spot_img
Homeਮਾਝਾਗੁਰਦਾਸਪੁਰਐਨ.ਪੀ.ਐਸ ਮੁਲਾਜ਼ਮਾਂ ਨੇ ਰੋਸ਼ ਮੁਜ਼ਾਹਰਾ ਕੀਤਾ

ਐਨ.ਪੀ.ਐਸ ਮੁਲਾਜ਼ਮਾਂ ਨੇ ਰੋਸ਼ ਮੁਜ਼ਾਹਰਾ ਕੀਤਾ

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 6 ਜੁਲਾਈ (ਰਵੀ ਭਗਤ)-ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਰਕਾਰ ਵੱਲੋਂ ਲਗਾਤਾਰ ਅਣਗੌਲਿਆਂ ਕੀਤੇ ਜਾਣ ਵਿਰੁੱਧ ਐਨ.ਪੀ.ਐਸ ਮੁਲਾਜ਼ਮਾਂ ਨੇ ਰੋਸ਼ ਮੁਜ਼ਾਹਰਾ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਪ੍ਰਤੀ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਅੱਜ ਦੇ ਸਮੇਂ ਇੱਕੋ ਹੀ ਪੋਸਟ ਤੋਂ ਰਿਟਾਇਡ ਹੋਣ ਵਾਲੇ ਸਾਥੀ ਵੱਖ-ਵੱਖ ਪੈਂਂਨਸਨਾਂ ਲੈ ਰਹੇ ਹਨ ਤੇ ਇਹ ਪੈਂਨਸਨ ਜਿਥੇ ਇੱਕ ਕਰਮਚਾਰੀ ਲਗਭਗ ਤੀਹ ਹਜਾਰ ਲੈ ਰਿਹਾ ਉਥੇ ਐਨ.ਪੀ.ਐਸ ਅਧੀਨ ਬਰਾਬਰ ਦੀ ਪੋਸਟ ਤੋਂ ਰਿਟਾਇਡ ਹੋਣ ਵਾਲਾ ਕਰਮਚਾਰੀ ਸਿਰਫ ਦੋ ਹਜਾਰ ਰੂਪੈ ਪੈਨਸ਼ਨ ਵਜੋਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਿਤਕਰਾ ਅਤਿ ਨਿੰਦਣਯੋਗ ਹੈ। ਐਨ.ਪੀ.ਐਸ ਮੁਲਾਜ਼ਮਾਂ ਨੇ ਕਿਹਾ ਕਿ ਸੰਘਰਸ਼ ਦਾ ਇਹ ਸਿਲਸਿਲਾ ਰੁਕੇਗਾ ਨਹੀਂ ਅਤੇ ਠੀਕ 4 ਦਿਨ ਬਾਅਦ ਐਨ.ਪੀ.ਐਸ ਮੁਲਾਜਮਾਂ ਵੱਲੋਂ (11 ਜੁਲਾਈ ਨੂੰ) ਬਠਿੰਡਾ ਵਿਖੇ ਲਲਕਾਰ ਰੈਲੀ ਕੀਤੀ ਜਾਵੇਗੀ ਜੋ ਸਰਕਾਰ ਦੇ ਅੜੀਅਲ ਰਵੱਈਏ ਦੀਆਂ ਮੁਸ਼ਕਿਲਾਂ ਵਧਾ ਸਕਦੀ ਹੈ। ਜਿਲ੍ਹਾ ਕਨਵੀਨਰ ਲਵਪ੍ਰੀਤ ਸਿੰਘ ਰੋੜਾਂਵਾਲੀ ਅਤੇ ਸਟੇਟ ਕਮੇਟੀ ਮੈਂਬਰ ਲਖਵਿੰਦਰਸਿੰਘ ਭੋਰ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇਸ ਲਾਰੇ ਨੂੰ ਲੈ ਕੇ ਪੰਜਾਬ ਦੇ ਤਕਰੀਬਨ ਦੋ ਲੱਖ ਐਨ.ਪੀ.ਐਸ ਮੁਲਾਜਮਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਵਾਅਦੇ ਨੂੰ ਐਨ ਪੀ ਐਸ ਮੁਲਾਜਮਾਂ ਨੇ ਵੱਖ-ਵੱਖ ਹਲਕਾ ਐਮ.ਐਲ.ਏ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦਾ ਯਾਦ ਕਰਾਊ ਪੱਤਰ ਵੀ ਦਿੱਤੇ। 28 ਫਰਵਰੀ ਨੂੰ ਪਟਿਆਲਾ ਵਿਖੇ ਭਰਵੀਂ ਰੋਸ ਰੈਲੀ ਕੀਤੀ ਜਿਸਦੇ ਸਿੱਟੇ ਵਜੋਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਸੁਰੇਸ਼ ਕੁਮਾਰ ਨਾਲ ਮੀਟਿੰਗ ਤੈਅ ਹੋਈ ਸੀ ਅਤੇ ਆਗੂਆਂ ਨਾਲ ਛੇਤੀ ਹੀ ਪੁਰਾਣੀ ਪੈਨਸ਼ਨ ਰਿਵਿਊ ਕਮੇਟੀ ਦੀ ਮੀਟਿੰਗ ਕਰਾਉਣ ਦਾ ਵਾਅਦਾ ਕੀਤਾ ਗਿਆ। ਪਰ ਇਹ ਮੀਟਿੰਗ ਦੋ ਮਹੀਨੇ ਬੀਤ ਜਾਣ ਬਾਅਦ ਵੀ ਨਹੀਂ ਕਰਵਾਈ ਗਈ। ਸਰਕਾਰ ਦੀਆਂ ਡੰਗ ਟਪਾਊ ਅਤੇ ਲਾਰੇ ਲਾਊ ਨੀਤੀਆਂ ਨੇ ਐਨ.ਪੀ.ਐਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਨੂੰ ਜਾਹਿਰ ਕਰਨ ਅਤੇ ਸਰਕਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments