spot_img
Homeਮਾਝਾਗੁਰਦਾਸਪੁਰਐੱਨ ਐੱਸ ਕਿਊ ਐੱਫ ਵਿਦਿਆਰਥੀਆਂ ਦੇ ਸਲਾਨਾ ਹੁਨਰ ਮੁਕਾਬਲੇ ਕਰਵਾਏ। ਸਰਕਾਰੀ...

ਐੱਨ ਐੱਸ ਕਿਊ ਐੱਫ ਵਿਦਿਆਰਥੀਆਂ ਦੇ ਸਲਾਨਾ ਹੁਨਰ ਮੁਕਾਬਲੇ ਕਰਵਾਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਨੇ ਪਹਿਲੇ ਸਥਾਨ ਤੇ ਰਹਿੰਦੇ ਹੋਏ 2500 ਰੁਪਏ ਦੀ ਇਨਾਮੀ ਰਾਸ਼ੀ ਕੀਤੀ ਪ੍ਰਾਪਤ


ਪਠਾਨਕੋਟ, 7 ਫਰਵਰੀ ( ਸਲਾਮ ਤਾਰੀ)

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਐੱਨ ਐੱਸ ਕਿਊ ਐੱਫ ਵੋਕੇਸ਼ਨਲ ਸਿੱਖਿਆ ਅਧੀਨ ਆਉਂਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਾਲਾਨਾ ਹੁਨਰ ਮੁਕਾਬਲਾ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿੱਖਿਆ ਪਠਾਨਕੋਟ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਜੋਤੀ ਪਰਾਸ਼ਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਮੁਕਾਬਲੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਵਿੱਚੋਂ ਚੁਣੇ ਗਏ 20 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਵਿਦਿਆਰਥੀਆਂ ਦਾ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਮੁਕਾਬਲੇ ਨੂੰ ਸਫਲ ਬਣਾਉਣ ਲਈ ਬਣਾਈ ਗਈ ਸਮੁੱਚੀ ਕਮੇਟੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਜ਼ਿਲਾ ਐਨ ਐਸ ਕਿਊ ਐੱਫ ਕੋਆਰਡੀਨੇਟਰ ਸੁਮੇਸ਼ ਸ਼ਰਮਾ ਨੇ ਦੱਸਿਆ ਕਿ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ ਐੱਨ ਐੱਸ ਕਿਊ ਐੱਫ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਦੇ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਵੱਲੋਂ ਸਿਹਤ ਅਤੇ ਸੁੰਦਰਤਾ, ਨਿੱਜੀ ਸੁਰੱਖਿਆ, ਉਸਾਰੀ, ਆਈ ਟੀ, ਖੇਤੀਬਾੜੀ, ਆਟੋਮੋਬਾਇਲ, ਸਿਲਾਈ ਕਢਾਈ, ਸਰੀਰਕ ਸਿੱਖਿਆ, ਪਲੰਬਰ ਅਤੇ ਸਿਹਤ ਸੰਭਾਲ ਆਦਿ ਵਿਸ਼ਿਆਂ ਨਾਲ ਸਬੰਧਤ ਪ੍ਰੋਜੈਕਟ ਤਿਆਰ ਕੀਤੇ ਗਏ l ਜ਼ਿਲ੍ਹਾ ਐੱਨ ਐੱਸ ਕਿਊ ਐੱਫ ਕੋਆਰਡੀਨੇਟਰ ਸੁਮੇਸ਼ ਸ਼ਰਮਾ ਨੇ ਮੁੱਖ ਮਹਿਮਾਨ , ਆਏ ਪਤਵੰਤਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ l ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਬਲਵਿੰਦਰ ਸੈਣੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ, ਦੀਪਕ ਰਾਏ ਵੋਕੇਸ਼ਨਲ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਅਤੇ ਸ੍ਰਿਸ਼ਟੀਪਾਲ ਵੋਕੇਸ਼ਨਲ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਨੇ ਨਿਭਾਈ। ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਸੁਮੇਸ਼ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਨੇ ਪਹਿਲੇ ਸਥਾਨ ਤੇ ਰਹਿੰਦੇ ਹੋਏ 2500 ਰੁਪਏ, ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਨੇ ਦੂਜੇ ਸਥਾਨ ਤੇ ਰਹਿੰਦੇ ਹੋਏ 1500 ਰੁਪਏ ਦੀ ਇਨਾਮੀ ਰਾਸ਼ੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸਾਹ ਨੇ ਤੀਜਾ ਸਥਾਨ ਹਾਸਲ ਕਰ 500-500 ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ ਹੈ। ਇਸ ਮੌਕੇ ਤੇ ਲੈਕਚਰਾਰ ਕੰਸ ਰਾਜ, ਲੈਕਚਰਾਰ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments