16 ਜੁਲਾਈ, ਹਰਚੋਵਾਲ(ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਰਮਿੰਦਰ ਸਿੰਘ , ਸੀ ਐਚ ਸੀ ਭਾਮ ਦੀ ਅਗੁਵਾਈ ਹੇਠ ਬਲਾਕ ਅਧੀਨ ਪੀ ਐਚ ਸੀ ਅਤੇ ਸੀ ਐਚ ਸੀ ਪੱਧਰ ਤੇ ਵੈਕਸੀਨੇਸ਼ਨ ਕੈੰਪ ਲਗਾਏ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਸੰਦੀਪ ਕੁਮਾਰ ਅਤੇ ਬੀ ਈ ਈ ਸੁਰਿੰਦਰ ਨੇ ਕਿਹਾ ਕਿ ਸਿਹਤ ਵਿਭਾਗ ਤੋਂ ਪ੍ਰਾਪਤ ਹਿਦਾਇਤਾਂ ਅਨੁਸਾਰ ਬਲਾਕ ਭਾਮ ਵਿਖੇ ਫ਼ੀਲਡ ਸਟਾਫ ਦੀ ਮੇਹਨਤ ਸਦਕਾ ਮਿਲੀ 800 ਡੋਜ ਅੱਜ ਲਗਾ ਦਿੱਤੀ ਗਈ। ਲੋਕਾਂ ਵਿਚ ਵੈਕਸੀਨ ਲਗਵਾਉਣ ਦਾ ਰੁਝਾਨ ਕਾਫੀ ਜ਼ਿਆਦਾ ਹੈ। ਇਸ ਕਰਕੇ ਜਿੰਨਾ ਟੀਚਾ ਸਾਨੂੰ ਪ੍ਰਾਪਤ ਹੁੰਦਾ ਹੈ, ਬਲਾਕ ਵਿਖੇ ਲਗਦੇ ਵੱਖੋ ਵੱਖ ਏਰੀਆ ਵਿਖੇ ਵੰਡਿਆ ਜਾਂਦਾ ਹੈ। ਅਤੇ ਬਹੁਤ ਜਲਦ ਖ਼ਤਮ ਵੀ ਹੋ ਜਾਂਦਾ ਹੈ। ਐਲ ਐਚ ਵੀ ਹਰਭਜਨ ਕੌਰ ਨੇ ਦੱਸਿਆ ਕਿ ਅੱਜ ਵੀ ਸਰਕਾਰੀ ਹਸਪਤਾਲ ਹਰਚੋਵਾਲ, ਕਾਦੀਆਂ, ਘੁਮਾਣ, ਸ਼੍ਰੀ ਹਰਗੋਬਿੰਦ ਪੁਰ ਅਤੇ ਉਧਨਵਾਲ ਵਿਖੇ ਟੀਕੇ ਲਗਾਏ ਗਏ ਹਨ।
ਇਸ ਮੌਕੇ ਤੇ ਡਾਕਟਰ ਸੰਦੀਪ ਕੁਮਾਰ, ਬੀ ਈ ਈ ਸੁਰਿੰਦਰ ਕੌਰ ,ਐਲ ਐਚ ਵੀ ਹਰਭਜਨ ਕੌਰ, ਐਲ ਐਚ ਵੀ ਬਰਿੰਦਰ ਕੌਰ, ਰਾਜਵਿੰਦਰ ਕੌਰ, ਨਵਜੋਤ ਸਿੰਘ, ਮਨਜੋਤ ਕੌਰ ਫਾਰਮਾਸਿਸਟ ,ਆਦਿ ਹਾਜਰ ਰਹੇ।