ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਲਈ ਇਕ ਹੋਰ ਨਿਵਕੇਲੀ ਪਹਿਲਕਦਮੀ ਦੀ ਸ਼ੁਰੂਆਤ

0
326

ਗੁਰਦਾਸਪੁਰ, 9 ਜੁਲਾਈ ( ਸਲਾਮ ਤਾਰੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ ਕਰਦਿਆਂ ਜ਼ਿਲਾ ਵਾਸੀਆਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ‘ 8ealth and Nutrition Webinar (ਹੈਲਥ ਐਂਡ ਨਿਊਟਰੇਸ਼ਨ ਵੈਬੀਨਾਰ) ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਹਰ ਸਨਿਚਰਵਾਰ ਸਵੇਰੇ 11 ਵਜੇ ਤੋਂ 12 ਵਜੇ ਤਕ ਜੂਮ ਮੀਟਿੰਗ ਰਾਹੀਂ ਇਹ ਵੈਬੀਨਾਰ ਕਰਵਾਇਆ ਜਾਵੇਗਾ ਅਤੇ ਇਸ ਵਾਰ ਦੇ ਵੈਬੀਨਾਰ ਦਾ ਥੀਮ ‘ Nutrition & 7ood 6ood-(ਨਿਊਟਰੇਸ਼ਨ ਐਂਡ ਗੁੱਡ ਫੂਡ) ’ਹੋਵੇਗਾ। ਇਸ ਵੈਬੀਨਾਰ ਵਿਚ ਡਾਕਟਰ, ਖੇਡਾਂ ਨਾਲ ਸਬੰਧਤ ਤੇ ਹੋਰ ਖੇਤਰਾਂ ਵਿਚ ਮੁਹਾਰਤ ਰੱਖਣ ਵਾਲੀਆਂ ਹਸਤੀਆਂ ਵਲੋਂ ਪੈਨਲ ਡਿਸਕਸ਼ਨ ਕੀਤੀ ਜਾਵੇਗੀ, ਜਿਸ ਵਿਚ ਜ਼ਿਲ੍ਹਾ ਵਾਸੀ ਵੀ ਆਨਲਾਈਨ ਸ਼ਮੂਲੀਅਤ ਕਰ ਸਕਣਗੇ।

ਉਨਾਂ ਦੱਸਿਆ ਕਿ ਇਸ ਵੈਬੀਨਾਰ ਦਾ ਸ਼ੁਰੂ ਕਰਨ ਦਾ ਮੁੱਖ ਉਦੇਸ਼ ਕੋਰੋਨਾ ਮਹਾਂਮਾਰੀ ਦੌਰਾਨ ਜਿਲਾ ਵਾਸੀਆਂ ਦੀ ਚੰਗੀ ਸਿਹਤ ਦਾ ਖਿਆਲ ਰੱਖਣਾ ਹੈ। ਲੋਕਾਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਮਾਹਿਰ ਡਾਕਟਰਾਂ ਵਲੋ ਨੁਕਤੇ ਸਾਂਝੇ ਕੀਤੇ ਜਾਣਗੇ, ਸੰਤੁਲਿਤ ਭੋਜਨ ਖਾਣ ਆਦਿ ਸਬੰਧੀ ਸਪੈਸ਼ਲਿਸਟ ਡਾਕਟਰਾਂ ਵਲੋਂ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਉਨਾਂ ਅੱਗੇ ਦੱਸਿਆ ਕਿ ਜੂਮ ਮੀਟਿੰਗ ਰਾਹੀਂ ਯੂਜਰ ਨੇਮ 99154-33700, ਪਾਸਵਰਡ 0033 ਤੇ ਜੁਆਇੰਨ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਵੈਬੀਨਾਰ ਯੂ ਟਿਊਬ ਚੈਨਲ dcofficegurdaspur ਤੇ ਚਲਾਇਆ ਜਾਵੇਗਾ।

ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ’ ਆਨਲਾਈਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਵਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ। ਜ਼ਿਲਾ ਵਾਸੀਆਂ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੇ 48 ਐਡੀਸ਼ਨ ਮੁਕੰਮਲ ਹੋ ਚੁੱਕੇ ਹਨ। ਇਹ ਪ੍ਰੋਗਰਾਮ ਹਰ ਸਨਿਚਰਵਾਰ, ਸ਼ਾਮ 7.15 ਤੋਂ 8.00 ਵਜੇ ਤਕ ਜੂਮ ਮੀਟਿੰਗ ਰਾਹੀਂ ਕੀਤਾ ਜਾਂਦਾ ਹੈ।

Previous articleਜੁਲਾਈ ਦਾ ਮਹੀਨਾ ਸਦਾਬਹਾਰ ਫ਼ਲਦਾਰ ਬੂਟਿਆਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ
Next articleਡਿਪਟੀ ਕਮਿਸ਼ਨਰ ਵਲੋਂ 19 ਬਟਾਲੀਅਨ ਸਿੱਖ ਰੈਂਜੀਮੈਂਟ, ਡੇਰਾ ਬਾਬਾ ਨਾਨਕ ਨੂੰ 4 ਲੱਖ ਰੁਪਏ ਦੀ ਦਿੱਤੀ ਗਈ ਰਾਸ਼ੀ ਨਾਲ ਬਾਰਡਰ ਲਾਈਨ ’ਤੇ ਸੋਲਰ ਲਾਈਟਸ ਲੱਗੀਆਂ
Editor-in-chief at Salam News Punjab

LEAVE A REPLY

Please enter your comment!
Please enter your name here