spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜ਼ਟ ਵਿੱਚ ਦਿਵਿਆਂਗ ਵਰਗ ਲਈ ਕੋਈ...

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜ਼ਟ ਵਿੱਚ ਦਿਵਿਆਂਗ ਵਰਗ ਲਈ ਕੋਈ ਰਾਹਤ ਨਾ ਦੇਣ ਕਾਰਨ ਆਉਂਦੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਹਾਈਵੇ ਜਾਮ ਕਰਕੇ ਸਰਕਾਰ ਵਿਰੁੱਧ ਜਬਰਦਸਤ ਰੋਸ਼ ਪ੍ਰਦਰਸਨ ਕਰਨ ਦਾ ਐਲਾਨ ਕੀਤਾ

ਕਾਦੀਆਂ 14 ਮਾਰਚ (ਸਲਾਮ ਤਾਰੀ)

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰਜੀਤ ਸਿੰਘ ਢਿੱਲੋਂ ਅਤੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜ਼ਟ ਵਿੱਚ ਦਿਵਿਆਂਗ ਵਰਗ ਲਈ ਕੋਈ ਰਾਹਤ ਨਾ ਦੇਣ ਕਾਰਨ ਆਉਂਦੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਹਾਈਵੇ ਜਾਮ ਕਰਕੇ ਸਰਕਾਰ ਵਿਰੁੱਧ ਜਬਰਦਸਤ ਰੋਸ਼ ਪ੍ਰਦਰਸਨ ਕਰਨ ਦਾ ਐਲਾਨ ਕੀਤਾ । ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰੈਸ ਨੋਟ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਮਹਿੰਗਾਈ ਦੇ ਕਾਲੇ ਦੌਰ ਵਿੱਚ ਜਿੰਨੇ ਰੁਪਇਆ ਦਾ ਇੱਕ ਸਿਲੰਡਰ ਆਉਂਦਾ ਹੈ, ਸਿਰਫ਼ ਉਨੀਂ ਹੀ ਦਿਵਿਆਂਗ ਵਰਗ ਨੂੰ ਨਾ ਮਾਤਰ ਵਿੱਤੀ ਸਹਾਇਤਾ 1500/ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ ਜਿਸ ਕਾਰਨ ਜ਼ਿੰਦਗੀ ਜਿਊਣਾ ਦੁੱਭਰ ਹੋ ਗਿਆ ਹੈ। ਬਜ਼ਟ ਸੈਸ਼ਨ ਦੌਰਾਨ ਲਗਭਗ ਸਾਰੇ ਪੰਜਾਬ ਦੇ ਦਿਵਿਆਂਗਾ ਨੂੰ ਇਸ ਪੂਰਨ ਬਜ਼ਟ ਤੋਂ ਬਹੁਤ ਉਮੀਦਾਂ ਸਨ ਕਿ ਵਿੱਤੀ ਸਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਚੋਣ ਮੈਨੀਫੈਸਟੋ ਵਿੱਚ 2500/ਰੁਪਏ ਮਹੀਨਾ ਪੈਨਸ਼ਨ ਵਾਲ਼ੀ ਗਰੰਟੀ ਨੂੰ ਪ੍ਰਵਾਨਗੀ ਦੇਵੇਗੀ, ਪ੍ਰੰਤੂ ਨਹੀਂ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਅੰਗਹੀਣਾਂ ਨਾਲ ਵਿਤਕਰਾ ਕਰਦੀਆਂ ਰਹੀਆਂ ਸਨ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਫਾਇਨਾਂਸ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਸਰਕਾਰ ਵਿੱਚ ਰਹਿੰਦਿਆਂ ਅੰਗਹੀਣ ਵਿਅਕਤੀਆਂ ਨਾਲ ਧੋਖਾ ਕੀਤਾ ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਜੀ ਕਾਂਗਰਸ ਸਰਕਾਰ ਸਮੇਂ ਵਿਰੋਧੀ ਧਿਰ ਦੇ ਆਗੂ ਸਨ ਉਸ ਸਮੇਂ ਸਰਕਾਰ ਲਿਆਉਣ ਲਈ ਅਤੇ ਸਾਰੇ ਵਾਅਦੇ ਪੂਰੇ ਕਰਨ ਲਈ ਦਿਵਿਆਂਗਾ ਦੇ ਧਰਨਾ ਸਥੱਲਾਂ ਤੇ ਵਿਸ਼ਵਾਸ ਜਿਤਾਉਂਦੇ ਸਨ ਪਰ ਵਿੱਤ ਮੰਤਰੀ ਨੇ ਵੀ ਦਿਵਿਆਂਗ ਵਰਗ ਨਾਲ਼ ਬਹੁਤ ਵੱਡਾ ਧੋਖਾ ਕੀਤਾ ਹੈ। ਢਿੱਲੋਂ ਨੇ ਦੱਸਿਆ ਕਿ ਲਗਭਗ ਤਿੰਨ ਮੀਟਿੰਗਾਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਨਾਲ਼ ਕੀਤੀਆਂ ਗਈਆਂ ਪ੍ਰੰਤੂ ਉਨ੍ਹਾਂ ਜ਼ੋਰਦਾਰ ਢੰਗ ਨਾਲ ਦਿਵਿਆਂਗ ਵਿਅਕਤੀਆਂ ਦੇ ਹੱਕ ਵਿੱਚ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਫੇਲ ਮੰਤਰੀ ਸਾਬਿਤ ਹੋਏ ਹਨ ਇਨ੍ਹਾਂ ਨੂੰ ਆਪਣੇ ਪੱਦ ਤੋਂ ਅਸਤੀਫਾ ਦੇ ਕੇ ਸਿਹਤ ਵਿਭਾਗ ਵਿੱਚ ਹੀ ਭੇਜ ਦੇਣਾ ਚਾਹੀਦਾ ਹੈ ਅਤੇ ਅੜੀਅਲ ਸੁਭਾਅ ਵਾਲੀ ਡਾਇਰੈਕਟਰ ਮਾਧਵੀ ਕਟਾਰੀਆ ਨੂੰ ਵੀ ਬਦਲਿਆ ਜਾਣਾ ਚਾਹੀਦਾ ਹੈ, ਲੋਕ ਸਭਾ ਜਲੰਧਰ ਚੋਣ ਦੌਰਾਨ ਦਿਵਿਆਂਗ ਵਰਗ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿੱਚ ਰੋਸ਼ ਜਾਹਰ ਕਰੇਗਾ ਅਤੇ ਦਿਵਿਆਂਗ ਵਿਅਕਤੀਆਂ ਨੂੰ ਅਣਗੌਲਿਆਂ ਕਰਨ ਸਬੰਧੀ ਸਰਕਾਰ ਵਿਰੁੱਧ ਬਹੁਤ ਜਲਦੀ ਇਕ ਸੂਬਾ ਪੱਧਰੀ ਐਕਸ਼ਨ ਪਲਾਨ ਕੀਤਾ ਜਾ ਰਿਹਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments