ਸਮੂਹ ਪੈਰਾਮੈਡੀਕਲ ਜਥੇਬੰਦੀਆਂ ਵੱਲੋਂ ਕੀਤਾ ਗਿਆ ਰੋਸ਼ ਮੁਜਾਹਿਰਾ

0
281

ਹਰਚੋਵਾਲ ,8 ਜੁਲਾਈ(ਸੁਰਿੰਦਰ ਕੌਰ )ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਜਾਣ ਵਾਲੇ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਵਿਚ ਤਰੁਟੀਆਂ , ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ,ਕੱਚੇ ਮੁਲਾਜਮ ਪੱਕੇ ਕਰਨ ਸਬੰਧੀ ਅੱਜ ਸੀ.ਐਚ.ਸੀ ਭਾਮ ਦੇ ਸਮੂਹ ਪੈਰਾ ਮੈਡੀਕਲ ਸਟਾਫ ਵਲੋਂ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਸਬੰਧੀ ਕਲਮ ਛੋੜ ਹਡ਼ਤਾਲ ਕਰਕੇ ਰੋਸ਼ ਪ੍ਰਗਟਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਸ ਮੀਡੀਆ ਵਿੰਗ ਵੱਲੋ ਬੀ ਈ ਈ ਸੁਰਿੰਦਰ ਕੌਰ, ਐਮ. ਪੀ ਐਚ ਡਬਲਯੂ ਵਿੰਗ ਤੋਂ ਐਲ ਐਚ ਵੀ ਹਰਭਜਨ ਕੌਰ, ਲੈਬ ਟਕਨੀਸ਼ੀਅਨ ਜਸਬੀਰ ਸਿੰਘ ਨੇ ਕਿਹਾ ਕਿ ਇਸ ਪੇ-ਕਮਿਸ਼ਨ ਵਿਚ ਮੁਲਾਜਮਾਂ ਲਈ ਕੁੱਛ ਵੀ ਨਹੀਂ ਹੈ, ਤਨਖਾਹ ਵੱਧਣ ਦੀ ਥਾਂ ਤੇ ਘੱਟ ਜਾਣਗੀਆਂ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਤਾਂ ਯੂਨੀਅਨ ਦੇ ਸੱਦੇ ਤੇ ਚੱਲ ਰਹੀ ਇਹ ਹੜਤਾਲ ਅੱਗੇ ਵੀ ਜਾਰੀ ਰਹੇਗੀ ਤੇ ਅੱਸੀਂ ਆਪਣਾ ਸੰਗਰਸ਼ ਹੋਰ ਤੇਜ ਕਰਨ ਲਈ ਮਜਬੂਰ ਹੋਵਾਂਗੇ। ਹੇਲਥ ਇੰਸਪੈਕਟਰ ਹਰਪਿੰਦਰ ਸਿੰਘ, ਕੁਲਦੀਪ ਸਿੰਘ ,ਸਰਬਜੀਤ ਸਿੰਘ ,ਕੁਲਜੀਤ ਸਿੰਘ ਅਤੇ ਐਕਸ ਰੇਅ ਵਿਭਾਗ ਤੋਂ ਵਨੀਤ ਸਿੰਘ ਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਅਸੀਂ ਸਾਰਿਆਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ-ਰਾਤ ਸੇਵਾਵਾਂ ਨਿਭਾ ਰਹੇ ਹਾਂ, ਸਰਕਾਰ ਵਲੋਂ ਸ਼ਲਾਘਾ ਤਾਂ ਕੀ ਮਿਲਣੀ ਸੀ ਸਗੋਂ ਸਰਕਾਰ ਸਾਡੇ ਮੂੰਹ ਦਾ ਨਿਵਾਲਾ ਵੀ ਖੋਹ ਰਹੀ ਹੈ। ਉਹਨਾਂ ਕਿਹਾ ਕੀ ਸਰਕਾਰ ਵਲੋਂ ਤਨਖਾਹ ਕਟੌਤੀ ਵਿਚ ਕੀਤਾ ਜਾ ਰਿਹਾ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਮੁਲਾਜਮਾਂ ਵਲੋਂ ਮੰਗ ਕੀਤੀ ਗਈ ਕਿ ਸਰਕਾਰ ਇਸ ਤੇ ਮੁੜ ਤੋਂ ਵਿਚਾਰ ਕਰੇ ਅਤੇ ਐਸੋਸੀਏਸ਼ਨ ਦੀ ਹੋਰ ਮੰਗਾਂ ਨੂੰ ਵੀ ਪੇ-ਕਮਿਸ਼ਨ ਵਿਚ ਲਾਗੂ ਕਰੇ।ਇਸ ਮੌਕੇ ਤੇ ਹਰਦੇਵ ਸਿੰਘ ,ਤੇਗਬੀਰ ਸਿੰਘ ਕਲੇਰੀਕਲ ਸਟਾਫ ਵਲੋਂ ਵੀ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਨਰਸਿੰਗ ਸਿਸਟਰ ਸਰਬਜੀਤ ਕੌਰ, ਲੈਬ ਟਕਨੀਸ਼ੀਅਨ ਬਲਵਿੰਦਰ ਸਿੰਘ ਛੀਨਾ, ਬੀ ਈ ਈ ਸੁਰਿੰਦਰ ਕੌਰ, ਦਲੀਪ ਕੁਮਾਰ,ਜਸਬੀਰ ਸਿੰਘ ,ਹਰਪਿੰਦਰ ਸਿੰਘ ਹੈਲਥ ਇੰਸਪੈਕਟਰ, ਐਲ ਐਚ ਵੀ ਹਰਭਜਨ ਕੌਰ, ਰਾਜਵਿੰਦਰ ਕੌਰ ਐਲ ਐਚ ਵੀ, ਵਨੀਤ ਸਿੰਘ ਰਡੀਓਗ੍ਰਾਫਰ , ਮਨਪ੍ਰੀਤ ਸਿੰਘ ਰਡੀਓਗ੍ਰਾਫਰ, ਸਟਾਫ ਰਵਿੰਦਰ ਕੌਰ,ਸਟਾਫ ਨਰਸ ਵੀਰਾਂ ,ਸੁਖਪ੍ਰੀਤ ਕੌਰ ਸਟਾਫ, ਸਰਬਜੀਤ ਸਿੰਘ, ਕੁਲਦੀਪ ਸਿੰਘ, ਮੰਗਲ ਸਿੰਘ ਫਾਰਮਾਸਿਸਟ, ਗੁਰਜੀਤ ਸਿੰਘ ,ਸਿਮਰਨਜੀਤ ਕੌਰ,ਮਨਜੋਤ ਕੌਰ, ਕੰਵਲਜੀਤ ਸਿੰਘ, ਸ਼ਿਵਦਯਾਲ ਸਿੰਘ, ਅੰਜਲੀ, ਗਗਨ, ਨਰਿੰਦਰ ਸਿੰਘ ਆਦਿ ਹਾਜਰ ਰਹੇ।

Previous articleਕਾਦੀਆਂ ਚ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ
Next articleਸਮੂਹ ਪੈਰਾ ਮੈਡੀਕਲ ਜਥੇਬੰਦੀਆਂ ਵੱਲੋਂ ਕਲਮ ਛੋੌੜ ਹੜਤਾਲ
Editor-in-chief at Salam News Punjab

LEAVE A REPLY

Please enter your comment!
Please enter your name here