spot_img
HomeEnglishਪ੍ਰਸਿੱਧ ਸਮਾਜਸੇਵੀ ਜਗਮੋਹਨ ਸਿੰਘ ਮੱਲ੍ਹੀ ਦੇ ਪਿਤਾ ਦੀ ਮੋਤ ਤੇ ਵੱਖ ਵੱਖ...

ਪ੍ਰਸਿੱਧ ਸਮਾਜਸੇਵੀ ਜਗਮੋਹਨ ਸਿੰਘ ਮੱਲ੍ਹੀ ਦੇ ਪਿਤਾ ਦੀ ਮੋਤ ਤੇ ਵੱਖ ਵੱਖ ਸਿਆਸੀ ਤੇ ਸਮਾਜਿਕ ਸਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ

ਧਾਰੀਵਾਲ (ਸ਼ਰਮਾ)ਕੈਨੇਡਾ ਦੇ ਨਾਮਵਰ ਕਾਰੋਬਾਰੀ ਤੇ ਪ੍ਰਸਿੱਧ ਸਮਾਜਸੇਵੀ ਜਗਮੋਹਨ ਸਿੰਘ ਮੱਲ੍ਹੀ ਦੇ ਪਿਤਾ ਸਵਰਗੀ ਸਰੂਪ ਸਿੰਘ ਮੱਲ੍ਹੀ (91) ਦੀ ਹੋਈ ਮੌਤ ਤੇ ਵੱਖ ਵੱਖ ਸਿਆਸੀ ਤੇ ਸਮਾਜਿਕ ਸਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਜਿਨ੍ਹਾਂ ਵਿੱਚ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ, ਜਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਸਲਾਰੀਆ ਜਨਸੇਵਾ ਫਾਊਂਡੇਸ਼ਨ ਦੇ ਐਮਡੀ ਤੇ ਪ੍ਰਸਿੱਧ ਸਮਾਜਸੇਵੀ ਸ਼੍ਰੀ ਸਵਰਨ ਸਲਾਰੀਆ , ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਜੀਵ ਸ਼ਰਮਾ, ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ, ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ, ਮਾਰਕੀਟ ਕਮੇਟੀ ਧਾਰੀਵਾਲ ਦੇ ਚੈਅਰਮੈਨ ਭੁਪਿੰਦਰ ਸਿੰਘ ਰਿੰਕਾ, ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ, ਕਾਂਗਰਸ ਪਾਰਟੀ ਦੇ ਸ਼ਹਿਰ ਧਾਰੀਵਾਲ ਦੇ ਪ੍ਰਧਾਨ ਸਰਦਾਰੀ ਲਾਲ, ਸੂਰਜ ਰੰਧਾਵਾ ,ਸਮਾਜਸੇਵੀ ਰਾਜੇਸ਼ ਪੰਡਿਤ, ਅਜੀਤ ਪੰਜਾਬੀ ਦੇ ਸੀਨੀਅਰ ਪੱਤਰਕਾਰ ਸਵਰਨ ਸਿੰਘ, ਬੀ ਜੇ ਪੀ ਪੰਜਾਬ ਦੇ ਸੀਨੀਅਰ ਨੇਤਾ ਜਤਿੰਦਰ ਸਿੰਘ ਅਟਵਾਲ, ਵਾਤਾਵਰਣ ਪ੍ਰੇਮੀ ਡਾਕਟਰ ਕਮਲਜੀਤ ਸਿੰਘ KJ, ਕ੍ਰਿਸ਼ਚਨ ਮੈਰਿਜ ਰਜਿਸਟਰਾਰ ਰਾਕੇਸ਼ ਵਿਲੀਅਮ, ਆਮ ਨੇਤਾ ਸਾਬਾ ਭੱਟੀ ਆਦਿ ਪ੍ਰਮੁੱਖ ਆਗੂਆਂ ਨੇ ਕੈਨੇਡਾ ਫੋਨ ਕਰਕੇ ਜਗਮੋਹਨ ਸਿੰਘ ਮੱਲ੍ਹੀ ਨਾਲ ਅਫਸੋਸ ਕੀਤਾ , ਗੌਰਤਲਬ ਹੈ ਕਿ ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਮਲ੍ਹੀ ਫਾਰਮ ਵਿਖੇ ਬਾਪੂ ਸਰੂਪ ਸਿੰਘ ਮੱਲ੍ਹੀ ਨੇ ਅੰਤਿਮ ਸਵਾਸ ਲੈਂਦੀਆਂ,ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ , ਜਿੱਥੇ ਕਿ ਕੈਨੇਡਾ ਦੇ ਨਿਯਮਾ ਅਨੁਸਾਰ ਸਵਰਗੀ ਸਰੂਪ ਸਿੰਘ ਮੱਲ੍ਹੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਭੋਗ ਦੀਆਂ ਰਸਮ ਗੁਰਦੁਆਰਾ ਦਸ਼ਮੇਸ਼ ਦਰਬਾਰ (ਬਰੈਂਪਟਨ) ਵਿਖ਼ੇ ਪੂਰੀਆਂ ਕੀਤੀਆਂ ਗਈਆਂ, ਸਮਾਜਸੇਵੀ ਜਗਮੋਹਨ ਮੱਲੀ ਨੇ ਕੈਨੇਡਾ ਤੇ ਇੰਡੀਆ ਤੋ ਉਹਨਾਂ ਨਾਲ ਦੁੱਖ ਵੰਡਾਉਣ ਵਾਲੇ ਰਿਸ਼ਤੇਦਾਰਾ ਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments