ਕਾਦੀਆਂ 15 ਮਾਰਚ (ਸਲਾਮ ਤਾਰੀ)
ਅੱਜ ਸ੍ਰੀਮਤੀ ਸੁਨੀਤਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਦੀਆਂ ਦੀ ਅਗਵਾਈ ਵਿੱਚ ਇਕ ਦਾਖਲਾ ਕੈਂਪ ਨੇੜੇ ਸੀਤਲਾ ਮੰਦਿਰ ਰੇਲਵੇ ਰੋਡ ਕਾਦੀਆਂ ਵਿਖੇ ਲਗਾਇਆ ਗਿਆ।ਇਹ ਕੈਂਪ ਪੰਜਾਬ ਸਰਕਾਰ ਦੀ ਦਾਖਲਾ ਵਧਾਓ ਮੁਹਿੰਮ ਅਧੀਨ ਲਗਾਇਆ ਗਿਆ। ਇਸ ਕੈਂਪ ਵਿੱਚ ਬਲਾਕ ਨੋਡਲ ਅਫਸਰ ਸ੍ਰੀ ਵਿਜੈ ਕੁਮਾਰ ਜੀ ਅਤੇ ਉਨ੍ਹਾਂ ਦੇ ਸਾਥੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਉਹਨਾਂ ਨੇ ਕਿਸ ਕੰਮ ਦੀ ਬਹੁਤ ਸ਼ਲਾਘਾ ਕੀਤੀ। ਇਸ ਕੈਂਪ ਵਿਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਵਿਚ ਸਕੂਲ ਅਧਿਆਪਕ ਸ੍ਰੀ ਰਵਿੰਦਰ ਸਿੰਘ, ਸ਼੍ਰੀ ਅਜੈ ਕੁਮਾਰ, ਸ੍ਰੀਮਤੀ ਆਰਤੀ, ਸ੍ਰੀਮਤੀ ਕੁਲਦੀਪ ਕੌਰ, ਸ੍ਰੀਮਤੀ ਰਾਜ ਕੌਰ, ਦਿਨੇਸ਼ ਕੁਮਾਰ ਨੇ ਭਾਗ ਲਿਆ। ਇਸ ਕੈਂਪ ਵਿਚ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਪ੍ਰਤੀ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ।