spot_img
Homeਮਾਝਾਗੁਰਦਾਸਪੁਰਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ**...

ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ** *ਭਾਟੀਆ ਪਰਿਵਾਰ ਨੇ ਕੀਤੀ ਛਬੀਲ ਦੀ ਸੇਵਾ*

*
ਕਾਦੀਆ 23 ਮਈ (ਸਲਾਮ ਤਾਰੀ) ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥੁ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੰਘ ਸਭਾ ਕਾਦੀਆਂ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਦੇ ਜਥੇ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾ ਕੇ ਸੰਪੂਰਨਤਾ ਕੀਤੀ।
ਇਸ ਮੌਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ: ਦਵਿੰਦਰ ਸਿੰਘ ਭਾਟੀਆ ਦੀ ਮਿੱਠੀ ਤੇ ਨਿੱਘੀ ਯਾਦ ਵਿੱਚ ਬੀਬੀ ਰਜਵੰਤ ਕੌਰ ਭਾਟੀਆ ਤੇ ਪਰਿਵਾਰ ਦੇ ਬਚਿਆ ਸ :ਗੁਰਬਿੰਦਰ ਪਾਲ ਸਿੰਘ ਇਟਲੀ,ਸ: ਪਾਹੁਲਪ੍ਰੀਤ ਸਿੰਘ ਆਸਟ੍ਰੇਲੀਆ,ਸ :ਸਹਿਜਪ੍ਰੀਤ ਸਿੰਘ ਆਸਟ੍ਰੇਲੀਆ ਤੇ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਵਾਸਤੇ ਲਸੀ,ਕੋਲਡ ਡਰਿੰਕ ਤੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਘੁੰਗਣੀਆ ਦੇ ਪ੍ਰਸਾਦ ਲਗਾਏ ਗਏ।ਇਸ ਮੌਕੇ ਸ: ਜਤਿੰਦਰ ਪਾਲ ਸਿੰਘ ਵਿੱਕੀ ਨੇ ਸ਼ਰਧਾ ਤੇ ਸਤਿਕਾਰ ਭੇੱਟ ਕਰਦਿਆਂ ਕਿਹਾ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਛਬੀਲ ਦੀ ਸੇਵਾ ਉਨ੍ਹਾਂ ਦੇ ਦਾਦਾ ਜੀ ਭਾਪਾ ਦਲੀਪ ਸਿੰਘ ਭਾਟੀਆ ਨੇ ਸ਼ੁਰੂ ਕੀਤੀ ਸੀ ਜਿਸ ਨੂੰ ਪਿਤਾ ਜੀ ਸ: ਦਵਿੰਦਰ ਸਿੰਘ ਭਾਟੀਆ ਵਲੋਂ ਜਾਰੀ ਰਖਿਆ ਗਿਆ ਤੇ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਗੁਰੂ ਦੀ ਬਖਸ਼ਿਸ਼ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਪਰਿਵਾਰ ਵਲੋਂ ਸੇਵਾ ਨੂੰ ਜਾਰੀ ਰਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਤਰਲੋਕ ਸਿੰਘ ਪ੍ਰਧਾਨ, ਜਤਿੰਦਰ ਪਾਲ ਸਿੰਘ ਵਿੱਕੀ, ਭਾਈ ਜਗਜੀਤ ਸਿੰਘ, ਭਾਈ ਸਰਦਾਰਾ ਸਿੰਘ ਗ੍ਰੰਥੀ ਗੁਰਦੁਆਰਾ ਸਿੰਘ ਸਭਾ,ਸ ਹਰਦੇਵ ਸਿੰਘ ਰਿਆੜ,ਸ: ਸੁਖਜਿੰਦਰ ਸਿੰਘ ਕਾਹਲੋ, ਸ: ਹਰਕੰਵਲਪਰੀਤ ਸਿੰਘ,ਸ: ਸੁਰਜੀਤ ਸਿੰਘ ਆਰੇਵਾਲੇ,ਸ: ਚੈਨ ਸਿੰਘ,ਸ: ਚਰਨਪ੍ਰੀਤ ਸਿੰਘ, ਬੀਬੀ ਮਨਜੀਤ ਕੌਰ ਭਾਟੀਆ, ਬੀਬੀ ਸਤਵੰਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਰਜਿੰਦਰ ਕੌਰ,ਧੀਰਜ ਕੁਮਾਰ,ਜੈਪਰੀਤ ਸਿੰਘ ,ਰੋਜਨਪਰੀਤ ਸਿੰਘ ਔਲਖ,ਸ:ਰਿੰਪਲ ਸੰਧੂ,ਸ: ਜੁਗਰਾਜ ਸਿੰਘ,ਸ: ਸੁਖਪਾਲ ਸਿੰਘ ਸੰਧੂ, ਕੁਲਵੰਤ ਸਿੰਘ,
ਆਦਿ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments