੇਰਪੁਰ ਖੁਰਦ, ਸੁਖਦੇਵ ਸਿੰਘ ਰਾਮਗੜ੍ਹ ਭੁੱਲਰ, ਹਰਨੇਕ ਸਿੰਘ ਰਾਮਗੜ੍ਹ ਭੁੱਲਰ, ਕਰਤਾਰ ਸਿੰਘ ਅਗਵਾੜ ਲੋਪੋ, ਆਤਮਾ ਸਿੰਘ ਕਲੇਰ, ਮਨਦੀਪ ਸਿੰਘ ਕਲੇਰ, ਗੁਲਵੰਤ ਸਿੰਘ ਰਾਮਗੜ੍ਹ ਭੁੱਲਰ, ਹਰਪਾਲ ਸਿੰਘ ਕਾਉਂਕੇ, ਰਾਮ ਸਿੰਘ ਅਗਵਾੜ ਖੁਆਜਾ ਬਾਜੂ, ਜਗਦੇਵ ਸਿੰਘ ਡਾਂਗੀਆਂ, ਗੁਰਜਿੰਦਰ ਸਿੰਘ ਹਠੂਰ, ਬਲਦੇਵ ਸਿੰਘ ਸਿੱਧਵਾਂ ਖੁਰਦ, ਜਗਪਾਲ ਸਿੰਘ ਕਮਾਲਪੁਰਾ, ਬੂਟਾ ਸਿੰਘ ਭੰਮੀਪੁਰਾ, ਅੰਗਰੇਜ ਸਿੰਘ ਭੰਮੀਪੁਰਾ, ਗੋਪਾਲ ਸਿੰਘ ਭੰਮੀਪੁਰਾ, ਰਾਮਪਾਲ ਸਿੰਘ ਮੱਲ੍ਹਾ, ਹਰਭਜਨ ਸਿੰਘ ਢੋਲਣ, ਪ੍ਰੀਤਮ ਸਿੰਘ ਸੰਗਤਪੁਰਾ, ਜਰਨੈਲ ਸਿੰਘ ਮੱਲ੍ਹਾ, ਹਰਦੀਪ ਸਿੰਘ ਕਲੇਰ, ਹਰਵਿੰਦਰ ਸਿੰਘ ਸੂਜਾਪੁਰ, ਦਰਸ਼ਨ ਸਿੰਘ ਚਕਰ, ਵਿਸਾਖਾ ਸਿੰਘ ਚਕਰ, ਸੁਰਿੰਦਰ ਸਿੰਘ ਚਕਰ, ਗੁਰਦੀਪ ਸਿੰਘ ਮੱਲ੍ਹਾ, ਕੁਲਦੀਪ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।

Previous articleਸਰਬਜੀਤ ਸਿੰਘ ਗਿੱਲ ਹਲਕਾ ਡੇਰਾ ਬਾਬਾ ਨਾਨਕ ਤੋਂ ਬਸਪਾ ਦੇ ਪ੍ਰਧਾਨ ਨਿਯੁਕਤ
Next articleਸੰਦੀਪ ਹਾਂਡਾ ਲਿਬਰਲ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਨਿਯੁਕਤ

LEAVE A REPLY

Please enter your comment!
Please enter your name here