spot_img
Homeਮਾਝਾਗੁਰਦਾਸਪੁਰ23 ਮਾਰਚ ਦਾ ਦਿਨ ਮੁਸਲਿਮ ਜਮਾਤ ਅਹਿਮਦੀਆ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼...

23 ਮਾਰਚ ਦਾ ਦਿਨ ਮੁਸਲਿਮ ਜਮਾਤ ਅਹਿਮਦੀਆ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ।

ਕਾਦੀਆਂ 24 ਮਾਰਚ (ਸਲਾਮ ਤਾਰੀ)
ਅਜ ਇਸ ਸਬੰਧ ਵਿਚ ਮੁਸਲਿਮ ਜਮਾਤ ਅਹਿਮਦੀਅਾ ਦੇ ਪ੍ਰੈੱਸ ਸਕਤਰ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈੱਸ ਰੀਲੀਜ਼ ਿਵਚ ਅਗੇ ਦਸਿਅਾ ਹੈ ਕਿ 1889 ਈਸਵੀ ਵਿੱਚ ਇਸੇ ਦਿਨ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦਿਆਨੀ ਮਸੀਹੇ ਮਾਓੁਦ ਅਲੈਹਸਲਾਮ ਨੇ ਅੱਲ੍ਹਾ ਦੇ ਹੁਕਮ ਨਾਲ ਮੁਸਲਿਮ ਜਮਾਤ ਅਹਿਮਦੀਅਾ ਦੀ ਬੁਨਿਆਦ ਰੱਖੀ| ਇਸੇ ਦਿਨ ਚਾਲੀ ਨੇਕ ਲੋਕਾਂ ਨੇ ਜਮਾਤ ਅਹਿਮਦੀਆ ਮੁਸਲਿਮ ਵਿਚ ਸ਼ਾਮਿਲ ਹੁੰਦਿਆਂ ਅਾਪ ਅਲੈਹ ਸਲਾਮ ਜੀ ਦੇ ਹੱਥਾਂ ਤੇ ਬੈਅਤ ਕੀਤੀ । ਅਤੇ ਇਹ ਅਹਿਦ ਕੀਤਾ ਕਿ ਉਹ ਏਕ ਮੁਕਦਸ ਜ਼ਿੰਦਗੀ ਗੁਜ਼ਾਰਨਗੇ ਅਤੇ ਹਰ ਕਿਸਮ ਦੀ ਬੁਰਾਈ ਤੋ ਦੂਰ ਰਹਿਣਗੇ|
ਅੱਜ ਮੁਸਲਿਮ ਜਮਾਤ ਅਹਿਮਦੀਆ ਦੀ ਬੁਨਿਆਦ ਤੇ 134 ਸਾਲ ਗੁਜ਼ਰ ਗਏ ਹਨ । ਅਤੇ ਇਹ ਜਮਾਤ ਅਾਪਣੀ ਅਮਨ ਬਖ਼ਸ਼ ਸਿੱਖਿਆਵਾਂ ਦੇ ਨਤੀਜੇ ਵਿਚ ਦੁਨੀਆਂ ਦੇ 200 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੀ ਹੈ| ਅਤੇ ਵੱਡੀ ਗਿਣਤੀ ਵਿਚ ਲੋਕ ਇਸ ਜਮਾਤ ਵਿੱਚ ਸ਼ਾਮਲ ਹੋਏ ਹਨ|
ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦਿਆਨੀ ਅਲੈਹ ਸਲਾਮ ਨੇ ਬਿਨਾਂ ਭੇਦਭਾਵ ਕੌਮ ਅਤੇ ਰੰਗ ਨਸਲ ਦੇ ਇਨਸਾਨੀ ਹਮਦਰਦੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ । ਇਕ ਜਗ੍ਹਾ ਆਪਣੇ ਮੰਨਣ ਵਾਲਿਆਂ ਨੂੰ ਨਸੀਹਤ ਕਰਦੇ ਹੋਏ ਫ਼ਰਮਾਉਂਦੇ ਹਨ|
ਸਾਡਾ ਇਹ ਅਸੂਲ ਹੈ ਕਿ ਇਨਸਾਨਾਂ ਦੀ ਹਮਦਰਦੀ ਕਰੋ ਅਤੇ ਜੇਕਰ ਇੱਕ ਵਿਅਕਤੀ ਆਪਣੇ ਹਿੰਦੂ ਪੜ੍ੋਸੀ ਨੂੰ ਵੇਖਦਾ ਹੈ ਕਿ ਉਸਦੇ ਘਰ ਵਿੱਚ ਅੱਗ ਲੱਗ ਗਈ ਹੈ ਅਤੇ ਉਹ ਨਹੀਂ ਉਠਦਾ ਕੇ ਅੱਗ ਬੁਝਾਓਣ ਵਿਚ ਉਸਦੀ ਮਦਦ ਕਰੇ ਤਾਂ ਮੈਂ ਸੱਚ ਕਹਿੰਦਾ ਹਾਂ ਉਹ ਮੇਰੇ ਵਿੱਚੋਂ ਨਹੀਂ ਹੈ| ਅਤੇ ਇਕ ਵਿਅਕਤੀ ਜੋ ਸਾਡੇ ਮੁਰੀਦਾਂ ਵਿਚ ਵੇਖਦਾ ਹੈ ਕਿ ਇਕ ਇਸਾਈ ਨੂੰ ਕੋਈ ਕਤਲ ਕਰਦਾ ਹੈ ਅਤੇ ਉਹ ਉਸ ਨੂੰ ਛੁਡਾਉਣ ਲਈ ਮਦਦ ਨਹੀਂ ਕਰਦਾ ਹੈ ਤਾਂ ਉਹ ਸਾਡੇ ਿਵਚੋ ਨਹੀ ਹੈ
( ਰੁਹਾਨੀ ਖਜਾਏਨ ਜਿਲਦ 12 ਸਿਰਾਜੇ ਮੁਨੀਰ ਸਫਾ 28 ) ਇਕ ਹੋਰ ਥਾਂ ਤੇ ਆਪ ਜੀ ਫਰਮਾਉਂਦੇ ਹਨ ਕਿ ਮੈਂ ਸਾਰੇ ਮੁਸਲਮਾਨਾਂ ਇਸਾਈਆਂ ਅਤੇ ਹਿੰਦੂਆਂ ਅਤੇ ਆਰਿਆਂ ਤੇ ਇਹ ਗੱਲ ਪਰਗਟ ਕਰਦਾ ਹਾਂ ਕਿ ਦੁਨੀਆਂ ਵਿੱਚ ਕੋਈ ਮੇਰਾ ਦੁਸ਼ਮਨ ਨਹੀਂ ਹੈ ਮੈਂ ਇਸ ਤਰ੍ਹਾਂ ਖੁਦਾ ਦੇ ਬਦਿਅਾ ਨਾਲ ਮੁਹੱਬਤ ਕਰਦਾ ਹਾਂ ਜਿਸ ਤਰਾਂ ਵਾਲਦਾ ਮਿਹਰਬਾਨ ਆਪਣੇ ਬਚਿਆ ਨਾਲ ਬਲਕਿ ਉਸ ਤੋਂ ਵੀ ਵੱਧ ।ਕੇ ਮੈਂ ਕੇਵਲ ਉਨ੍ਹਾਂ ਝੂਠੇ ਵਿਸ਼ਵਾਸਾਂ ਦਾ ਦੁਸ਼ਮਣ ਹਾਂ ਜਿਸ ਨਾਲ ਸਚਾਈ ਦਾ ਖੂਨ ਹੁੰਦਾ ਹੈ|
ਇਨਸਾਨਾਂ ਦੀ ਹਮਦਰਦੀ ਮੇਰਾ ਫਰਜ਼ ਹੈ ਅਤੇ ਝੂਠ ਅਤੇ ਸ਼ਿਰਕ ਅਤੇ ਜ਼ੁਲਮ ਹਰ ਇੱਕ ਬੁਰਾਈ ਅਤੇ ਨਾ-ਇਨਸਾਫ਼ੀ ਅਤੇ ਬਦ-ਇਖਲਾਕੀ ਤੋਂ ਬੇਜਾਰੀ ਮੇਰਾ ਅਸੂਲ ‘
ਰੁਹਾਨੀ ਖਜਾਏਨ ਜਿਲਦ 17 ਅਰਬਾਏਨ ਨੰਬਰ 1ਸਫਾ344 )
1908 ਵਿਚ ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦਿਆਨੀ ਅਲੈਹਸਲਾਮ ਦੇ ਦੇਹਾਂਤ ਤੋਂ ਬਾਅਦ ਜਮਾਤ ਅਹਮਦਿਆ ਵਿੱਚ ਰੂਹਾਨੀ ਨਜ਼ਾਮ ਕਿਆਦਤ ਖਿਲਾਫਤ ਦੀ ਸਥਾਪਨਾ ਹੋਈ । ਅਤੇ ਅੱਜ ਜਮਾਤ ਅਹਿਮਦੀਆ ਦੇ ਪੰਜਵੇਂ ਖਲੀਫਾ ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਮੁਸਲਿਮ ਜਮਾਤ ਅਹਿਮਦੀਆ ਦੇ ਆਲਮਗੀਰ ਸਰਬਰਾਹ ਅਤੇ ਰਹਿਨੁਮਾ ਹਨ । ਜਿਨ੍ਹਾਂ ਦੀ ਰਹਿਨੁਮਾਈ ਵਿਚ ਮੁਸਲਿਮ ਜਮਾਤ ਅਹਿਮਦੀਆ ਦੁਨੀਆਂ ਭਰ ਵਿੱਚ ਅਮਨ ਦੀ ਸਥਾਪਨਾ ਅਤੇ ਖ਼ਿਦਮਤ ਖ਼ਲਕ ਦੇ ਖੇਤਰ ਵਿਚ ਵੱਡੇ ਪੱਧਰ ਤੇ ਕਾਰਜ ਕਰ ਰਹੀ ਹੈ| ਅਤੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਖ਼ਾਲਿਕ ਹਕੀਕੀ ਦੇ| ਨਾਲ ਜੋੜਨ ਵਲ ਧਿਆਨ ਦਿਵਾ ਰਹੀ ਹੈ
ਮੁਸਿਲਮ ਜਮਾਤ ਅਹਿਮਦੀਅਾ ਇਕ ਰੂਹਾਨੀ ਜਮਾਤ ਹੈ| 6 ਜਮਾਤ ਦਾ ਕੋਈ| ਮਕਸਦ ਜਾਂ ਲਾਭ ਨਹੀਂ ਹੈ| ਬਲਕਿ ਇਹ ਜਮਾਤ ਕੇਵਲ ਅਤੇ ਕੇਵਲ ਦੁਨੀਆਂ ਦੀ ਭਲਾਈ ਅਤੇ ਇਨਸਾਨੀਅਤ ਦੀ ਖਿਦਮਤ ਦੇ ਲਈ ਬੇਲੋਸ ਹੋ ਕੇ ਕੰਮ ਕਰਦੀ ਹੈ|

ਅੱਜ ਦੇ ਦਿਨ| ਜਿੱਥੇ ਮੁਸਲਿਮ ਜਮਾਤ ਅਹਿਮਦੀਆ ਵੱਲੋਂ| ਜਲਸੇ ਅਤੇ ਵੱਖ ਵੱਖ| ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉਥੇ| ਮੁਸਲਿਮ ਜਮਾਤ ਅਹਿਮਦੀਆ ਦੇ ਲੋਕ ਮੁਲਕ ਦੀ ਤਰੱਕੀ ਅਤੇ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਦੇ ਲਈ ਖ਼ੁਦਾ ਦੇ ਅੱਗੇ ਵਿਸ਼ੇਸ਼ ਤੌਰ ਤੇ ਸਮੂਹਿਕ ਤੋਰ ਤੇ ਅਰਦਾਸਾਂ ਵੀ ਕਰਦੇ ਹਨ ।
ਫੋਟੋ :—- ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦਿਆਨੀ ਅਲੈਹਸਲਾਮ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments