spot_img
Homeਮਾਝਾਗੁਰਦਾਸਪੁਰਸਬ ਡਵੀਜ਼ਨ ਕਾਦੀਆ ਵਿਖੇ ਮੁਲਾਜ਼ਮਾਂ ਵੱਲੋਂ ਸਰਕਾਰ ਪਾਵਰਕੌਮ ਤੇ ਕ੍ਰਾਈਮ ਬ੍ਰਾਂਚ ਮੋਹਾਲੀ...

ਸਬ ਡਵੀਜ਼ਨ ਕਾਦੀਆ ਵਿਖੇ ਮੁਲਾਜ਼ਮਾਂ ਵੱਲੋਂ ਸਰਕਾਰ ਪਾਵਰਕੌਮ ਤੇ ਕ੍ਰਾਈਮ ਬ੍ਰਾਂਚ ਮੋਹਾਲੀ ਵਿਰੁੱਧ ਰੋਸ ਪ੍ਰਦਰਸ਼ਨ

ਕਾਦੀਆਂ 14 ਮਾਰਚ (ਸਲਾਮ ਤਾਰੀ)

ਸਮੂਹ ਮੁਲਾਜ਼ਮ ਜਥੇਬੰਦੀ ਦੇ ਸੱਦੇ ਤੇ ਸਬ ਡਵੀਜ਼ਨ ਕਾਦੀਆ ਵਿਖੇ ਮੁਲਾਜ਼ਮਾਂ ਵੱਲੋਂ ਸਰਕਾਰ ਪਾਵਰਕੌਮ ਤੇ ਕ੍ਰਾਈਮ ਬ੍ਰਾਂਚ ਮੋਹਾਲੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੀ ਆਰ ਏ 295/19 ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨਾਂ ਉੱਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ । ਅਤੇ ਜਿਹੜੇ ਸਾਥੀ ਜੇਲ੍ਹ ਵਿੱਚ ਹਨ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਮੌਕੇ ਬੁਲਾਰਿਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਪਾਵਰਕਾਮ ਦੀ ਘਟੀਆ ਮੈਨੇਜ਼ਮੈਂਟ ਕਰਕੇ ਅੱਜ ਇਨ੍ਹਾਂ ਮੁਲਾਜਮਾ ਦਾ ਭਵਿੱਖ ਖਰਾਬ ਹੋ ਰਿਹਾ ਹੈ। ਇਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਇਹ ਬਹੁਤ ਵੱਡੇ ਮੁਜਰਮ ਹੋਣ। ਬੁਲਾਰਿਆਂ ਦੇ ਵੱਲੋਂ ਸਰਕਾਰ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੁਲਾਜ਼ਮਾਂ ਦੇ ਨਾਲ ਧੱਕਾ ਬੰਦ ਨਾ ਕੀਤਾ ਗਿਆ ਤਾਂ ਅਤੇ ਇਹਨਾਂ ਸਾਥੀਆਂ ਦੇ ਉਪਰ ਕੀਤੇ ਪਰਚੇ ਰੱਦ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ।ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਪਾਵਰਕਾਮ ਅਤੇ ਕਰਾਈਮ ਬਰਾਂਚ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਪਿਆਰਾ ਸਿੰਘ ਭਾਮੜੀ, ਬਲਜਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ ਸੇਖਵਾਂ ਪਰਧਾਨ ਟੀਐਸਯੂ ,ਮਨਦੀਪ ਸਿੰਘ ਕੋਟਲਾ ਮੂਸਾ, ਦਲਜੀਤ ਸਿੰਘ ,ਯਸ਼ਪਾਲ ਸਿੰਘ, ਸੁਰਜੀਤ ਸਿੰਘ ਗੋਰਾਇਆ, ਸਰਬਜੀਤ ਸਿੰਘ ਠੀਕਰੀਵਾਲ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਮੈਡਮ ਪਲਕ, ਰਮਨ, ਸ਼ਿਲਪਾ, ਸੁਖਵਿੰਦਰ ਸਿੰਘ ,ਅਮਿਤ ਸਹਿਗਲ, ਹਰਜੀਤ ਸਿੰਘ, ਨਰਿੰਦਰ ਕੁਮਾਰ, ਕੰਵਲਜੀਤ ਸਿੰਘ ਭਾਂਬੜੀ ,ਜਗਪ੍ਰੀਤ ਸਿੰਘ ਔਲਖ, ਜਗਤਾਰ ਸਿੰਘ ਖੁੰਡਾ, ਸੁਰਜੀਤ ਸਿੰਘ, ਸੁਲੱਖਣ ਸਿੰਘ, ਗੁਰਪਾਲ ਸਿੰਘ ,ਹਰਜੀਤ ਸਿੰਘ, ਜਸਬੀਰ ਸਿੰਘ ਕੋਟ ਟੋਡਰਮਲ ,ਮਨਦੀਪ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments